ਹਿਸਾਰ—ਹਰਿਆਣਾ ਦੇ ਹਿਸਾਰ ਜ਼ਿਲੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਪੁਲਸ ਵੀ ਹੈਰਾਨ ਹੋ ਗਈ। ਦਰਅਸਲ ਫਤਿਹਾਬਾਦ ਦੀ ਇੱਕ ਔਰਤ ਨੇ ਪੁਲਸ ਇੰਸਪੈਕਟਰ ਵਿਜੈ ਪ੍ਰਤਾਪ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ 4 ਬੱਚਿਆਂ ਦਾ ਅਸਲੀ ਪਿਤਾ ਉਸ ਦਾ ਪਤੀ ਨਹੀ ਬਲਕਿ ਉਸ ਦਾ ਦਿਓਰ ਹੈ। ਇਸ ਲਈ ਬੱਚਿਆ ਅਤੇ ਦਿਓਰ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ ਅਤੇ ਬੱਚਿਆ ਨੂੰ ਦਿਓਰ ਦੀ ਜਾਇਦਾਦ 'ਚੋਂ ਹਿੱਸਾ ਵੀ ਦਿੱਤਾ ਜਾਵੇ।
ਪੁਲਸ ਮਾਹਿਰਾਂ ਮੁਤਾਬਕ ਭੀਮਾ ਬਸਤੀ ਨਿਵਾਸੀ ਸ਼ਿਕਾਇਤਕਰਤਾ ਔਰਤ, ਜੋ 4 ਬੱਚਿਆਂ ਦੀ ਮਾਂ ਹੈ, ਦੀ ਕਾਨੂੰਨੀ ਸਲਾਹ ਮੁਤਾਬਕ ਸ਼ਿਕਾਇਤ ਦਰਜ ਕੀਤੀ ਗਈ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਹੈ ਕਿ ਉਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਤੋਂ ਹੈ। ਉਸ ਦਾ ਪਤੀ ਸ਼ਰਾਬੀ ਸੀ ਅਤੇ ਉਸ ਕੋਲ 60 ਏਕੜ ਜ਼ਮੀਨ ਸੀ। ਆਪਣੇ ਪਤੀ ਦੀਆਂ ਆਦਤਾਂ ਤੋਂ ਤੰਗ ਆ ਕੇ ਉਹ (ਸ਼ਿਕਾਇਤਕਰਤਾ ਔਰਤ) ਆਪਣੇ ਪੇਕੇ ਚਲੀ ਗਈ ਪਰ ਮਗਰੋ ਉਸ ਦੇ ਦਿਓਰ ਨੇ ਪੇਕੇ ਵਾਲਿਆਂ ਨੂੰ ਬਹਿਲਾ-ਫੁਸਲਾ ਕੇ ਵਾਪਸ ਸਹੁਰੇ ਘਰ ਲੈ ਆਇਆ। ਸ਼ਿਕਾਇਤ ਮੁਤਾਬਕ ਦਿਓਰ ਦੇ ਆਪਣੇ ਬੱਚੇ ਹੋਣ ਦੇ ਬਾਵਜੂਦ ਨੀਅਤ ਖਰਾਬ ਹੋ ਗਈ। ਉਸ ਨੇ ਭਰਾ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ ਸੀ। ਸ਼ਿਕਾਇਤਕਰਤਾ ਔਰਤ ਨੇ ਦਿਓਰ ਦੇ ਪਰਿਵਾਰ 'ਤੇ ਦੋਸ਼ ਲਗਾਉਂਦਿਆਂ ਦੱਸਿਆ ਹੈ ਕਿ ਹੁਣ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਮਹਿਲਾ ਪੁਲਸ ਨੇ ਦਿਓਰ ਸਮੇਤ ਹੋਰ ਰਿਸ਼ਤੇਦਾਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
'ਜੇਹਾਦ' ਸ਼ਬਦ ਦਾ ਇਸਤੇਮਾਲ ਕਰਨ 'ਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਸਕਦਾ : ਅਦਾਲਤ
NEXT STORY