ਕੋਲਕਾਤਾ- ਆਗਾਮੀ ਰਾਸ਼ਟਰਪਤੀ ਚੋਣ ’ਚ ਵਿਰੋਧੀ ਧਿਰ ਦੇ ਸੰਭਾਵਿਤ ਉਮੀਦਵਾਰ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਹੋਰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਇਹ ਕਦਮ ਚੁੱਕਿਆ ਹੈ। ਦੱਸ ਦੇਈਏ ਕਿ 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ। ਕੇਂਦਰੀ ਮੰਤਰੀ ਰਹੇ 84 ਸਾਲਾ ਸਿਨਹਾ ਨੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ‘‘ਮੈਂ ਮਮਤਾ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ’ਚ ਮੈਨੂੰ ਸਨਮਾਨ ਦਿੱਤਾ। ਹੁਣ ਇਕ ਸਮਾਂ ਆ ਗਿਆ ਹੈ ਕਿ ਮੈਨੂੰ ਵਿਰੋਧੀ ਧਿਰ ਦੀ ਏਕਤਾ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ਲਈ ਪਾਰਟੀ ਤੋਂ ਹਟ ਜਾਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਉਹ ਇਸ ਗੱਲ ਨੂੰ ਸਵੀਕਾਰ ਕਰੇਗੀ।
ਇਹ ਵੀ ਪੜ੍ਹੋ- ਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ
ਦੱਸ ਦੇਈਏ ਕਿ ਯਸ਼ਵੰਤ ਸਿਨਹਾ, ਚੰਦਰਸ਼ੇਖਰ ਸਰਕਾਰ ’ਚ ਵਿੱਤ ਮੰਤਰੀ ਰਹੇ ਅਤੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ’ਚ ਵਿੱਤ ਅਤੇ ਵਿਦੇਸ਼ ਮੰਤਰਾਲਾ ਦੀ ਵਾਗਡੋਰ ਸੰਭਾਲੀ ਸੀ। ਉਨ੍ਹਾਂ ਨੇ 2018 ’ਚ ਭਾਜਪਾ ਛੱਡ ਦਿੱਤੀ ਸੀ। ਵਿਰੋਧੀ ਧਿਰ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਆਪਣਾ ਸੰਯੁਕਤ ਉਮੀਦਵਾਰ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਇਸ ਅਹੁਦੇ ਲਈ ਤਿੰਨ ਹੋਰ ਨੇਤਾਵਾਂ ਦੀ ਮੰਗ ਕੀਤੀ ਸੀ। ਇਹ ਤਿੰਨ ਨੇਤਾ ਹਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ। ਪਹਿਲੇ ਦੋ ਨੇਤਾਵਾਂ ਦੇ ਇਨਕਾਰ ਕਰਨ ਤੋਂ ਬਾਅਦ ਸੋਮਵਾਰ ਨੂੰ ਵਿਰੋਧੀ ਧਿਰ ਦੇ ਇਸ ਪ੍ਰਸਤਾਵ ਨੂੰ ਗੋਪਾਲਕ੍ਰਿਸ਼ਨ ਗਾਂਧੀ ਨੇ ਵੀ ਠੁਕਰਾ ਦਿੱਤਾ।
ਇਹ ਵੀ ਪੜ੍ਹੋ- ਫ਼ੌਜ ਮੁਖੀ ਬੋਲੇ- ‘ਅਗਨੀਪਥ’ ਭਰਤੀ ਪ੍ਰਕਿਰਿਆ ’ਚ ਕੋਈ ਤਬਦੀਲੀ ਨਹੀਂ, ਨੌਜਵਾਨਾਂ ਨੂੰ ਕੀਤਾ ਗਾਈਡ
ਫ਼ੌਜ ਮੁਖੀ ਬੋਲੇ- ‘ਅਗਨੀਪਥ’ ਭਰਤੀ ਪ੍ਰਕਿਰਿਆ ’ਚ ਕੋਈ ਤਬਦੀਲੀ ਨਹੀਂ, ਨੌਜਵਾਨਾਂ ਨੂੰ ਕੀਤਾ ਗਾਈਡ
NEXT STORY