ਜਲੰਧਰ (ਮਹੇਸ਼) - ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ 'ਤੇ ਅੱਜ ਬੀ. ਐੱਸ. ਪੀ. ਦੇ ਬਾਗੀ ਨੇਤਾ ਪ੍ਰਕਾਸ਼ ਸਿੰਘ ਜੰਡਾਲੀ ਨੇ ਮਾਇਆਵਤੀ 'ਤੇ ਤਿੱਖੇ ਹਮਲੇ ਕੀਤੇ। ਜਲੰਧਰ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਜੰਡਾਲੀ ਨੇ ਕਿਹਾ ਕਿ ਮਾਇਆਵਤੀ ਦਾ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਮਾਇਆਵਤੀ ਦਾ ਵੀ ਜੈਲਲਿਤਾ ਵਾਂਗ ਜੇਲ ਜਾਣਾ ਤੈਅ ਹੈ ਅਤੇ ਉਹ ਦਿਨ ਜਲਦੀ ਆਉਣ ਵਾਲੇ ਹਨ। ਸ਼੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ 'ਤੇ ਅੱਜ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਅਤੇ ਮਾਇਆਵਤੀ ਵਿਰੁੱਧ ਜਮ ਕੇ ਪ੍ਰਚਾਰ ਹੋਇਆ। ਬਸਪਾ ਦੇ ਬਾਗੀ ਨੇਤਾ ਪ੍ਰਕਾਸ਼ ਸਿੰਘ ਜੰਡਾਲੀ ਨੇ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ 'ਤੇ ਕਈ ਗੰਭੀਰ ਦੋਸ਼ ਲਗਾਏ। ਜੰਡਾਲੀ ਨੇ ਕਿਹਾ ਕਿ ਮਾਇਆਵਤੀ ਕਾਂਸ਼ੀ ਰਾਮ ਦਾ ਨਾਂ ਖਤਮ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਦੇ ਬਾਅਦ ਲੋਕ ਸਿਰਫ ਮਾਇਆਵਤੀ ਦਾ ਨਾਂ ਲੈਣ ਅਤੇ ਸਵਰਗੀ ਕਾਂਸ਼ੀ ਰਾਮ ਦੇ ਨਾਂ ਨੂੰ ਭੁੱਲ ਜਾਣ। ਮਾਇਆਵਤੀ ਨੇ ਆਪਣੇ ਆਲੇ-ਦੁਆਲੇ ਭ੍ਰਿਸ਼ਟ ਨੇਤਾਵਾਂ ਦੀ ਜਮਾਤ ਇਕੱਠੀ ਕਰ ਲਈ ਹੈ, ਜੋ ਪਾਰਟੀ ਫੰਡ ਦੇ ਨਾਂ 'ਤੇ ਸਿਰਫ ਆਪਣੀ ਜੇਬ ਭਰ ਰਹੇ ਹਨ। ਜੰਡਾਲੀ ਨੇ ਕਿਹਾ ਕਿ ਮਾਇਆਵਤੀ ਦਾ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਚੁੱਕਾ ਹੈ ਅਤੇ ਉਸ ਦਾ ਵੀ ਜੈਲਲਿਤਾ ਵਾਂਗ ਜੇਲ ਜਾਣਾ ਤੈਅ ਹੈ।
ਜੰਡਾਲੀ ਨੇ ਕਿਹਾ ਕਿ ਮਾਇਆਵਤੀ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜੰਮਪਲ ਸੂਬਾ ਪੰਜਾਬ ਵਿਚ ਆਪਣੇ ਕਰਿੰਦੇ ਨਰਿੰਦਰ ਕਸ਼ਯਪ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਲਗਾ ਦਿੱਤਾ ਹੈ। ਜਿਨ੍ਹਾਂ ਦੀ ਅਗਵਾਈ ਵਿਚ 13 ਫੀਸਦੀ ਵੋਟਾਂ ਘਟ ਕੇ 1.9 ਫੀਸਦੀ ਰਹਿ ਗਈਆਂ ਸਨ। 2004 ਤੋਂ ਲੈ ਕੇ 2014 ਤਕ ਹੋਰ ਪਾਰਟੀਆਂ ਨਾਲ ਮਿਲੀਭੁਗਤ ਕਰਕੇ ਉਨ੍ਹ੍ਹਾਂ ਨੂੰ ਲਾਭ ਪਹੁੰਚਾਉਂਦੇ ਰਹੇ। ਉਨ੍ਹ੍ਹਾਂ ਕਿਹਾ ਕਿ ਮੈਂ ਅਕਾਲੀ-ਭਾਜਪਾ, ਕਾਂਗਰਸ ਜਾਂ ਕਿਸੇ ਪਾਰਟੀ ਵਿਚ ਨਹੀਂ ਜਾਵਾਂਗਾ। ਮੈਂ ਬਾਬਾ ਸਾਹਿਬ ਅੰਬੇਡਕਰ, ਸਾਹਿਬ ਸ਼੍ਰੀ ਕਾਂਸ਼ੀ ਰਾਮ ਅਤੇ ਹੋਰ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਵਾਂਗਾ। ਪ੍ਰਕਾਸ਼ ਸਿੰਘ ਜੰਡਾਲੀ ਨੇ ਭਾਵੇਂ ਅੱਜ ਕਿਸੇ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਚਾਅ ਕੀਤਾ ਪਰ ਜੋ ਕਦਮ ਉਹ ਚੁੱਕ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਉਹ ਇਕ ਨਵੀਂ ਪਾਰਟੀ ਦੇ ਨਿਰਮਾਣ ਦੀ ਦਿਸ਼ਾ ਵਿਚ ਹੀ ਅੱਗੇ ਵਧ ਰਹੇ ਹਨ। ਜੰਡਾਲੀ ਦੇ ਇਸ ਕਦਮ ਨਾਲ ਆਉਣ ਵਾਲੇ ਸਮੇਂ ਵਿਚ ਮਾਇਆਵਤੀ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਇਸ ਮੌਕੇ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ, ਦੇਵੀ ਦਾਸ ਨਾਹਰ, ਵਿਨੋਦ ਮੋਦੀ ਆਦਿ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਇਆਵਤੀ ਪੂਰੀ ਤਰ੍ਹਾਂ ਮਨੂਵਾਦ ਦੇ ਸ਼ਿਕੰਜੇ ਵਿਚ ਫਸ ਚੁੱਕੀ ਹੈ। ਹੁਣ ਉਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਹੁਣ ਸਾਨੂੰ ਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਲੋਂ ਸਮਾਜਿਕ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਨੂੰ ਅੱਗੇ ਵਧਾਉਣਾ ਹੋਵੇਗਾ। ਵਿਨੋਦ ਮੋਦੀ ਨੇ ਅੱਗੇ ਕਿਹਾ ਕਿ 19 ਅਕਤੂਬਰ ਨੂੰ ਬਸਪਾ ਮਿਸ਼ਨਰੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਜਲੰਧਰ ਵਿਖੇ ਰੱਖੀ ਗਈ ਹੈ। ਇਸ ਮੌਕੇ ਕੇਵਲ ਭੱਟੀ, ਰਾਜਕੁਮਾਰ ਕੌਲ, ਮੇਜਰ ਸੋਮਨਾਥ, ਹਰਵਿੰਦਰ ਸਿੰਘ ਨਾਗਪਾਲ, ਪ੍ਰੋ. ਗੁਰਨਾਮ ਸਿੰਘ, ਸ਼ਿਵ ਕੁਮਾਰ, ਸੂਬੇਦਾਰ ਰਾਮ ਲਾਲ, ਕੇਵਲ ਸਾਰੰਗਲ, ਬਨਵਾਰੀ ਲਾਲ, ਚਰਨਜੀਤ, ਟੇਕ ਚੰਦ ਬੰਗੜ, ਬੌਬੀ ਪੰਡਤ, ਬਿੰਦਰ ਲਾਖਾ, ਕਾਂਸ਼ੀ ਰਾਮ, ਹਰਬੰਸ ਲਾਲ, ਸਾਗਰ ਮਹਿਤਾ, ਬਿੰਦਰਦਾਸ, ਪ੍ਰਿੰ. ਸ਼ਿਵ ਦਿਆਲ, ਗਿਆਨ ਸਿੰਘ, ਪ੍ਰੀਤਮ ਸਿੰਘ, ਡਾ. ਸੋਨੀ, ਪੱਪੀ, ਜੁਗਿੰਦਰ ਪਾਲ, ਚਰਨਜੀਤ ਬੱਧਣ, ਪਿਆਰਾ ਸਿੰਘ, ਹੰਸ ਰਾਜ, ਗੁਰਦੇਵ ਲਾਲ, ਅਮਰੀਕ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ, ਹੁਣ ਹਰਿਆਣਾ 'ਤੇ ਨਜ਼ਰਾਂ : ਅਮਰਿੰਦਰ
NEXT STORY