ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਹਸਪਤਾਲ 'ਚ ਇਕ ਮਹਿਲਾ ਨੇ 5 ਦਿਨਾਂ ਅੰਦਰ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਅਨੋਖੇ ਕੇਸ ਨੂੰ ਦੇਖ ਕੇ ਡਾਕਟਰ ਵੀ ਪੂਰੀ ਤਰ੍ਹਾਂ ਹੈਰਾਨ ਹਨ। ਜਾਣਕਾਰੀ ਅਨੁਸਾਰ ਸੰਭਲ ਜ਼ਿਲ੍ਹੇ ਦੇ ਅਸਮੋਲੀ ਦੇ ਰਹਿਣ ਵਾਲੇ ਕਿਰਿਆਣਾ ਸਟੋਰ ਸੰਚਾਲਕ ਮੁਹੰਮਦ ਆਲਿਮ ਦੀ 31 ਸਾਲਾ ਪਤਨੀ ਅਮੀਨਾ ਨੇ ਮੁਰਾਦਾਬਾਦ ਦੇ ਟੀ.ਐੱਮ.ਯੂ. (TMU) ਹਸਪਤਾਲ 'ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਹੈ।
ਇਨ੍ਹਾਂ ਚਾਰ ਬੱਚਿਆਂ 'ਚ 2 ਮੁੰਡੇ ਅਤੇ 2 ਕੁੜੀਆਂ ਸ਼ਾਮਲ ਹਨ। ਫਿਲਹਾਲ ਚਾਰੇ ਨਵਜੰਮੇ ਬੱਚੇ ਵੈਂਟੀਲੇਟਰ ਸਪੋਰਟ 'ਤੇ ਹਨ, ਪਰ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮਾਂ ਪੂਰੀ ਤਰ੍ਹਾਂ ਤੰਦਰੁਸਤ ਅਤੇ ਖੁਸ਼ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡਾਕਟਰਾਂ ਦੀ ਟੀਮ ਦੀ ਮੁਖੀ ਡਾ. ਸ਼ੁਭਰਾ ਅਗਰਵਾਲ ਨੇ ਦੱਸਿਆ ਕਿ ਅਮੀਨਾ ਦਾ ਇਲਾਜ ਸ਼ੁਰੂ ਤੋਂ ਹੀ ਇਸੇ ਹਸਪਤਾਲ 'ਚ ਚੱਲ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਗਰਭ 'ਚ ਚਾਰ ਬੱਚੇ ਹਨ, ਜੋ ਕਿ ਇਕ 'ਹਾਈ ਰਿਸਕ ਪ੍ਰੈਗਨੈਂਸੀ' (ਖ਼ਤਰਨਾਕ ਗਰਭ ਅਵਸਥਾ) ਸੀ ਪਰ ਅਮੀਨਾ ਅਤੇ ਉਸ ਦੇ ਪਰਿਵਾਰ ਨੇ ਚਾਰੇ ਬੱਚਿਆਂ ਨੂੰ ਜਨਮ ਦੇਣ ਦਾ ਫੈਸਲਾ ਕੀਤਾ।
5 ਦਿਨ 'ਚ ਹੋਇਆ 4 ਬੱਚਿਆਂ ਦਾ ਜਨਮ
ਇਸ ਜਨਮ ਪ੍ਰਕਿਰਿਆ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਬੱਚਿਆਂ ਦਾ ਜਨਮ ਵੱਖ-ਵੱਖ ਦਿਨ ਹੋਇਆ। 8 ਮਈ ਨੂੰ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਅਮੀਨਾ ਨੇ 9 ਮਈ ਨੂੰ ਪਹਿਲੇ ਬੱਚੇ (ਲੜਕੇ) ਨੂੰ ਜਨਮ ਦਿੱਤਾ। ਇਸ ਤੋਂ ਬਾਅਦ 14 ਮਈ ਨੂੰ ਬਾਕੀ ਤਿੰਨ ਬੱਚਿਆਂ (ਦੋ ਕੁੜੀਆਂ ਅਤੇ ਇਕ ਲੜਕਾ) ਦਾ ਜਨਮ ਹੋਇਆ। ਫਿਲਹਾਲ ਮਾਂ ਅਤੇ ਚਾਰੇ ਬੱਚੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਅਮੀਨਾ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ,"ਅੱਲਾਹ ਦਾ ਸ਼ੁਕਰ ਹੈ ਕਿ ਮੈਂ ਅਤੇ ਮੇਰੇ ਚਾਰੇ ਬੱਚੇ ਪੂਰੀ ਤਰ੍ਹਾਂ ਠੀਕ ਹਾਂ। ਹਸਪਤਾਲ ਦੇ ਡਾਕਟਰਾਂ ਨੇ ਸਾਡਾ ਬਹੁਤ ਸਾਥ ਦਿੱਤਾ।" ਅਮੀਨਾ ਦੇ ਪਤੀ ਮੁਹੰਮਦ ਅਲੀਮ ਨੇ ਕਿਹਾ,"ਡਾਕਟਰਾਂ ਦੀ ਟੀਮ ਨੇ ਜਿਸ ਸਾਵਧਾਨੀ ਨਾਲ ਮੇਰੀ ਪਤਨੀ ਦੇ ਮਾਮਲੇ ਨੂੰ 6 ਮਹੀਨਿਆਂ ਤੋਂ ਸੰਭਾਲਿਆ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਹਾਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 15 IAS ਅਧਿਕਾਰੀਆਂ ਦਾ ਹੋਇਆ ਤਬਾਦਲਾ
NEXT STORY