ਨੈਸ਼ਨਲ ਡੈਸਕ : ਸਾਲ 2023 ਸਾਡੀਆਂ ਬਰੂਹਾਂ ’ਤੇ ਖੜ੍ਹਾ ਹੈ। ਸਾਲ 2022 ਸਾਨੂੰ ਅਲਵਿਦਾ ਆਖਣ ਵਾਲਾ ਹੈ। ਸਾਲ 2022 ਨੂੰ ਸਿਆਸੀ ਸਫ਼ਾਂ ’ਚ ਵਾਪਰੀਆਂ ਵੱਡੀਆਂ ਘਟਨਾਵਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਇਸ ਸਾਲ ਸਿਆਸਤ ’ਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਤੇ ਕਈ ਵੱਡੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਨੇਤਾਵਾਂ ਦਾ ਸਿਆਸੀ ਭਵਿੱਖ ਬਦਲ ਕੇ ਰੱਖ ਦਿੱਤਾ। ਆਓ, ਇਨ੍ਹਾਂ ਘਟਨਾਵਾਂ ’ਤੇ ਇਕ ਝਾਤ ਮਾਰਦੇ ਹਾਂ...
ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...
2022 ’ਚ ਸਿਆਸੀ ਸਫ਼ਾਂ ’ਚ ਛਾਈ ਰਹੀ ‘ਆਪ’
ਆਮ ਆਦਮੀ ਪਾਰਟੀ ਦੇਸ਼ ਦੀਆਂ ਸਿਆਸੀ ਸਫ਼ਾਂ ’ਚ ਛਾਈ ਰਹੀ। ਇਸ ਨੇ ਇਸ ਸਾਲ ਦੇਸ਼ ਦੀ ਸਿਆਸਤ ’ਚ ਸਭ ਤੋਂ ਜ਼ਿਆਦਾ ਚਰਚਾਵਾਂ ਖੱਟੀਆਂ। 10 ਸਾਲ ਦਿੱਲੀ ’ਚ ਖੇਤਰੀ ਪਾਰਟੀ ਵਜੋਂ ਸਾਹਮਣੇ ਆਉਣ ਵਾਲੀ ਆਮ ਆਦਮੀ ਪਾਰਟੀ ਨੇ ਸਾਲ 2022 ’ਚ ਸਿਆਸਤ ਦੀਆਂ ਬੁਲੰਦੀਆਂ ਨੂੰ ਛੂਹ ਲਿਆ। ਸਾਲ ਦੀ ਸ਼ੁਰੂਆਤ ’ਚ ਆਮ ਆਦਮੀ ਪਾਰਟੀ ਨੇ ਜਿਥੇ ਭਾਰੀ ਬਹੁਮਤ ਨਾਲ ਪੰਜਾਬ ’ਚ ਸਰਕਾਰ ਬਣਾਈ, ਉਥੇ ਹੀ ਸਾਲ ਦੇ ਆਖਿਰ ’ਚ ਇਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ’ਚ 13 ਫ਼ੀਸਦੀ ਵੋਟਾਂ ਨਾਲ 5 ਸੀਟਾਂ ਜਿੱਤ ਕੇ ਗ਼ੈਰ-ਰਸਮੀ ਤੌਰ ’ਤੇ ਇਕ ਰਾਸ਼ਟਰੀ ਸਿਆਸੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਪੈਦਲ ਯਾਤਰਾ ਨੂੰ ਲੈ ਕੇ ਭਾਜਪਾ ਆਗੂ ਤਰੁਣ ਚੁੱਘ ਨੇ ਰਾਹੁਲ ਗਾਂਧੀ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਨਿਤੀਸ਼ ਨੇ ਬਿਹਾਰ ’ਚ ਮੁੜ ਪੁਰਾਣੇ ਸਾਥੀ ਨਾਲ ਮਿਲਾਇਆ ਹੱਥ
2022 ਸਾਲ ਬਿਹਾਰ ਦੀ ਸਿਆਸਤ ’ਚ ਬਦਲਾਅ ਦਾ ਸਾਲ ਬਣ ਕੇ ਆਇਆ। ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਛੱਡ ਦਿੱਤਾ। ਨਿਤੀਸ਼ ਇਕ ਵਾਰ ਮੁੜ ਆਪਣੇ ਪੁਰਾਣੇ ਮਿੱਤਰ ਲਾਲੂ ਪ੍ਰਸਾਦ ਯਾਦਵ ਨਾਲ ਦੋਸਤੀ ਗੰਢ ਕੇ 2024 ’ਚ ਮੋਦੀ ਦੇ ਚਿਹਰੇ ਨੂੰ ਚੁਣੌਤੀ ਦੇਣ ਦੀ ਤਿਆਰੀ ’ਚ ਕਰਦੇ ਦਿਖਾਈ ਦਿੱਤੇ। ਨਿਤੀਸ਼ ਤੋਂ ਸਿਆਸੀ ਤਲਾਕ ਲੈਣ ਤੋਂ ਬਾਅਦ ਭਾਜਪਾ ਪੂਰੇ ਜੋਸ਼ ਨਾਲ ਨਿਤੀਸ਼ ਨੂੰ ਘੇਰਨ ’ਚ ਰੁੱਝ ਗਈ।
ਮਹਾਰਾਸ਼ਟਰ ’ਚ ਸੱਤਾ ਵਿਚ ਬਦਲਾਅ
ਮਹਾਰਾਸ਼ਟਰ ’ਚ ਸਾਲ 2022 ’ਚ ਸੱਤਾ ’ਚ ਹੋਏ ਬਦਲਾਅ ਨੂੰ ਦੇਸ਼ ਦੇ ਸਿਆਸੀ ਇਤਿਹਾਸ ’ਚ ਇਕ ਦਿਲਚਸਪ ਘਟਨਾ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਰਹੇਗਾ। ਸ਼ਿਵ ਸੈਨਾ ’ਚ ਏਕਨਾਥ ਸ਼ਿੰਦੇ ਧੜੇ ਦੀ ਬਗਾਵਤ ਕਾਰਨ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ। ਊਧਵ ਠਾਕਰੇ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੇ ਨਾਲ ਹੀ ਸ਼ਿਵ ਸੈਨਾ ਦੇ ਨਿਸ਼ਾਨ ਅਤੇ ਊਧਵ ਨੂੰ ਪਾਰਟੀ ਤੋਂ ਹੱਥ ਧੋਣੇ ਪਏ। ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਨੂੰ ਛੱਡ ਕੇ ਵੱਖਰਾਂ ਧੜਾ ਬਣਾ ਭਾਜਪਾ ਨਾਲ ਹੱਥ ਮਿਲਾ ਕੇ ਸਰਕਾਰ ਬਣਾ ਲਈ।
ਸੂਬਾਈ ਚੋਣਾਂ ’ਚ ਭਾਜਪਾ ਦਾ ਪ੍ਰਦਰਸ਼ਨ
ਸਾਲ 2022 ’ਚ ਭਾਜਪਾ ਨੇ ਉੱਤਰ ਪ੍ਰਦੇਸ਼, ਉੱਤਰਾਖੰਡ ਸਣੇ ਗੁਜਰਾਤ ’ਚ ਭਾਜਪਾ ਦੀ ਸੱਤਾ ’ਚ ਵਾਪਸੀ ਕਰ ਲਈ। ਉਥੇ ਹੀ ਸਾਲ ਦੇ ਅੰਤ ’ਚ ਭਾਜਪਾ ਨੂੰ ਹਿਮਾਚਲ ਚੋਣਾਂ ’ਚ ਹਾਰ ਨਾਲ ਸੱਤਾ ਤੋਂ ਬਾਹਰ ਹੋਣਾ ਪਿਆ। ਉੱਤਰ ਪ੍ਰਦੇਸ਼, ਉੱਤਰਾਖੰਡ ਸੱਤਾ ਤੋਂ ਬਾਹਰ ਹੋਣਾ ਪਿਆ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਪੰਜਵੀਂ ਵਾਰ ਸੱਤਾ ਵਿੱਚ ਵਾਪਸੀ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੂੰ ਰੋਡਮੈਪ ਤਿਆਰ ਕਰਨ ਦੀ ਦਿਸ਼ਾ ’ਚ ਮੀਲ ਦਾ ਪੱਥਰ ਸਾਬਤ ਹੋ ਸਕਿਆ ਹੈ। ਉਥੇ ਹੀ ਉੱਤਰਾਖੰਡ ’ਚ ਭਾਜਪਾ ਨੇ ਪੰਜ ਸਾਲਾਂ ’ਚ ਸੱਤਾ ਬਦਲਣ ਦੀ ਪ੍ਰੰਪਰਾ ਨੂੰ ਬਦਲ ਦਿੱਤਾ ਪਰ ਹਿਮਾਚਲ ’ਚ ਭਾਜਪਾ ਪੰਜ ਸਾਲ ਸੱਤਾ ਬਦਲਣ ਦੀ ਰਵਾਇਤ ਨੂੰ ਬਦਲ ਨਹੀਂ ਕਰ ਸਕੀ ਅਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੇ ਨਾਲ ਹੀ ਭਾਜਪਾ ਗੋਆ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ’ਚ ਪਰਤ ਆਈ ਹੈ।
ਸਾਰੀਆਂ ਸਿਆਸੀ ਪਾਰਟੀਆਂ ਨੇ ਉਪ-ਚੋਣਾਂ ’ਚ ਕੁਝ ਗੁਆਇਆ ਤੇ ਕੁਝ ਕੀਤਾ ਹਾਸਲ
ਸਾਲ 2022 ’ਚ ਹੋਈਆਂ ਉਪ-ਚੋਣਾਂ ’ਚ ਭਾਜਪਾ ਦੇ ਨਾਲ ਛੋਟੀਆਂ ਪਾਰਟੀਆਂ ਨੇ ਵੀ ਕੁਝ ਹਾਸਲ ਕੀਤਾ ਤਾਂ ਕੁਝ ਨੇ ਗੁਆਇਆ। ਸਾਲ ਦੇ ਆਖ਼ਿਰ ’ਚ ਜਦੋਂ ਡਿੰਪਲ ਯਾਦਵ ਨੇ ਮੈਨਪੁਰੀ ਲੋਕ ਸਭਾ ਉਪ-ਚੋਣ ਜਿੱਤੀ ਤਾਂ ਆਜ਼ਮ ਖਾਨ ਦੇ ਗੜ੍ਹ ਰਾਮਪੁਰ ’ਚ ਪਹਿਲੀ ਵਾਰ ਭਾਜਪਾ ਨੇ ਜਿੱਤ ਹਾਸਲ ਕੀਤੀ। ਦੂਜੇ ਪਾਸੇ ਭਾਜਪਾ ਦੇ ਭੋਜਪੁਰੀ ਸਟਾਰ ਦਿਨੇਸ਼ ਲਾਲ ਯਾਦਵ ਨਿਰਹੁਆ ਨੇ ਆਜ਼ਮਗੜ੍ਹ ਲੋਕ ਸਭਾ ਦੀ ਹੋਈ ਉਪ-ਚੋਣ ਜਿੱਤ ਲਈ।
ਦੇਸ਼ ਨੂੰ ਮਿਲੀ ਪਹਿਲੀ ਆਦਿਵਾਸੀ ਰਾਸ਼ਟਰਪਤੀ
ਸਾਲ 2022 ’ਚ ਹੋਈ ਰਾਸ਼ਟਰਪਤੀ ਚੋਣ ’ਚ ਦੇਸ਼ ਨੂੰ ਪਹਿਲੀ ਆਦਿਵਾਸੀ ਰਾਸ਼ਟਰਪਤੀ ਮਿਲੀ। ਆਦਿਵਾਸੀ ਚਿਹਰੇ ਵਜੋਂ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾ ਕੇ ਦੇਸ਼ ਦੇ ਇਕ ਵੱਡੇ ਆਦਿਵਾਸੀ ਵੋਟ ਬੈਂਕ ਨੂੰ ਭੁਨਾਉਣ ਦਾ ਕੰਮ ਕੀਤਾ। ਗੁਜਰਾਤ ਵਿਧਾਨ ਸਭਾ ਚੋਣਾਂ ’ਚ ਆਦਿਵਾਸੀ ਸੀਟਾਂ ’ਤੇ ਭਾਜਪਾ ਦੀ ਜਿੱਤ ਨੂੰ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਔਰਤ ਆਦਿਵਾਸੀ ਚਿਹਰੇ ਨੂੰ ਰਾਸ਼ਟਰਪਤੀ ਬਣਾਉਣ ਦੇ ਇਕ ਨਹੀਂ ਸਗੋਂ ਕਈ ਸਿਆਸੀ ਮਾਇਨੇ ਹਨ।
ਮੁਲਾਇਮ ਸਿੰਘ ਦੇ ਦਿਹਾਂਤ ਨਾਲ ਸਿਆਸਤ ’ਚ ਇਕ ਯੁੱਗ ਦਾ ਹੋਇਆ ਅੰਤ
ਸਾਲ 2022 ’ਚ ਸਿਆਸੀ ਦੁਨੀਆ ’ਚ ਦਿੱਗਜ ਸਮਾਜਵਾਦੀ ਨੇਤਾ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ। ਮੁਲਾਇਮ ਸਿੰਘ ਯਾਦਵ 3 ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿਣ ਦੇ ਨਾਲ-ਨਾਲ 1996 ਤੋਂ 1998 ਦੌਰਾਨ ਦੇਸ਼ ਦੇ ਰੱਖਿਆ ਮੰਤਰੀ ਰਹੇ ਸਨ।
ਚਾਚਾ-ਭਤੀਜਾ ਇਕ ਵਾਰ ਫਿਰ ਹੋਏ ਇਕੱਠੇ
ਸਾਲ 2022 ’ਚ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ਤੋਂ ਬਾਅਦ ਆਖਿਰਕਾਰ ਅਖਿਲੇਸ਼ ਯਾਦਵ ਅਤੇ ਚਾਚਾ ਸ਼ਿਵਪਾਲ ਯਾਦਵ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਖ਼ਤਮ ਹੋ ਗਈ ਅਤੇ ਦੋਵੇਂ ਫਿਰ ਇਕੱਠੇ ਹੋਏ ਅਤੇ ਮੁਲਾਇਮ ਸਿੰਘ ਯਾਦਵ ਦਾ ਪੂਰਾ ਪਰਿਵਾਰ ਇਕ ਮੰਚ ’ਤੇ ਨਜ਼ਰ ਆਇਆ।
ਦਿੱਲੀ ਦੇ ਹਸਪਤਾਲਾਂ 'ਚੋਂ ਲਾਸ਼ਾਂ ਮਿਲਣ 'ਚ ਹੁਣ ਨਹੀਂ ਹੋਵੇਗੀ ਦੇਰੀ, ਰਾਤ ਨੂੰ ਵੀ ਹੋਣਗੇ ਪੋਸਟਮਾਰਟਮ
NEXT STORY