ਕੋਲਕਾਤਾ- ਮਾਰੂਤੀ ਸੁਜ਼ੂਕੀ ਇੰਡੀਆ ਨੇ ਏ 3 ਪਲਸ ਬਲਾਕ 'ਚ ਸਿਆਜ਼ ਨੂੰ ਲੈ ਕੇ ਵੱਡਾ ਟੀਚਾ ਤੈਅ ਕੀਤਾ ਹੈ। ਇਹ ਐਸ ਐਕਸ 4 ਸੇਡਾਨ ਦੀ ਥਾਂ ਲਵੇਗੀ।
ਮਝੋਲੇ ਆਕਾਰ ਦੀ ਸੇਡਾਨ ਕਾਰ ਕੱਲ ਇਥੇ ਪੇਸ਼ ਕਰਦੇ ਹੋਏ ਮਾਰੂਤੀ ਦੇ ਕਾਰਜਕਾਰੀ ਨਿਦੇਸ਼ਕ ਮਾਰਕੀਟ ਅਤੇ ਵਿਕਰੀ ਆਰ.ਐਸ. ਕਲਸੀ ਨੇ ਕਿਹਾ ਕਿ ਅਸੀਂ ਸਵਿਫਟ ਅਤੇ ਸਵਿਫਟ ਡਿਜ਼ਾਈਰ ਦੇ ਨਾਲ ਏ 3 ਮਾਈਨਸ ਬਲਾਕ 'ਚ ਵਧੀਆ ਕੀਤਾ ਹੈ ਅਤੇ ਅਸੀਂ ਸਿਆਜ਼ ਦੇ ਨਾਲ ਏ 3 ਬਲਾਕ 'ਚ ਵੀ ਇਹ ਹੀ ਚਾਹੁੰਦੇ ਹਾਂ। ਉਨ੍ਹਾਂ ਨੇ ਉਮੀਦ ਜਤਾਈ ਕਿ ਸਿਆਜ਼ ਏ 3 ਪਲਸ ਬਲਾਕ ਦੇ ਵਿਸਤਾਰ 'ਚ ਮਦਦਗਾਰ ਸਾਬਤ ਹੋਵੇਗੀ। ਸਿਆਜ਼ ਦਾ ਵਿਨਿਰਮਾਣ ਮਾਰੂਤੀ ਦੇ ਮਾਣੇਸਰ ਕਾਰਖਾਨੇ 'ਚ ਹੋ ਰਿਹਾ ਹੈ ਅਤੇ ਕੰਪਨੀ ਦਾ ਪਹਿਲੇ ਸਾਲ 60000-80000 ਕਾਰਾਂ ਦਾ ਕਾਰੋਬਾਰ ਦਾ ਟੀਚਾ ਹੈ।
ਭਾਰਤ ’ਚ ਲਗਜ਼ਰੀ ਬ੍ਰਾਂਡਾਂ ਦੇ ਲਿਹਾਜ਼ ਨਾਲ ਬੀ.ਐਮ.ਡਬਲਯੂ. ਪਹਿਲੇ ਨੰਬਰ ’ਤੇ
NEXT STORY