ਪੁਣੇ (ਮਹਾਰਾਸ਼ਟਰ)- ਪੁਣੇ ਜ਼ਿਲ੍ਹੇ ਦੇ ਹਿੰਜੇਵਾੜੀ ਇਲਾਕੇ 'ਚ ਐਤਵਾਰ ਸਵੇਰੇ ਇਕ ਹੋਟਲ 'ਚ 26 ਸਾਲਾ ਮਹਿਲਾ ਆਈ.ਟੀ. ਪੇਸ਼ੇਵਰ ਦੀ ਲਾਸ਼ ਮਿਲੀ। ਇਸ ਦੀ ਜਾਣਕਾਰੀ ਪੁਲਸ ਅਧਿਕਾਰੀ ਨੇ ਦਿੱਤੀ। ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ ਪੁਲਸ ਸਟੇਸ਼ਨ ਦੇ ਸੀਨੀਅਰ ਪੁਲਸ ਅਧਿਕਾਰੀਆਂ ਮੁਤਾਬਕ ਪੀੜਤਾ ਦੀ ਪਛਾਣ ਵੰਦਨਾ ਦਿਵੇਦੀ ਦੇ ਰੂਪ 'ਚ ਹੋਈ ਹੈ, ਜੋ ਲਖਨਊ ਦੀ ਰਹਿਣ ਵਾਲੀ ਹੈ ਅਤੇ ਇਕ ਹੋਟਲ ਦੇ ਕਮਰੇ 'ਚ ਰਹਿ ਰਹੇ ਆਪਣੇ ਬੁਆਏਫ੍ਰੈਂਡ ਦੇ ਬੁਲਾਉਣ 'ਤੇ ਪੁਣੇ ਗਈ ਸੀ।
ਇਹ ਵੀ ਪੜ੍ਹੋ - ਗੁਜਰਾਤ 'ਚ ਫਿਲਮਫੇਅਰ ਐਵਾਰਡ ਲਈ ਰੈੱਡ ਕਾਰਪੇਟ 'ਤੇ ਬਾਲੀਵੁੱਡ ਹਸਤੀਆਂ ਨੇ ਦਿਖਾਏ ਜਲਵੇ
ਪੁਲਸ ਅਧਿਕਾਰੀ ਨੇ ਕਿਹਾ, 'ਅੱਜ ਸਵੇਰੇ ਇਕ ਮਹਿਲਾ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਮਿਲੀ, ਉਸ ਦੇ ਸਿਰ 'ਤੇ ਗੋਲੀ ਮਾਰੀ ਗਈ ਸੀ।' ਪੁਲਸ ਨੇ ਕਿਹਾ, ਮ੍ਰਿਤਕ ਮਹਿਲਾ ਵੰਦਨਾ ਦਾ ਦੋਸਤ ਮੌਕੇ ਤੋਂ ਭੱਜ ਗਿਆ ਸੀ ਪਰ ਬਾਅਦ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਪੁਣੇ ਦੇ ਇਕ ਆਈ.ਟੀ. ਫਰਮ 'ਚ ਕੰਮ ਕਰਦੇ ਸਨ ਅਤੇ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਹ ਰਿਲੇਸ਼ਨ 'ਚ ਸਨ। ਫਿਲਹਾਲ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਭਿਆਨਕ ਭੂਚਾਲ ਨੂੰ ਵੀ ਸਹਿ ਸਕਦੈ ਅਯੁੱਧਿਆ ਦਾ ਰਾਮ ਮੰਦਰ: ਵਿਗਿਆਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਗਪੁਰ ਪੁਲਸ ਨੇ RSS ਹੈੱਡਕੁਆਰਟਰ 'ਤੇ ਡਰੋਨ ਉਡਾਉਣ 'ਤੇ ਲਗਾਈ ਪਾਬੰਦੀ
NEXT STORY