ਚੰਡੀਗੜ੍ਹ- ਨਾਇਬ ਸੈਣੀ ਦੀ ਸਰਕਾਰ ਨੇ ਹਰਿਆਣਾ ਦੀਆਂ ਔਰਤਾਂ ਨੂੰ ਇਕ ਖਾਸ ਤੋਹਫ਼ਾ ਦਿੱਤਾ ਹੈ। ਸੂਬਾ ਸਰਕਾਰ ਨੇ 7,305 ਔਰਤਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੇ ਸਵੈ-ਰੁਜ਼ਗਾਰ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਤੋਂ ਕਰਜ਼ਾ ਲਿਆ ਸੀ ਅਤੇ ਜੋ ਕੁਝ ਕਾਰਨਾਂ ਕਰਕੇ ਕਰਜ਼ਾ ਵਾਪਸ ਨਹੀਂ ਕਰ ਸਕੀਆਂ। ਉਨ੍ਹਾਂ 'ਤੇ 6 ਕਰੋੜ 63 ਲੱਖ ਰੁਪਏ ਦੀ ਬਕਾਇਆ ਰਕਮ ਮੁਆਫ਼ ਕਰ ਦਿੱਤੀ ਗਈ ਹੈ। ਇਸ 'ਚ 3 ਕਰੋੜ 82 ਲੱਖ ਰੁਪਏ ਦੀ ਮੂਲ ਰਕਮ ਅਤੇ 2 ਕਰੋੜ 81 ਲੱਖ ਰੁਪਏ ਦੀ ਵਿਆਜ ਰਕਮ ਸ਼ਾਮਲ ਹੈ। ਇਹ ਰਕਮ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਅਦਾ ਕੀਤੀ ਜਾਵੇਗੀ ਤਾਂ ਜੋ ਨਿਗਮ ਨੂੰ ਵਿੱਤੀ ਬੋਝ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਮਹਿਲਾ ਅਤੇ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ 30 ਜੂਨ 2024 ਤੱਕ ਬਕਾਇਆ ਰਕਮ ਨਾ ਮੋੜ ਸਕਣ ਵਾਲੀਆਂ ਔਰਤਾਂ ਦੀ ਰਕਮ ਅਤੇ ਵਿਆਜ ਮੁਆਫ਼ ਕੀਤਾ ਗਿਆ ਹੈ। ਮਹਿਲਾ ਵਿਕਾਸ ਨਿਗਮ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਚ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਿਅਕਤੀਗਤ ਕਰਜ਼ਾ ਯੋਜਨਾ ਦੇ ਅਧੀਨ ਇਕ ਲੱਖ 50 ਹਜ਼ਾਰ ਰੁਪਏ ਤੱਕ ਦਾ ਕਰਜ਼ ਦਿੱਤਾ ਜਾਂਦਾ ਹੈ। ਉਹ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ 1.8 ਲੱਖ ਰੁਪਏ ਤੋਂ ਵੱਧ ਨਹੀਂ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਦਾਤਾ ਨਹੀਂ ਹੈ, ਉਹ ਸਿਲਾਈ, ਕਢਾਈ, ਕਰਿਆਨੇ, ਪੈਸਾ ਕਮਾਉਣ, ਤਿਆਰ ਕੱਪੜੇ, ਕੱਪੜੇ ਦੀ ਦੁਕਾਨ, ਸਟੇਸ਼ਨਰੀ, ਬੁਟੀਕ ਅਤੇ ਜਨਰਲ ਸਟੋਰ ਸਮੇਤ ਹੋਰ ਕੰਮਾਂ ਲਈ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਕਰਜ਼ੇ 'ਤੇ, ਮਹਿਲਾ ਵਿਕਾਸ ਨਿਗਮ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 25,000 ਅਤੇ ਵੱਧ ਰੁਪਏ ਹੋਰ ਸ਼੍ਰੇਣੀਆਂ ਦੀਆਂ ਔਰਤਾਂ ਨੂੰ 10,000 ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਰਕਮ ਸਹਿਕਾਰੀ ਬੈਂਕਾਂ ਤੋਂ ਦਿਵਾਈ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ 'ਚ ਇਹ ਚੀਜ਼ ਨਹੀਂ ਲਿਆ ਸਕਣਗੇ ਵਿਦਿਆਰਥੀ, ਸਰਕਾਰ ਨੇ ਲਾਈ ਪਾਬੰਦੀ
NEXT STORY