ਸ਼ੂਗਰ ਇਕ ਖਤਰਨਾਕ ਬੀਮਾਰੀ ਹੈ। ਇਸ ਨੂੰ ਜੇਕਰ ਸਹੀਂ ਸਮੇਂ 'ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਸ ਦੇ ਖਤਰਨਾਕ ਨਤੀਜੇ ਹੋ ਸਕਦੇ ਹਨ। ਸ਼ੂਗਰ ਤੋਂ ਪੀੜਤ ਰੋਗੀਆਂ 'ਚ ਹਾਰਟ ਅਟੈਕ ਅਤੇ ਸਟਰੋਕ ਦਾ ਖਤਰਾ ਦੁਗਣਾ ਹੋ ਜਾਂਦਾ ਹੈ। ਵਿਗੜਦਾ ਲਾਈਫਸਟਾਈਲ ਅਤੇ ਖਰਾਬ ਖਾਣ ਪੀਣ ਦੇ ਕਾਰਨ ਲੋਕ ਇਸ ਬੀਮਾਰੀ ਦੇ ਲਪੇਟ 'ਚ ਆ ਰਹੇ ਹਨ।
ਇਸ ਬੀਮਾਰੀ ਕਾਰਨ ਸਾਡੇ ਸਰੀਰ 'ਚ ਗਲੂਕੋਜ਼ ਦਾ ਪੱਧਰ ਵੱਧਦਾ ਹੈ। ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਤੁਸੀਂ ਆਪਣੇ ਖਾਣ ਪੀਣ 'ਤੇ ਕੰਟਰੋਲ ਰੱਖੋਗੇ ਤਾਂ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰੋ ਤਾਂ ਇਸ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ।
ਹਰੀਆਂ ਸਬਜ਼ੀਆਂ- ਹਰੇ ਪੱਤੇਦਾਰ ਸਬਜ਼ੀਆਂ ਜੇਕਰ ਰੋਜ਼ ਖਾਧੀਆਂ ਜਾਣ ਤਾਂ ਸ਼ੂਗਰ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਖੋਜ 'ਚ ਆਇਆ ਹੈ ਕਿ ਹਰੀਆਂ ਸਬਜ਼ੀਆਂ ਖਾਣ ਵਾਲੇ ਲੋਕਾਂ 'ਚ ਇਸ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਭੋਜਨ 'ਚ ਇਕ ਸਬਜ਼ੀ ਜ਼ਰੂਰੀ ਮਾਤਰਾ 'ਚ ਸ਼ਾਮਲ ਕਰ ਲਿਆ ਜਾਵੇ ਤਾਂ ਸ਼ੂਗਰ ਦੇ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਭੋਜਨ 'ਚ ਇਕ ਸਬਜ਼ੀ ਦੀ ਜ਼ਰੂਰੀ ਮਾਤਰਾ ਸ਼ਾਮਲ ਕਰ ਲਈ ਜਾਵੇ ਤਾਂ ਸ਼ੂਗਰ ਦੇ ਮਰੀਜਾਂ ਨੂੰ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਮਿਲਦਾ ਹੈ।
ਬਦਾਮ- ਬਦਾਮ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸ਼ੂਗਰ ਦੇ ਰੋਗੀਆਂ ਦੇ ਨਾਲ ਹੋਰ ਵਿਅਕਤੀ ਲਈ ਵੀ ਫਾਈਦੇਮੰਦ ਹੈ। ਇਸ ਦੀ ਵਰਤੋਂ ਦਿਲ ਦੇ ਮਰੀਜ਼ਾਂ ਲਈ ਬਚਾਅ ਦਾ ਕੰਮ ਕਰਦੀ ਹੈ। ਬਦਾਮ ਇਸੁੰਲੀਨ ਦੀ ਮਾਤਰਾ ਨੂੰ ਸਹੀ ਰੱਖਦਾ ਹੈ।
ਤਾਜ਼ੇ ਫ਼ਲ- ਸ਼ੂਗਰ ਦੇ ਮਰੀਜਾਂ ਲਈ ਤਾਜ਼ੇ ਫਲ ਬਹੁਤ ਫਾਈਦੇਮੰਦ ਹੁੰਦੇ ਹਨ। ਫ਼ਲਾਂ ਦੀ ਵਰਤੋਂ ਨਾਲ ਸਰੀਰ ਨੂੰ ਪੋਸ਼ਣ ਮਿਲਦਾ ਹੈ। ਫ਼ਲਾਂ 'ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੇ ਨਾਲ ਫ਼ਲਾਂ 'ਚ ਜ਼ਿੰਕ, ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ। ਘੱਟ ਸ਼ੂਗਰ ਵਾਲੇ ਬੇਰੀ, ਕੀਵੀ, ਸੰਤਰਾ ਅਤੇ ਤਰਬੂਜ਼ ਦੀ ਵਰਤੋਂ ਤੁਹਾਡੇ ਲਈ ਵਧੀਆ ਸਾਬਤ ਹੋ ਸਕਦੀ ਹੈ।
ਦਿਮਾਗ ਨੂੰ ਵੀ ਚਾਹੀਦੀ ਹੈ ਕਸਰਤ
NEXT STORY