ਨਵੀਂ ਦਿੱਲੀ- ਕਾਰ ਬਣਾਉਣ ਵਾਲੀ ਮੁੱਖ ਕੰਪਨੀ ਨਿਸਾਨ ਨੇ ਕਾਮਪੈਕਟ ਸਪੋਰਟ ਯੂਟੀਲਿਟੀ ਵਾਹਨ ਟੇਰੈਨੋ ਦੇ ਭਾਰਤੀ ਬਾਜ਼ਾਰ 'ਚ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਉਸ ਦੇ 2 ਮਾਡਲਾਂ ਟੇਰੈਨੋ ਐਕਸ.ਵੀ.ਡੀ. ਟੀ.ਐਚ.ਪੀ. ਅਤੇ ਟੇਰੈਨੋ ਐਕਸ.ਵੀ.ਡੀ. ਟੀ.ਐਚ.ਪੀ. ਪ੍ਰੀਮਿਅਮ ਦੇ ਸੀਮਿਤ ਸੰਸਕਰਣ ਪੇਸ਼ ਕੀਤੇ ਹਨ।
ਨਿਸਾਨ ਇੰਡੀਆ ਦੇ ਪ੍ਰਧਾਨ ਗੁਈਲੌਮ ਸਿਕਰਡ ਨੇ ਇਨ੍ਹਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਟੇਰੈਨੋ ਦੇ ਸਾਲਗਿਰਹ ਸੰਸਕਰਣ ਐਕਸ.ਵੀ.ਡੀ. ਟੀ.ਐਚ.ਪੀ. ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 12 ਲੱਖ 83 ਹਜ਼ਾਰ 645 ਰੁਪਏ ਅਤੇ ਐਕਸ.ਵੀ.ਡੀ. ਟੀ.ਐਚ.ਪੀ. ਪ੍ਰੀਮਿਅਮ ਦੀ 13 ਲੱਖ 13 ਹਜ਼ਾਰ 725 ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ 'ਚ ਇਨ੍ਹਾਂ ਮਾਡਲਾਂ ਦੇ ਕੁੱਲ 450 ਐਸ.ਯੂ.ਵੀ. ਪੇਸ਼ ਕੀਤੇ ਗਏ ਹਨ।
ਮਾਰੂਤੀ ਦਾ ਸਿਆਜ਼ ਦੇ ਨਾਲ ਏ 3 ਪਲਸ ਬਲਾਕ 'ਚ ਵਧਿਆ ਟੀਚਾ
NEXT STORY