ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਅਤਰਰਾ ਥਾਣਾ ਖੇਤਰ ਦੇ ਪਥਰਾ ਪਿੰਡ 'ਚ ਐਤਵਾਰ ਨੂੰ ਆਰਥਿਕ ਸੰਕਟ ਕਾਰਨ ਪਤੀ ਨਾਲ ਹੋਏ ਵਿਵਾਦ ਤੋਂ ਬਾਅਦ ਇਕ ਜਨਾਨੀ ਨੇ ਆਪਣੇ ਮਾਸੂਮ ਪੁੱਤਰ ਨੂੰ ਗੋਦ 'ਚ ਲੈ ਕੇ ਖੂਹ 'ਚ ਛਾਲ ਮਾਰ ਦਿੱਤੀ। ਇਸ ਘਟਨਾ 'ਚ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਜਨਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਤਰਰਾ ਥਾਣਾ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਅਰਵਿੰਦ ਸਿੰਘ ਗੌਰ ਨੇ ਦੱਸਿਆ ਕਿ ਪਥਰਾ ਪਿੰਡ 'ਚ ਐਤਵਾਰ ਨੂੰ ਪਤੀ ਰਾਕੇਸ਼ ਕੁਾਰ ਨਾਲ ਵਿਵਾਦ ਤੋਂ ਬਾਅਦ ਕਲਾਵਤੀ (23) ਨਾਮ ਦੀ ਜਨਾਨੀ ਨੇ ਆਪਣੇ 8 ਮਹੀਨੇ ਦੇ ਬੱਚੇ ਨੂੰ ਗੋਦ 'ਚ ਲੈ ਕੇ ਘਰੋਂ ਕੁਝ ਦੂਰੀ 'ਤੇ ਬਣੇ ਖੂਹ 'ਚ ਛਾਲ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਂ-ਪੁੱਤਰ ਨੂੰ ਬਾਹਰ ਕੱਢਿਆ ਪਰ ਹਸਪਤਾਲ 'ਚ ਮਾਸੂਮ ਬੱਚੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਗੌਰ ਨੇ ਦੱਸਿਆ ਕਿ ਫਿਲਹਾਲ ਜਨਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਸਰਕਾਰੀ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਜਨਾਨੀ ਦੇ ਪਤੀ ਰਾਕੇਸ਼ ਕੁਮਾਰ ਦੇ ਹਵਾਲੇ ਤੋਂ ਉਨ੍ਹਾਂ ਨੇ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਹੈ, ਕੋਰੋਨਾ ਵਾਇਰਸ ਕਾਰਨ ਕੰਮ ਨਾ ਮਿਲਣ 'ਤੇ ਘਰ 'ਚ ਆਰਥਿਕ ਸੰਕਟ ਚੱਲ ਰਿਹਾ ਹੈ। ਜਨਾਨੀ ਦੇ ਪਤੀ ਅਨੁਸਾਰ ਇਸੇ ਕਾਰਨ ਅੱਜ ਵਿਵਾਦ ਹੋਇਆ ਅਤੇ ਪਤਨੀ ਨੇ ਮਾਸੂਮ ਪੁੱਤਰ ਨੂੰ ਗੋਦ 'ਚ ਲੈ ਕੇ ਖੂਹ 'ਚ ਛਾਲ ਮਾਰ ਦਿੱਤੀ। ਐੱਸ.ਐੱਚ.ਓ. ਨੇ ਦੱਸਿਆ ਕਿ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੂਨ ’ਚ ਕੋਰੋਨਾ ਟੀਕੇ ਦੀਆਂ ਕਰੀਬ 12 ਕਰੋੜ ਖ਼ੁਰਾਕਾਂ ਹੋਣਗੀਆਂ ਉਪਲੱਬਧ: ਸਿਹਤ ਮੰਤਰਾਲਾ
NEXT STORY