ਮੁੰਬਈ- ਬਾਲੀਵੁੱਡ ਦੇ ਮਿਸਟਰ ਇੰਡੀਆ ਅਤੇ ਮਸ਼ਹੂਰ ਅਦਾਕਾਰ ਅਨਿਲ ਕਪੂਰ 'ਰਾਮ ਲਖਨ' ਫਿਲਮ ਦੀ ਰੀਮੇਕ 'ਚ ਫਿਰ ਤੋਂ ਲਖਨ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ। ਅਨਿਲ ਕਪੂਰ ਨੇ ਸਾਲ 1989 'ਚ ਰਿਲੀਜ਼ ਹੋਈ ਸੁਭਾਸ਼ ਘਈ ਦੀ ਫਿਲਮ 'ਰਾਮ ਲਖਨ' 'ਚ ਲਖਨ ਦਾ ਕਿਰਦਾਰ ਨਿਭਾਇਆ ਸੀ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਇਨ੍ਹੀਂ ਦਿਨੀਂ 'ਰਾਮ ਲਖਨ' ਫਿਲਮ ਦੀ ਰੀਮੇਕ ਬਣਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਕਰਨ ਜੌਹਰ ਦੀ ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰਨਗੇ। ਅਨਿਲ ਕਪੂਰ ਇਸ ਫਿਲਮ ਦੀ ਰੀਮੇਕ 'ਚ ਲਖਨ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ।
ਚਿੱਟ ਫੰਡ ਘਪਲਾ : ਟੀ. ਵੀ. ਸੀਰੀਅਲ ਪ੍ਰੋਡਿਊਸਰ ਪ੍ਰੀਤੀ ਭਾਟੀਆ ਗ੍ਰਿਫਤਾਰ
NEXT STORY