ਜਲੰਧਰ- ਪੰਜਾਬੀ ਫਿਲਮ 'ਪੁਲਸ ਇਨ ਪਾਲੀਵੁੱਡ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਇਕ ਰੋਮਾਂਟਿਕ, ਕਾਮੇਡੀ ਤੇ ਡਰਾਮੇ ਨਾਲ ਭਰਪੂਰ ਫਿਲਮ ਹੈ। ਇਸ ਫਿਲਮ 'ਚ ਭਗਵੰਤ ਮਾਨ, ਅਨੁਜ ਸਚਦੇਵਾ, ਰਾਜ ਬਰਾੜ ਤੇ ਸਰਦੂਲ ਸਿਕੰਦਰ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨਿਰਦੇਸ਼ਨ ਸੁਨੀਤਾ ਧੀਰ ਨੇ ਕੀਤਾ ਹੈ। ਸੁਨੀਤਾ ਧੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਦਾਕਾਰਾ ਪੰਜਾਬੀ ਫਿਲਮ 'ਬਦਲਾ ਜੱਟੀ ਦਾ' ਰਾਹੀਂ ਕੀਤੀ ਸੀ।
ਫਿਲਮ ਦੀ ਜੇਕਰ ਕਹਾਣੀ ਨਾ ਜ਼ਿਆਦਾ ਚੰਗੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਮਾੜੀ। ਦਰਸ਼ਕਾਂ ਭਗਵੰਤ ਮਾਨ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਗਈ ਹੈ। ਉਂਝ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕੁਝ ਖਾਸ ਉਤਸ਼ਾਹ ਨਹੀਂ ਸੀ, ਦਰਸ਼ਕਾਂ ਦੀ ਗਿਣਤੀ ਕਾਫੀ ਘੱਟ ਨਜ਼ਰ ਆਈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਕਹਾਣੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਆਦਿ ਵਰਗੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਹੈ, ਜਿਸ ਨੂੰ ਬੜੇ ਮਨੋਰੰਜਕ ਢੰਗ ਨਾਲ ਫਿਲਮੀ ਪਰਦੇ 'ਤੇ ਦਰਸਾਇਆ ਗਿਆ ਹੈ। ਇਸ ਫਿਲਮ 'ਚ ਜੇਕਰ ਕਹਾਣੀ ਤੋਂ ਇਲਾਵਾ ਕੁਝ ਦੇਖਣ ਨੂੰ ਹੈ ਤਾਂ ਉਹ ਹੈ ਭਗਵੰਤ ਮਾਨ ਦੀ ਅਦਾਕਾਰੀ, ਜਿਸ ਦੀ ਜ਼ਿਆਦਾਤਰ ਦਰਸ਼ਕਾਂ ਵਲੋਂ ਤਾਰੀਫ ਕੀਤੀ ਗਈ।
ਜੈਲਲਿਤਾ ਕਾਰਨ ਇਹ ਪੰਜਾਬੀ ਹਸੀਨਾ ਹੋਈ ਚਰਚਿਤ (ਦੇਖੋ ਤਸਵੀਰਾਂ)
NEXT STORY