ਕਈ ਵਾਰ ਅਸੀਂ ਅਜਿਹੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ ਜਿਹੜੇ ਸਾਡੀ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ। ਇਨ੍ਹਾਂ 'ਚ ਮਾਊਥਵਾਸ਼, ਕੀਟਨਾਸ਼ਕ ਆਦਿ ਆ ਸਕਦੇ ਹਨ।
ਮਾਊਥਵਾਸ਼ 'ਚ ਵਰਤੋਂ ਕੀਤੇ ਜਾਣ ਵਾਲੇ ਕੈਮੀਕਲ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਮੂੰਹ ਦੇ ਕੈਂਸਰ ਤੱਕ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਉਤਪਾਦਾਂ ਦੀ ਵਰਤੋਂ ਦੀ ਬਜਾਏ ਤੁਸੀਂ ਘਰ 'ਚ ਬਣੇ ਮਾਊਥਵਾਸ਼ ਦੀ ਵਰਤੋਂ ਕਰੋ। ਇਸ ਨਾਲ ਸਾਈਡਇਫੈਕਟ ਨਹੀਂ ਹੁੰਦੇ ਹਨ।
ਕੀ ਕਹਿੰਦੇ ਮਾਹਿਰ- ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦਿਨ 'ਚ 2 ਜਾਂ 3 ਵਾਰ ਮਾਊਥਵਾਸ਼ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਦਿਲ ਲਈ ਹੈ ਨੁਕਸਾਨਦਾਇਕ- ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਨਾ ਸਿਰਫ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਹੋਣ ਦਾ ਖਤਰਾ ਵੱਧਦਾ ਹੈ ਸਗੋਂ ਇਹ ਦਿਲ ਲਈ ਵੀ ਖਤਰਨਾਕ ਹੋ ਸਕਦਾ ਹੈ। ਖੋਜ ਪਾਇਆ ਗਿਆ ਹੈ ਕਿ ਮਾਊਥਵਾਸ਼ ਦੀ ਨਿਯਮਿਤ ਵਰਤੋਂ ਨਾਲ ਹਾਰਟ ਅਟੈਕ ਦਾ ਖਤਰਾ 7 ਫੀਸਦੀ, ਸਟਰੋਕ ਦਾ ਖਤਰਾ 10 ਫੀਸਦੀ ਅਤੇ ਬਲੱਡ ਪ੍ਰੈਸ਼ਰ ਦਾ ਖਤਰਾ3.5 ਯੂਨਿਟ ਤੱਕ ਵਧ ਜਾਂਦਾ ਹੈ।
ਘਰੇਲੂ ਮਾਊਥਵਾਸ਼ ਦੀ ਕਰੋ ਵਰਤੋਂ- ਜੇਕਰ ਤੁਹਾਨੂੰ ਮੂੰਹ 'ਚ ਬਦਬੂ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਘਰੇਲੂ ਮਾਊਥਵਾਸ਼ ਦੀ ਵਰਤੋਂ ਕਰ ਸਕਦੋ ਹੋ।
* ਵੋਡਕਾ ਦੀ ਵਰਤੋਂ ਨਸ਼ੇ ਦੇ ਲਈ ਨਹੀਂ ਸਗੋ ਚੰਗੇ ਮਾਊਥਵਾਸ਼ ਲਈ ਵੀ ਕੀਤੀ ਜਾ ਸਕਦੀ ਹੈ। ਇਕ ਕੱਪ ਵੋਡਕਾ ਦਾਲਚੀਨੀ ਦੇ 9 ਚਮਚ ਨਾਲ ਮਿਲਿਆ ਪੇਸਟ ਤਿਆਰ ਕਰੋ। ਇਸ ਨੂੰ 2 ਹਫਤਿਆਂ ਤੱਕ ਭਾਂਡੇ 'ਚ ਰੱਖੋ। ਧਿਆਨ ਰੱਖੋ ਕਿ ਇਸ 'ਚ ਹਵਾ ਨਾ ਜਾਓ। ਇਸ ਨਾਲ ਤੁਹਾਡਾ ਮੂੰਹ ਸਾਫ ਹੋ ਜਾਵੇਗਾ।
* ਪਿਪਰਾਮੈਂਟ ਟੀ ਬੈਗ ਦੀ ਵਰਤੋਂ ਕਰੋ। ਇਸ 'ਚ ਮੌਜੂਦ ਐਂਟੀਸੈਪਟਿਕ ਮੂੰਹ ਦੀਆਂ ਸਮੱਸਿਆਵਾਂ ਸੋਜ ਜਾਂ ਦਰਦ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਦੰਦ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
* ਨਾਰੀਅਲ ਤੇਲ ਦੀ ਕੱਲ੍ਹਾ ਕਰਨਾ ਵੀ ਚੰਗਾ ਮਾਊਥਵਾਸ਼ ਮੰਨਿਆ ਜਾਂਦਾ ਹੈ। ਮੂੰਹ 'ਚ ਨਾਰੀਅਲ ਤੇਲ ਭਰ ਕੇ ਇਸ ਦੀ ਵਰਤੋਂ ਕੁਲ੍ਹਾ ਕਰਕੇ ਇਸ ਬੈਕਟੀਰੀਆ ਦੂਰ ਰਹੇਗਾ।
* ਬਦਬੂ ਵਾਲੇ ਸਾਹ ਤੁਹਾਨੂੰ ਕਿਤੇ ਸ਼ਰਮਿੰਦਾ ਕਰ ਸਕਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਜ਼ਾਰ 'ਚ ਮਿਲਣ ਵਾਲੇ ਜ਼ਹਿਰੀਲੇ ਮਾਊਥਵਾਸ਼ ਦੀ ਵਰਤੋਂ ਕਰੋ।
ਸ਼ੂਗਰ 'ਤੇ ਕੰਟਰੋਲ ਕਰਦੀਆਂ ਹਨ ਫ਼ਲ ਅਤੇ ਸਬਜ਼ੀਆਂ
NEXT STORY