ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਰਾਕਸਟਾਰ ਗਰਲ ਨਰਗਿਸ ਫਾਖਰੀ ਨੂੰ ਰੈਪਰ ਬਣਾ ਦਿੱਤਾ ਹੈ। ਨਰਗਿਸ ਨੇ ਆਪਣੇ ਅੰਦਰ ਰੈਪਰ ਨੂੰ ਲੱਭ ਲਿਆ ਹੈ ਅਤੇ ਨਰਗਿਸ ਇਸ ਦਾ ਸ਼ਿਹਰਾ ਰਿਤਿਕ ਰੌਸ਼ਨ ਨੂੰ ਦਿੰਦੀ ਹੈ। ਨਰਗਿਸ ਨੇ ਕਿਹਾ ਹੈ ਕਿ ਉਹ ਇਸ ਨੂੰ ਲੈ ਕੇ ਘਬਰਾਈ ਹੋਈ ਸੀ ਪਰ ਉਹ ਵਧੀਆ ਨਾਲ ਹੋ ਗਿਆ। ਜ਼ਿਕਰਯੋਗ ਹੈ ਕਿ ਰਿਤਿਕ ਨੇ ਆਪਣੀ ਫਿਲਮ 'ਬੈਂਗ ਬੈਂਗ' ਦੇ ਰਿਲੀਜ਼ ਹੋਣ ਤੋਂ ਪਹਿਲਾ ਨਰਗਿਸ ਨੂੰ ਅਜਿਹਾ ਕਰਨ ਅਤੇ ਇਕ ਜਨਤਕ ਪ੍ਰੋਗਰਾਮ 'ਚ ਧੜੱਲੇ ਨਾਲ ਰੈਪ ਕਰਕੇ ਦਿਖਾਉਣ ਨੂੰ ਕਿਹਾ ਸੀ। ਨਰਗਿਸ ਨੇ ਕਿਹਾ ਕਿ ਰਿਤਿਕ ਨੇ ਮੈਨੂੰ ਰੈਪ ਲਈ ਲਲਕਾਰਿਆਂ ਸੀ। ਇਸ ਲਈ ਮੈਂ ਇਕ ਪ੍ਰੋਗਰਾਮ ਦੀ ਮੇਜ਼ਬਾਨੀ 'ਚ ਬਿਨ੍ਹਾਂ ਤਿਆਰੀ ਦੇ ਇਕ ਫ੍ਰੀ ਸਟਾਈਲ ਰੈਪ ਕੀਤਾ।
ਅਨਿਲ ਕਪੂਰ ਫਿਰ ਤੋਂ ਬਣਨਾ ਚਾਹੁੰਦੇ ਹਨ 'ਲਖਨ'
NEXT STORY