ਨਵੀਂ ਦਿੱਲੀ— ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਨੇ ਪਿਛਲੇ ਸਾਲ ਮਹਿਲਾਵਾਂ ਦੀ ਸੁਰੱਖਿਆ ਲਈ 'ਦਿ ਸ਼ੀ ਬਾਕਸ' ਵੈੱਬਸਾਈਟ ਲਾਂਚ ਕੀਤੀ ਸੀ, ਜੋ ਮਹਿਲਾਵਾਂ ਦਫਤਰਾਂ 'ਚ ਯੌਨ ਸ਼ੋਸ਼ਣ ਦੀਆਂ ਸ਼ਿਕਾਰ ਹੁੰਦੀਆਂ ਹਨ, ਉਹ ਇਸ ਵੈੱਬਸਾਈਟ ਰਾਹੀਂ ਰਿਪੋਰਟ ਕਰ ਸਕਦੀਆਂ ਹਨ। ਸਰਕਾਰੀ ਅਤੇ ਨਿੱਜੀ ਕੰਪਨੀਆਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਵੀ ਇਸ 'ਤੇ ਆਪਣੀ ਸ਼ਿਕਾਇਤ ਦੱਸ ਸਕਦੀਆਂ ਹਨ। ਇਸ ਮਾਮਲੇ 'ਚ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਵੈੱਬਸਾਈਟ 'ਤੇ ਦਰਜ ਸ਼ਿਕਾਇਤਾਂ ਦਾ ਡਾਟਾ ਜਾਰੀ ਕੀਤਾ ਹੈ। ਇਕ ਅੰਦਾਜ਼ੇ ਅਨੁਸਾਰ ਜ਼ਿਆਦਾ ਸ਼ਿਕਾਇਤਾਂ 'ਚ ਮਹਾਰਾਸ਼ਟਰ ਸਭ ਤੋਂ 'ਤੇ ਹੈ।
203 ਮਾਮਲਿਆਂ ਦਾ ਨਿਪਟਾਰਾ ਹੋ ਚੁਕਿਆ ਹੈ
ਕੇਂਦਰ ਸਰਕਾਰ ਦੇ ਅਨੁਸਾਰ ਕੁੱਲ 203 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ 'ਚ ਸੰਘੀ ਸਰਕਾਰ, ਸੂਬਾ ਸਰਕਾਰ ਅਤੇ ਨਿੱਜੀ ਦਫਤਰਾਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੁਆਰਾ ਦਰਜ ਮਾਮਲੇ ਸ਼ਾਮਲ ਹਨ। ਮਹਾਰਾਸ਼ਟਰ ਦੇ ਇਸ 'ਦਿ ਸ਼ੀ ਬਾਕਸ' 'ਚ 82 ਮਾਮਲੇ ਹਨ। ਦੂਜੇ ਨੰਬਰ 'ਤੇ ਉੱਤਰ ਪ੍ਰਦੇਸ਼ ਹੈ, ਜਿਸ ਦੇ 65 ਮਾਮਲੇ ਹਨ। ਦਿੱਲੀ ਦੇ 50 ਅਤੇ ਤਾਮਿਲਨਾਡੂ ਦੇ 48 ਮਾਮਲੇ ਸਾਹਮਣੇ ਆਏ ਹਨ। ਕਈ ਅਜਿਹੇ ਸੂਬੇ ਵੀ ਹਨ ਜਿਥੋਂ ਇਕ ਵੀ ਮਾਮਲਾ ਸਾਹਮਣਾ ਨਹੀਂ ਆਇਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਰਾਜਾਂ 'ਚ ਕੋਈ ਸ਼ਿਕਾਇਤ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਬਜਾਏ ਔਰਤਾਂ ਸ਼ਿਕਾਇਤ ਕਰਨ ਲਈ ਅੱਗੇ ਆ ਸਕਦੀਆਂ ਹਨ।
ਝਾਰਖੰਡ ਦੇ 41 ਵਿਧਾਇਕਾਂ ਵਿਰੁੱਧ ਗੰਭੀਰ ਅਪਰਾਧਕ ਮਾਮਲੇ ਦਰਜ
NEXT STORY