ਮੁਜੱਫਰਨਗਰ— ਜਨਸਠ ਥਾਣਾ ਖੇਤਰ 'ਚ ਸਹੁਰਾ ਪੱਖ ਨੇ ਮੁੰਡੇ ਨੂੰ ਜਨਮ ਨਾ ਦੇ ਪਾਉਣ ਦੇ ਕਾਰਨ 2 ਬੱਚਿਆਂ ਦੀ ਮਾਂ ਦਾ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੇ ਘਰਵਾਲਿਆਂ ਨੂੰ ਦੱਸੇ ਬਿਨਾਂ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਗੁਆਂਢੀਆਂ ਤੋਂ ਮਿਲੀ ਸੂਚਨਾ 'ਤੇ ਪੁਲਸ ਨੇ ਕੱਲ੍ਹ ਅੰਤਿਮ ਸੰਸਕਾਰ ਨੂੰ ਵਿਚਕਾਰ ਹੀ ਰੁਕਵਾ ਦਿੱਤੀ ਅਤੇ ਮ੍ਰਿਤਕਾ ਦੇ ਸਹੁਰਾ ਪੱਖ ਨੂੰ ਗ੍ਰਿਫਤਾਰ ਕਰ ਲਿਆ। ਪਤੀ ਦੇ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਪਿੰਕੀ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਸਹੁਰਾ ਪੱਖ ਉਸ ਦੀ ਬੇਟੀ ਤੋਂ ਦਾਜ ਲਿਆਉਣ ਦੀ ਮੰਗ ਕਰ ਰਹੇ ਸਨ ਅਤੇ ਮੁੰਡੇ ਨੂੰ ਜਨਮ ਨਾ ਦੇਣ ਕਾਰਨ ਉਸ ਨੂੰ ਸਤਾ ਰਹੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਦੋਸ਼ੀਆਂ ਨੇ ਨਾ ਕੇਵਲ ਕੁੜੀ ਨੂੰ ਜ਼ਹਿਰ ਦਿੱਤਾ, ਸਗੋਂ ਉਨ੍ਹਾਂ ਨੂੰ ਬਿਨਾਂ ਦੱਸੇ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ। ਪੁਲਸ ਨੇ ਦੱਸਿਆ ਕਿ ਉਹ ਫਰਾਰ ਪਤੀ ਦੀ ਤਲਾਸ਼ ਕਰ ਰਹੀ ਹੈ।
ਹੋਟਲ ਮਾਲਕ ਨੂੰ ਮਾਰਨ ਲਈ ਚਲਾਈ ਗੋਲੀ ਲੱਗੀ ਟਰੱਕ ਡਰਾਈਵਰ ਦੇ ਸਿਰ, ਮੌਕੇ 'ਤੇ ਮੌਤ
NEXT STORY