ਮਥੁਰਾ (ਭਾਸ਼ਾ)— ਕਰੀਬ 4 ਦਹਾਕੇ ਪਹਿਲਾਂ ਏਸ਼ੀਆਈ ਚੈਂਪੀਅਨਸ਼ਿਪ ਦੇ ਕੁਸ਼ਤੀ ਮੁਕਾਬਲਿਆਂ ਵਿਚ ਸਿਲਵਰ ਤਮਗਾ ਪ੍ਰਾਪਤ ਕਰਨ ਵਾਲੇ ਹਾਥਰਸ ਦੇ ਪਹਿਲਵਾਨ ਕੁੰਵਰਪਾਲ ਸਿੰਘ ਦੀ ਮੌਤ ਪਾਵਰ ਵਧਾਉਣ ਵਾਲੀ ਦਵਾਈ (ਟੌਨਿਕ) ਦੀ ਵਧੇਰੇ ਮਾਤਰਾ ਲੈਣ ਕਾਰਨ ਹੋਈ। ਇਹ ਜਾਣਕਾਰੀ ਐੱਸ. ਪੀ. ਉਦੈ ਸ਼ੰਕਰ ਸਿੰਘ ਨੇ ਵਿਸਰਾ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਦਿੱਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੰਵਰਪਾਲ 30 ਅਕਤੂਬਰ ਨੂੰ ਆਪਣੇ ਪੁੱਤਰ ਨਾਲ ਉਸ ਦੇ ਸਹੁਰੇ ਰਾਯਾ ਦੇ ਨੁਨੇਰਾ ਪਿੰਡ ਗਏ ਸਨ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਉਨ੍ਹਾਂ ਦਾ ਪੁੱਤਰ ਉਸੇ ਦਿਨ ਹਾਥਰਸ ਪਰਤ ਗਿਆ ਸੀ ਪਰ ਕੁੰਵਰਪਾਲ ਸਿੰਘ ਵਰਿੰਦਾਵਨ ਦੀ ਘੋੜਾ ਵਾਲੀ ਬਗੀਚੀ 'ਚ ਰਾਤ ਰੁਕਣ ਲਈ ਚੱਲੇ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਸਵੇਰੇ ਬਰਸਾਨਾ ਖੇਤਰ ਦੇ ਰਹਿੜਾ ਪਿੰਡ ਵਿਚ ਰਹਿਣ ਵਾਲੇ ਆਪਣੇ ਗੁਰੂ ਭਾਈ ਮਹਾਵੀਰ ਨੂੰ ਮਿਲਣ ਜਾਣਾ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਅਤੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਲਾਸ਼ ਥਾਣਾ ਗੋਵਿੰਦ ਨਗਰ ਖੇਤਰ ਦੇ ਬਾਈਪਾਸ ਲਿੰਕ ਰੋਡ 'ਤੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਪਈ ਮਿਲੀ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ
ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਸ ਮਾਮਲੇ ਦੀ ਜਾਂਚ 'ਚ ਪਤਾ ਲੱਗਾ ਕਿ ਕੁੰਵਰਪਾਲ ਦੇ ਵਰਿੰਦਾਵਨ ਦੀ ਘੋੜਾ ਵਾਲੀ ਬਗੀਚੀ ਵਿਚ ਰਹਿਣ ਵਾਲੀ ਇਕ ਜਨਾਨੀ ਨਾਲ 20 ਸਾਲਾਂ ਤੋਂ ਪ੍ਰੇਮ ਸਬੰਧ ਸਨ। ਦਰਅਸਲ ਉਹ ਉਸ ਦਿਨ ਉਸ ਜਨਾਨੀ ਨੂੰ ਮਿਲਣ ਵਰਿੰਦਾਵਨ ਆਏ ਸਨ। ਉਕਤ ਜਨਾਨੀ ਤੋਂ ਜਦੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਰਾਤ ਕੁੰਵਰਪਾਲ ਨੇ ਕੋਈ ਪਾਵਰ ਵਧਾਉਣ ਵਾਲੀ ਦਵਾਈ ਖਾਂਦੀ ਸੀ, ਜਿਸ ਦੀ ਮਾਤਰਾ ਵਧੇਰੇ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਮੁਤਾਬਕ ਰਾਤ ਨੂੰ ਜਦੋਂ ਕੁੰਵਰਪਾਲ ਦੀ ਹਾਲਤ ਵਿਗੜੀ, ਉਦੋਂ ਜਨਾਨੀ ਬਗੀਚੀ 'ਚ ਹੀ ਰਹਿਣ ਵਾਲੇ ਇਕ ਬਾਬਾ ਨਾਲ ਉਨ੍ਹਾਂ ਨੂੰ ਲੈ ਕੇ ਵਰਿੰਦਾਵਨ ਦੇ ਸਰਕਾਰੀ ਹਸਪਤਾਲ ਪੁੱਜੀ ਸੀ, ਜਿੱਥੋਂ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਕੁੰਵਰਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮੁਤਾਬਕ ਜਨਾਨੀ ਨੇ ਵਰਿੰਦਰਵਨ ਵਾਪਸ ਪਰਤਣ ਤੋਂ ਪਹਿਲਾਂ ਕੁੰਵਰਪਾਲ ਦੀ ਲਾਸ਼ ਮਸਾਨੀ ਖੇਤਰ ਵਿਚ ਸ਼ਰਾਬ ਦੇ ਠੇਕੇ ਸਾਹਮਣੇ ਸੁੱਟ ਦਿੱਤੀ। ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ
ਹੈਰਾਨੀਜਨਕ: ਸ਼ੱਕੀ ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਖ਼ੌਫ਼ਨਾਕ ਮੌਤ, ਕਟਰ ਨਾਲ ਸਰੀਰ ਦੇ ਟੁਕੜੇ-ਟੁਕੜੇ ਕਰ ਅੱਗ 'ਚ ਸਾੜੇ
NEXT STORY