ਨੈਸ਼ਨਲ ਡੈਸਕ- ਆਈ.ਆਈ.ਟੀ. ਦਿੱਲੀ ਦੀਆਂ ਮਹਿਲਾ ਵਿਗਿਆਨੀਆਂ ਦੀ ਇਕ ਟੀਮ ਨੇ ਅੱਖਾਂ ਦੇ ਫੰਗਲ ਸੰਕਰਮਣ ਕੇਰਾਟਾਈਟਿਸ ਲਈ ਇਕ ਖ਼ਾਸ ਦਵਾਈ ਤਿਆਰ ਕੀਤੀ ਹੈ। ਅੱਖਾਂ ਦਾ ਇਹ ਸੰਕਰਮਣ ਜ਼ਿਆਦਾਤਰ ਲੋਕਾਂ 'ਚ ਖੇਤਾਂ 'ਚ ਕੰਮ ਕਰਦੇ ਸਮੇਂ ਹੁੰਦਾ ਹੈ। ਨਵੀਂ ਦਵਾਈ ਪੇਪਟਾਈਡ ਆਧਾਰਤ ਨੈਟਾਮਾਈਸਿਨ ਪੇਨੇਟ੍ਰੇਸ਼ਨ ਇਲਾਜ ਵਿਧੀ 'ਚ ਹੋਵੇਗਾ। ਕੁਸੁਮਾ ਸਕੂਲ ਆਫ਼ ਬਾਇਓਲਾਜਿਕਲ ਸਾਇੰਸੇਜ਼ ਦੀ ਪ੍ਰੋਫੈਸਰ ਅਰਚਨਾ ਚੁਕ ਦੀ ਅਗਵਾਈ 'ਚ ਬਣੀ ਇਸ ਦਵਾਈ 'ਤੇ ਲੈਬ 'ਚ ਪ੍ਰੀਖਣ ਕੀਤਾ ਗਿਆ ਹੈ, ਜਿਸ ਦੌਰਾਨ ਉਸ ਨੇ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ। ਆਈ.ਆਈ.ਟੀ. ਦਿੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੇਸ਼ ਦੀ ਵੱਡੀ ਆਬਾਦੀ ਖੇਤੀ ਖੇਤਰ 'ਚ ਕੰਮ ਕਰਦੀ ਹੈ, ਅਜਿਹੇ 'ਚ ਖੇਤੀ ਕਰਦੇ ਸਮੇਂ ਇਸ ਸੰਕਰਮਣ ਦੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਸੰਕਰਮਣ ਕਈ ਵਾਰ ਅੱਖ ਦੇ ਕੋਰਨੀਆ ਤੱਕ ਪਹੁੰਚਦਾ ਹੈ ਜੋ ਬਹੁਤ ਖ਼ਤਰਨਾਕ ਹੁੰਦਾ ਹੈ ਅਤੇ ਅੱਖ ਦੀ ਰੋਸ਼ਨੀ ਵੀ ਚੱਲੀ ਜਾਂਦੀ ਹੈ।
ਦੱਸਣਯੋਗ ਹੈ ਕਿ ਡਬਲਿਊ.ਐੱਚ.ਓ. ਨੇ ਵਿਕਾਸਸ਼ੀਲ ਦੇਸ਼ਾਂ 'ਚ ਇਸ ਸੰਕਰਮਣ ਨਾਲ ਅੰਨ੍ਹੇਪਨ ਨੂੰ ਲੈ ਕੇ ਚਿੰਤਾ ਜਤਾਈ ਹੈ। ਇੰਨਾ ਹੀ ਨਹੀਂ ਇਕ ਲੱਖ ਆਬਾਦੀ 'ਚ ਸਭ ਤੋਂ ਵੱਧ ਮਾਮਲੇ ਦੱਖਣੀ ਏਸ਼ੀਆ 'ਚ ਪਾਏ ਜਾਂਦੇ ਹਨ, ਜਿਨ੍ਹਾਂ 'ਚ 50 ਫੀਸਦੀ ਤੋਂ ਵੱਧ ਇਕੱਲੇ ਭਾਰਤ 'ਚ ਹੀ ਸਾਹਮਣੇ ਆਉਂਦੇ ਹਨ। ਆਈ.ਆਈ.ਟੀ. ਦਿੱਲੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਿਆਰ ਕੀਤੀ ਗਈ ਦਵਾਈ ਬਜ਼ਾਰ 'ਚ ਉਪਲੱਬਧ ਹੋਰ ਦਵਾਈਆਂ ਦੇ ਮੁਕਾਬਲੇ ਵੱਧ ਪ੍ਰਭਾਵਸ਼ਾਲੀ ਹੈ।
ਵਿਆਹ ਦੌਰਾਨ ਪੈ ਗਿਆ ਭੜਥੂ, ਪੁਲਸ ਲੈ ਕੇ ਮੈਰਿਜ ਪੈਲੇਸ ਪੁੱਜੀ ਲਾੜੇ ਦੀ ਪ੍ਰੇਮਿਕਾ
NEXT STORY