ਮੁੰਬਈ- ਫਿਲਮ ਨਿਰਦੇਸ਼ਕ ਫੈਸਲ ਸੈਫ ਇਨ੍ਹਾਂ ਦਿਨਾਂ 'ਚ ਫਿਲਮ 'ਅੰਮਾ' ਬਣਾਉਣ ਜਾ ਰਹੇ ਹਨ। ਇਹ ਫਿਲਮ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਸੂਤਰਾਂ ਅਨੁਸਾਰ ਨਿਰਦੇਸ਼ਕ ਸੈਫ ਦੀ ਫਿਲਮ 'ਚ 'ਅੰਮਾ' ਦਾ ਕਿਰਦਾਰ ਰਾਗਿਨੀ ਦ੍ਰਿਵੇਦੀ' ਨਿਭਾਅ ਰਹੀ ਹੈ। ਪੰਜਾਬੀ ਪਰਿਵਾਰ ਨਾਲ ਰਿਸ਼ਤਾ ਰੱਖਣ ਵਾਲੀ ਰਾਗਿਨੀ ਅਨੁਸਾਰ ਜੈਲਲਿਤਾ ਨਾਲ ਉਸ ਦਾ ਕੋਈ ਸੰਬੰਧ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ 'ਅੰਮਾ' ਕਾਰਨ ਰਾਗਿਨੀ ਦ੍ਰਿਵੇਦੀ ਸੁਰਖੀਆਂ 'ਚ ਆ ਗਈ ਹੈ। ਸਾਲ 2008 'ਚ ਫੈਮਿਨਾ ਮਿਸ ਇੰਡੀਆ ਦੀ ਰਨਰ ਅਪ ਰਹਿ ਚੁੱਕੀ ਰਾਗਿਨੀ ਲੈਕਮੇ ਫੈਸ਼ਨ ਲੀਕ, ਸ਼੍ਰੀਲੰਕਾ ਫੈਸ਼ਨ ਵੀਕ ਰੋਹਿਤ ਬਲ, ਤਰੁਣ ਤਹਿਲਿਆਨੀ, ਮਨੀਸ਼ਾ ਮਲਹੋਤਰਾ ਸੱਭਿਆਸਾਚੀ ਮੁਖਰਜੀ ਨਾਲ ਰੈਂਪ ਵਾਕ ਕਰ ਚੁੱਕੀ ਹੈ। ਹਮੇਸ਼ਾ ਕੂਲ ਅੰਦਾਜ਼ 'ਚ ਰਹਿਣ ਵਾਲੀ ਰਾਗਿਨੀ ਨੇ ਸਾਲ 2011 'ਚ ਨੰਦਿਨੀ ਮਿਲਕ ਲਈ ਵਿਗਿਆਪਨ ਕੀਤਾ। ਜ਼ਿਕਰਯੋਗ ਹੈ ਕਿ ਦ੍ਰਿਵੇਦੀ ਦਾ ਜਨਮ ਇਕ ਪੰਜਾਬੀ ਪਰਿਵਾਰ ਬੈਂਗਲੂਰ 'ਚ ਹੋਇਆ। ਸਾਲ 2009 'ਚ ਉਸ ਨੇ ਫਿਲਮ 'ਵੀਰਾ ਮਦਾਕਰੀ' ਲਈ ਐਵਾਰਡ ਵੀ ਜਿੱਤੀਆ ਹੈ।
ਰਿਤਿਕ ਨੇ ਬਣਾਇਆ ਨਰਗਿਸ ਨੂੰ ਰੈਪਰ
NEXT STORY