ਰਾਏਪੁਰ— ਭਾਰਤ ’ਚ ਛੱਤੀਸਗੜ੍ਹ ਦੇ ਦੌਰ ’ਤੇ ਪਹੁੰਚੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓਫੇਰੇਲ ਨੇ ਅਫ਼ਗਾਨਿਸਤਾਨ ਦੇ ਵਿਸ਼ੇ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਜੋ ਹੋਇਆ ਉਸ ਤੋਂ ਦੁਨੀਆ ਨਿਰਾਸ਼ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਧਿਆਨ ਹੁਣ ਇਸ ਗੱਲ ’ਤੇ ਹੈ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਕਿਵੇਂ ਬਾਹਰ ਕੱਢਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਜਿਹੇ ਦੇਸ਼ਾਂ ਲਈ ਮੁਸ਼ਕਲ ਦਾ ਸਮਾਂ ਹੈ, ਜਿਨ੍ਹਾਂ ਨੇ ਅਫ਼ਗਾਨਿਸਤਾਨ ਨੂੰ ਫ਼ੌਜੀ ਸਾਧਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਇਹ ਯਕੀਨੀ ਕੀਤਾ ਕਿ ਲੋਕਤੰਤਰੀ ਦੇਸ਼ ਲੋਕਤੰਤਰੀ ਬਣਿਆ ਰਹੇ। ਦੱਸ ਦੇਈਏ ਕਿ ਵਿਦੇਸ਼ੀ ਫ਼ੌਜਾਂ ਨੇ ਮੰਗਲਵਾਰ ਯਾਨੀ ਕਿ 31 ਅਗਸਤ ਨੂੰ ਅਫ਼ਗਾਨਿਸਤਾਨ ਛੱਡ ਦਿੱਤਾ, ਜੋ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਦੇ ਅੰਤ ਨੂੰ ਦਰਸਾਉਂਦਾ ਹੈ। ਇੱਥੇ ਹਜ਼ਾਰਾਂ ਲੋਕ ਹਨ, ਜੋ ਤਾਲਿਬਾਨ ਦੇ ਡਰ ਤੋਂ ਦੇਸ਼ ਛੱਡ ਕੇ ਦੌੜ ਰਹੇ ਹਨ।
ਇਹ ਵੀ ਪੜ੍ਹੋ: ਅਸਲ ਰੰਗ ਵਿਖਾਉਣ ਲੱਗਾ ਤਾਲਿਬਾਨ, ਹਿਜਾਬ ਨਾ ਪਾਉਣ ਵਾਲੀਆਂ ਔਰਤਾਂ ਲਈ ਜਾਰੀ ਕੀਤਾ ਨਵਾਂ ਆਦੇਸ਼
ਰਿਪੋਰਟ ਮੁਤਾਬਕ ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਵੀਰਵਾਰ ਨੂੰ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਰਾਏਪੁਰ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਟਵਿੱਟਰ ’ਤੇ ਉਨ੍ਹਾਂ ਦਾ ਧੰਨਵਾਦ ਅਦਾ ਵੀ ਕੀਤਾ। ਹਾਈ ਕਮਿਸ਼ਨਰ ਨੇ ਹਿੰਦੀ ਵਿਚ ਟਵੀਟ ਕੀਤਾ ਕਿ ਮੁੱਖ ਮੰਤਰੀ ਭੁਪੇਸ਼ ਬਘੇਲ, ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਆਪਣੇ ਕਾਰੋਬਾਰ, ਨਿਵੇਸ਼ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਕਿਵੇਂ ਹੋਰ ਡੂੰਘਾ ਕਰ ਸਕਦੇ ਹਾਂ, ਇਸ ਬਾਰੇ ਤੁਹਾਡੇ ਵਿਚਾਰਾਂ ਲਈ ਧੰਨਵਾਦ।
ਇਹ ਵੀ ਪੜ੍ਹੋ: ਦੁਰਗਾ ਪੂਜਾ ਪੰਡਾਲ ’ਚ ਮਮਤਾ ਬੈਨਰਜੀ ਦੀ ‘ਮੂਰਤੀ’ ਲਾਉਣ ’ਤੇ ਵਿਵਾਦ, BJP ਨੇ ਬੋਲਿਆ ਹਮਲਾ
ਦੱਸਣਯੋਗ ਹੈ ਕਿ 15 ਅਗਸਤ 2021 ਨੂੰ ਅਫ਼ਗਾਨਿਸਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਹਾਲਾਤ ਲਗਾਤਾਰ ਵਿਗੜਦੇ ਗਏ। ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਮੁਹਿੰਮ ਚਲਾਈ ਹੈ। ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਅਮਰੀਕੀ ਫ਼ੌਜ ਵੀ ਇਸ ਦੇਸ਼ ’ਚੋਂ ਨਿਕਲ ਚੁੱਕੀ ਹੈ। ਲਗਾਤਾਰ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਇਸ ਦੌਰਾਨ ਤਾਲਿਬਾਨ ਕਈ ਫਰਮਾਨ ਵੀ ਲਾਗੂ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਅੰਬਾਲਾ ’ਚ ਬਣ ਰਿਹੈ ਦੇਸ਼ ਦਾ ਸਭ ਤੋਂ ਵੱਡਾ ਸ਼ਹੀਦ ਸਮਾਰਕ, ਅਨਿਲ ਵਿਜ ਬੋਲੇ- ਪ੍ਰੇਰਣਾਦਾਇਕ ਬਣ ਕੇ ਉਭਰੇਗਾ
ਕਸ਼ਮੀਰ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਜਾਰੀ, ਮੋਬਾਇਲ ਇੰਟਰਨੈੱਟ ਸੇਵਾਵਾਂ ਫਿਰ ਬੰਦ
NEXT STORY