ਨਵੀਂ ਦਿੱਲੀ- ਕਾਰ ਰੈਂਟਲ ਕੰਪਨੀ ਕਾਰਜ਼ੋਨਰੈਂਟ ਅਤੇ ਟਾਟਾ ਮੋਟਰਸ ਨੇ ਦਿੱਲੀ-ਐਨ.ਸੀ.ਆਰ. 'ਚ ਇਕ ਨਵੀਂ ਪਹਿਲ ਲਈ ਗਠਜੋੜ ਕੀਤਾ ਹੈ ਜਿਸ ਦੇ ਤਹਿਤ ਗਾਹਕ, ਟਾਟਾ ਦੀ ਨੈਨੋ ਕਾਰ ਨੂੰ ਖੁਦ ਚਲਾਉਣ ਲਈ 399 ਰੁਪਏ ਪ੍ਰਤੀ ਦਿਨ ਦੇ ਕਿਰਾਏ 'ਤੇ ਲੈ ਸਕਣਗੇ।
ਮਾਈਲਜ਼ ਸਿਟੀ ਡਰਾਈਵ ਪਹਿਲ ਦੇ ਤਹਿਤ ਟਾਟਾ ਮੋਟਰਜ਼, ਕਾਰਜ਼ੋਨਰੈਂਟ ਨੂੰ 200 ਟਾਟਾ ਨੈਨੋ ਟਵਿਸਟ ਕਾਰਾਂ ਦੀ ਸਪਲਾਈ ਕਰੇਗੀ। ਉਥੇ ਹੀ 99 ਰੁਪਏ ਪ੍ਰਤੀ ਘੰਟੇ ਦੇ ਆਧਾਰ 'ਤੇ ਵੀ ਕਾਰਾਂ ਦੀ ਪੇਸ਼ਕਸ਼ ਹੋਵੇਗੀ। ਇਸ ਤੋਂ ਇਲਾਵਾ ਗਾਹਕ 6,999 ਰੁਪਏ 'ਚ ਪੂਰੇ ਮਹੀਨੇ ਲਈ ਕਾਰ ਨੂੰ ਕਿਰਾਏ 'ਤੇ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਗਾਹਕ ਕੰਪਨੀ ਦੇ 43 ਕੇਂਦਰਾਂ ਦੇ ਇਲਾਵਾ ਆਨਲਾਈਨ ਵੀ ਕਾਰ ਦੀ ਬੁਕਿੰਗ ਕਰ ਸਕਣਗੇ।
ਡਾਲਰ ਵਿਕਰੀ ਨਾਲ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਮਜ਼ਬੂਤ
NEXT STORY