ਭੁਵਨੇਸ਼ਵਰ : ਓਡਿਸ਼ਾ 'ਚ ਕਰੋੜਾਂ ਰੁਪਏ ਦੇ ਚਿੱਟ ਫੰਡ ਘਪਲੇ ਦੇ ਸਿਲਸਿਲੇ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮੁੰਬਈ ਦੀ ਇਕ ਮਾਡਲ ਤੇ ਟੀ. ਵੀ. ਸੀਰੀਅਲ ਦੀ ਨਿਰਮਾਤਾ ਪ੍ਰੀਤੀ ਭਾਟੀਆ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਸੀ. ਬੀ. ਆਈ. ਦੀ ਟੀਮ ਨੇ ਘਪਲੇ ਦੇ ਸਿਲਸਿਲੇ 'ਚ ਪ੍ਰੀਤੀ ਦੇ ਮੁੰਬਈ ਸਥਿਤ ਘਰ 'ਤੇ 16 ਅਗਸਤ ਨੂੰ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਪ੍ਰੀਤੀ ਕੋਲੋਂ ਪੰਜ ਵਾਰ ਪੁੱਛਗਿੱਛ ਕੀਤੀ ਗਈ।
ਸੀ. ਬੀ. ਆਈ. ਪ੍ਰੀਤੀ ਕੋਲੋਂ ਇਹ ਜਾਣਨਾ ਚਾਹੁੰਦੀ ਸੀ ਕਿ ਆਖਿਰ ਆਮ ਲੋਕਾਂ ਕੋਲੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੀ ਚਿੱਟ ਫੰਡ ਕੰਪਨੀ ਏਟੀ ਗਰੁੱਪ ਦੇ ਮਾਲਕ ਪ੍ਰਦੀਪ ਸੇਠੀ ਨਾਲ ਉਸ ਦੇ ਕੀ ਸਬੰਧ ਹਨ। ਸੇਠੀ ਠੱਗੀ ਦੇ ਦੋਸ਼ 'ਚ ਪਹਿਲਾਂ ਤੋਂ ਹੀ ਜੇਲ 'ਚ ਬੰਦ ਹਨ। ਪ੍ਰੀਤੀ ਨੂੰ ਵੀਰਵਾਰ ਨੂੰ ਸੀ. ਬੀ. ਆਈ. ਦੇ ਦਫਤਰ 'ਚ ਬੁਲਾਇਆ ਗਿਆ ਸੀ ਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਪ੍ਰੀਤੀ ਇਸ ਗੱਲ ਦੇ ਕੋਈ ਤਰਕਸੰਗਤ ਸਬੂਤ ਨਹੀਂ ਦੇ ਸਕੀ ਕਿ ਆਖਿਰ ਏਟੀ ਗਰੁੱਪ ਵਲੋਂ ਉਸ ਦੇ ਬੈਂਕ ਖਾਤਿਆਂ 'ਚ ਇੰਨੀ ਮੋਟੀ ਰਕਮ ਕਿਸ ਦੀ ਮਦਦ ਨਾਲ ਜਮ੍ਹਾ ਕਰਵਾਈ ਗਈ ਸੀ।
ਸੀ. ਬੀ. ਆਈ. ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਮਿਲੀ ਹੈ ਕਿ ਪ੍ਰੀਤੀ ਤੇ ਸੇਠੀ ਵਿਚਾਲੇ ਕਾਫੀ ਕਰੀਬੀ ਸੰਪਰਕ ਰਹੇ ਹਨ ਤੇ ਦੋਵਾਂ ਨੇ ਮਿਲ ਕੇ ਮੁੰਬਈ 'ਚ ਪ੍ਰਿਜ਼ਮ ਹਾਈਟਸ ਫਿਲਮਜ਼ ਐਂਡ ਐਂਟਰਟੇਨਮੈਂਟ ਨਾਂ ਦੀ ਕੰਪਨੀ ਹੈ।
'ਸੰਨੀ ਦੇ ਫੈਨਜ਼ ਨੂੰ ਨਿਰਾਸ਼ ਨਹੀਂ ਕਰ ਸਕਦਾ'
NEXT STORY