ਠਾਣੇ— ਐਪਲ ਆਈਫੋਨ-10 ਦੀ ਵਿਕਰੀ ਅੱਜ ਤੋਂ ਪੂਰੀ ਦੁਨੀਆ 'ਚ ਸ਼ੁਰੂ ਹੋ ਗਈ ਹੈ। ਭਾਰਤ 'ਚ ਇਸ ਦੀ ਵਿਕਰੀ ਸ਼ਾਮ 6 ਵਜੇ ਤੋਂ ਸ਼ੁਰੂ ਹੋਈ ਅਤੇ ਇਸ ਨੂੰ ਪਾਉਣ ਲਈ ਵੱਖ ਕਿਸਮ ਦੀ ਦੀਵਾਨਗੀ ਵੀ ਦੇਖਣ ਨੂੰ ਮਿਲੀ। ਇਸ ਦਾ ਤਾਜ਼ਾ ਉਦਾਹਰਣ ਮਹਾਰਾਸ਼ਟਰ ਦੇ ਠਾਣੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਨੌਜਵਾਨ ਆਈਫੋਨ ਐਕਸ ਨੂੰ ਖਰੀਦਣ ਲਈ ਪੂਰੀ ਤਿਆਰੀ ਨਾਲ ਪੁੱਜਿਆ। ਨਜ਼ਾਰਾ ਕੁਝ ਅਜਿਹਾ ਸੀ ਜਿਵੇਂ ਕੋਈ ਬਾਰਾਤ ਨਿਕਲ ਰਹੀ ਹੋਵੇ। ਸ਼ੁਰੂਆਤ 'ਚ ਤਾਂ ਲੋਕਾਂ ਨੇ ਇਸ ਨੂੰ ਬਾਰਾਤ ਹੀ ਸਮਝਿਆ ਪਰ ਜਦੋਂ ਘੋੜੇ 'ਤੇ ਸਵਾਰ ਨੌਜਵਾਨ ਦੇ ਹੱਥਾਂ 'ਚ ਆਈ ਲਵ ਆਈਫੋਨ ਦੀ ਤਖਤੀ ਦੇਖੀ ਤਾਂ ਮਾਮਲਾ ਸਮਝ ਆਇਆ।
ਆਈਫੋਨ ਲਈ ਅਜਿਹੀ ਦੀਵਾਨਗੀ ਰੱਖਣ ਵਾਲੇ ਇਸ ਨੌਜਵਾਨ ਦਾ ਨਾਂ ਮਹੇਸ਼ ਪਾਲੀਵਾਲ ਹੈ। 20 ਸਾਲ ਦੇ ਮਹੇਸ਼ ਲਗਭਗ ਆਈਫੋਨ-10 ਦੇ ਹਰ ਮਾਡਲ ਨੂੰ ਇਸਤੇਮਾਲ ਕਰ ਚੁਕੇ ਹਨ। ਹੁਣ ਆਈਫੋਨ ਦੇ ਸਭ ਤੋਂ ਲੇਟੈਸਟ ਮਾਡਲ ਆਈਫੋਨ ਐਕਸ ਨੂੰ ਖਰੀਦਣ ਲਈ ਉਹ ਬਾਜ਼ਾਰ ਘੋੜੇ 'ਤੇ ਬੈਠ ਕੇ ਗਿਆ। ਮਹੇਸ਼ ਜਦੋਂ ਘੁੜ ਸਵਾਰੀ ਕਰ ਰਿਹਾ ਸੀ, ਉਦੋਂ ਉਸ ਦਾ ਬੈਂਡ ਬਾਜ਼ਾ ਵੀ ਉਸ ਨਾਲ ਚੱਲ ਰਿਹਾ ਸੀ। ਜਿਸ ਨੇ ਇਸ ਨੌਜਵਾਨ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਸ਼ੋਪੀਆਂ 'ਚ ਸੁਰੱਖਿਆ ਫੋਰਸ 'ਤੇ ਗ੍ਰੇਨੇਡ ਨਾਲ ਹਮਲਾ
NEXT STORY