ਲਖਨਊ - ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੀ ਵਿਸਥਾਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਯੋਗੀ ਮੰਤਰੀ ਮੰਡਲ ਵਿੱਚ ਖ਼ਰਾਬ ਪਰਫਾਰਮੈਂਸ ਵਾਲੇ ਮੰਤਰੀ ਹਟਾਏ ਜਾ ਸਕਦੇ ਹਨ। ਉਥੇ ਹੀ ਅਗਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਜਾਤੀ ਅਤੇ ਖੇਤਰੀ ਸੰਤੁਲਨ ਬਣਾਉਣ ਲਈ ਕੁੱਝ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਤੰਤਰ-ਮੰਤਰ ਦੇ ਚੱਕਰ 'ਚ ਗੁਆਂਢੀ ਨੇ ਕੀਤੀ ਨਬਾਲਿਗ ਦੀ ਹੱਤਿਆ
ਮਾਹਰ ਮੰਨਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਭਾਜਪਾ ਦੀ ਪ੍ਰਦੇਸ਼ ਕਾਰਜਕਾਰੀ ਕਮੇਟੀ ਦੀ ਬੈਠਕ ਤੋਂ ਬਾਅਦ ਯੋਗੀ ਮੰਤਰੀ ਮੰਡਲ ਵਿੱਚ ਅੰਸ਼ਕ ਤਬਦੀਲੀ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਵਿਧਾਨ ਪ੍ਰੀਸ਼ਦ ਭੇਜੇ ਗਏ ਮੈਬਰਾਂ ਨਾਲ ਕੁੱਝ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਇੰਚਾਰਜ ਰਾਧਾਮੋਹਨ ਸਿੰਘ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਮੰਤਰੀ ਮੰਡਲ ਵਿੱਚ ਖਾਲੀ ਅਹੁਦਿਆਂ ਨੂੰ ਭਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਉਚਿਤ ਸਮੇਂ 'ਤੇ ਫ਼ੈਸਲਾ ਲੈਣਗੇ। ਵਿਧਾਨ ਪ੍ਰੀਸ਼ਦ ਵਿੱਚ ਚਾਰ ਨਵੇਂ ਮੈਬਰਾਂ ਦੇ ਨਾਮਜ਼ਦ ਹੋਣ ਤੋਂ ਬਾਅਦ ਸਰਕਾਰ ਅਤੇ ਸੰਗਠਨ ਮੰਤਰੀ ਮੰਡਲ ਫੇਰਬਦਲ ਦੀ ਕਵਾਇਦ ਸ਼ੁਰੂ ਕਰ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੁਲਸ਼ਨ ਕੁਮਾਰ ਦੀ ਹੱਤਿਆ ਦੇ ਦੋਸ਼ੀ ਰਾਸ਼ਿਦ ਵਲੋਂ ਆਤਮ ਸਮਰਪਣ
NEXT STORY