ਕਾਬੁਲ- ਅਫ਼ਗਾਨਿਸਤਾਨ ’ਚ ਕੱਟੜਪੰਥੀ ਬੰਦੂਕਧਾਰੀਆਂ ਦੇ ਕਬਜ਼ੇ ਦੇ ਤੁਰੰਤ ਪਿੱਛੋਂ ਪਾਕਿਸਤਾਨ ਅਤੇ ਉਸ ਦੇ ਸਦਾਬਹਾਰ ਦੋਸਤ ਚੀਨ ਨੇ ਤਾਲਿਬਾਨ ਨਾਲ ਦੋਸਤੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਦੇ ਇਕ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਹੈ ਕਿ ਚੀਨ ਨੇ ਕਾਬੁਲ ’ਚ ਆਪਣੇ ਦੂਤਘਰ ਨੂੰ ਖੁੱਲ੍ਹਾ ਰੱਖਣ ਅਤੇ ਤਾਲਿਬਾਨ ਦੀ ਮਦਦ ਲਈ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹਣ ਦਾ ਵਾਅਦਾ ਕੀਤਾ ਹੈ। ਸੁਹੇਲ ਨੇ ਟਵੀਟ ਕਰ ਕੇ ਕਿਹਾ ਕਿ ਦੋਹਾ ’ਚ ਸਾਡੇ ਇਕ ਪ੍ਰਤੀਨਿਧੀ ਨੇ ਚੀਨ ਦੇ ਉੱਪ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ। ਤਾਲਿਬਾਨ ਨੇ ਚੀਨ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ
ਚੀਨ ਮਨੁੱਖੀ ਸਹਾਇਤਾ ਦੇਵੇਗਾ
ਤਾਲਿਬਾਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ, 'ਚੀਨ ਅਫ਼ਗਾਨਿਸਤਾਨ ਵਿਚ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਵੀ ਸਹਿਮਤ ਹੋ ਗਿਆ ਹੈ ਅਤੇ ਚੀਨ ਤੋਂ ਅਫ਼ਗਾਨਿਸਤਾਨ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।' ਬੁਲਾਰੇ ਨੇ ਕਿਹਾ ਹੈ ਕਿ ਖ਼ਾਸ ਕਰਕੇ ਕੋਰੋਨਾ ਵਾਇਰਸ ਨਾਲ ਅਫ਼ਗਾਨਿਸਤਾਨ ਵੀ ਪ੍ਰਭਾਵਿਤ ਹੈ, ਇਸ ਲਈ ਚੀਨ ਨੇ ਵਾਅਦਾ ਕੀਤਾ ਹੈ ਕਿ ਉਹ ਕੋਰੋਨਾ ਸੰਕਟ ਦੌਰਾਨ ਚੀਨ ਅਫ਼ਗਾਨਿਸਤਾਨ ਵਿਚ ਮਨੁੱਖੀ ਸਹਾਇਤਾ ਦੇਣ ਦਾ ਕੰਮ ਕਰੇਗਾ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਦੇ ਦਾਅਵੇ ਦੀ ਅਜੇ ਤੱਕ ਚੀਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਜੇਕਰ ਤਾਲਿਬਾਨ ਦੇ ਬੁਲਾਰੇ ਦਾ ਦਾਅਵਾ ਸੱਚ ਹੈ, ਤਾਂ ਇਹ ਤਾਲਿਬਾਨ ਲਈ ਵੱਡੀ ਰਾਹਤ ਹੋਵੇਗੀ। ਕਿਉਂਕਿ ਅਮਰੀਕਾ ਪਹਿਲਾਂ ਹੀ ਅਫ਼ਗਾਨਿਸਤਾਨ ਬੈਂਕ ਦੀ ਕਰੀਬ 10 ਅਰਬ ਡਾਲਰ ਦੀ ਸੰਪਤੀ ਨੂੰ ਫਰੀਜ਼ ਕਰ ਚੁੱਕਾ ਹੈ ਅਤੇ ਤਾਲਿਬਾਨ ਦੇ ਸਾਹਮਣੇ ਸਰਕਾਰ ਬਣਾਉਣ ਲਈ ਜ਼ਿਆਦਾ ਵੱਡੀ ਚੁਣੌਤੀ ਬਿਨਾਂ ਪੈਸਿਆਂ ਦੇ ਸਰਕਾਰ ਚਲਾਉਣ ਦੀ ਹੈ। ਉਥੇ ਹੀ ਜ਼ਿਆਦਾਤਰ ਦੇਸ਼ਾਂ ਨੇ ਫਿਲਹਾਲ ਤਾਲਿਬਾਨ ਦੇ ਰਾਜ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸਾਨੂੰ ਕਸ਼ਮੀਰ ਸਮੇਤ ਕਿਤੇ ਵੀ ਰਹਿੰਦੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ: ਤਾਲਿਬਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ
NEXT STORY