ਮੁੰਬਈ - ਸੂਚਨਾ ਤਕਨੀਕ ਖੇਤਰ ਦੀ ਪ੍ਰਮੁੱਖ ਕੰਪਨੀ ਇਨਫੋਸਿਸ ਦੇ ਤਿਮਾਹੀ ਨਤੀਜੇ ਦੀ ਉਮੀਦ ਨਾਲ ਬਿਹਤਰ ਰਹਿਣ ਕਾਰਨ ਆਈ. ਟੀ. ਅਤੇ ਟੇਕ ਸਮੂਹ 'ਚ ਹੋਈ ਜ਼ੋਰਦਾਰ ਲਿਵਾਲੀ ਦੇ ਬਾਵਜੂਦ ਵਿਦੇਸ਼ੀ ਬਾਜ਼ਾਰਾਂ ਦੇ ਨਾਂਹ ਪੱਖੀ ਸੰਕੇਤ ਅਤੇ ਘਰੇਲੂ ਪੱਧਰ 'ਤੇ ਵਿਦੇਸ਼ੀ ਨਿਵੇਸ਼ਕਾਂ ਦੀ ਚੌਤਰਫਾ ਬਿਕਵਾਲੀ ਨਾਲ ਸ਼ੇਅਰ ਬਾਜ਼ਾਰ ਕਰੀਬ ਢਾਈ ਹਫਤੇ ਦੀ ਸਭ ਤੋਂ ਵੱਡੀ ਗਿਰਾਵਟ 'ਤੇ ਬੰਦ ਹੋਇਆ ਹੈ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 1.28 ਫੀਸਦੀ ਡਿੱਗ ਕੇ 339.90 ਅੰਕ ਦੀ ਗਿਰਾਵਟ ਨਾਲ 26297.38 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 100.60 ਅੰਕ (1.26 ਫੀਸਦੀ) ਡਿੱਗ ਕੇ 7859.95 ਅੰਕ 'ਤੇ ਰਿਹਾ ਹੈ। ਇਸ ਤਰ੍ਹਾਂ ਮਿਡਕੈਪ 131.97 ਅੰਕ ਡਿੱਗ ਕੇ 9444.41 ਅੰਕ 'ਤੇ ਅਤੇ ਸਮਾਲਕੈਪ 120.69 ਅੰਕ ਡਿੱਗ ਕੇ 10611 ਅੰਕ 'ਤੇ ਬੰਦ ਹੋਇਆ ਹੈ। ਬੀ. ਐੱਸ. ਈ. 'ਚ ਕੁੱਲ 3023 ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰ ਹੋਇਆ ਜਿਨ੍ਹਾਂ 'ਚੋਂ 998 ਲਾਭ 'ਚ ਅਤੇ 1910 ਨੁਕਸਾਨ 'ਚ ਰਹੇ ਜਦਕਿ 115 'ਚ ਸਥਿਰਤਾ ਬਣੀ ਰਹੀ।
ਲਾਭ ਕਮਾਉਣ ਵਾਲੀਆਂ ਕੰਪਨੀਆਂ
ਉਥੇ ਹੀ ਲਾਭ ਕਮਾਉਣ ਵਾਲੀਆਂ ਕੰਪਨੀਆਂ 'ਚ ਇਨਫੋਸਿਸ 6.68 ਫੀਸਦੀ, ਭੇਲ 0.91 ਫੀਸਦੀ, ਹੀਰੋ ਮੋਟੋ ਕਾਰਪ 0.83 ਫੀਸਦੀ, ਰਿਲਾਇੰਸ 0.59 ਫੀਸਦੀ, ਸਨਫਾਰਮਾ 0.54 ਫੀਸਦੀ, ਰੈਡੀਜਲੈਬ 0.27 ਫੀਸਦੀ ਅਤੇ ਸਿਪਲਾ 0.14 ਫੀਸਦੀ ਸ਼ਾਮਲ ਹਨ।
ਵਿਦੇਸ਼ੀ ਬਾਜ਼ਾਰਾਂ 'ਚ ਵੀ ਗਿਰਾਵਟ
ਬ੍ਰਿਟੇਨ ਦੀ ਐੱਫ. ਟੀ. ਐੱਸ. ਈ. 0.51 ਫੀਸਦੀ ਕਮਜ਼ੋਰ ਰਹੀ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ 0.62 ਫੀਸਦੀ, ਜਾਪਾਨ ਦਾ ਨਿਕੀ 1.15 ਫੀਸਦੀ, ਦੱਖਣੀ ਕੋਰੀਆ ਦਾ ਕੋਸਪੀ 1.24 ਫੀਸਦੀ ਅਤੇ ਹਾਂਗਕਾਂਗ ਦਾ ਹੈਂਗਸੈਂਗ 1.80 ਫੀਸਦੀ ਡਿੱਗ ਗਿਆ ਹੈ।
ਨੁਕਸਾਨ ਚੁੱਕਣ ਵਾਲੀਆਂ ਕੰਪਨੀਆਂ
ਇਸ ਦੌਰਾਨ ਨੁਕਸਾਨ ਚੁੱਕਣ ਵਾਲੀਆਂ ਕੰਪਨੀਆਂ 'ਚ ਟਾਟਾ ਮੋਟਰਸ 5.31 ਫੀਸਦੀ , ਹਿੰਡਾਲਕੋ 4.79 ਫੀਸਦੀ, ਸੇਸਾ ਸਟਰਲਾਈਟ 4.60 ਫੀਸਦੀ, ਟਾਟਾ ਸਟੀਲ 4.03 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 3.59 ਫੀਸਦੀ , ਆਈ. ਟੀ. ਸੀ. 3.31 ਫੀਸਦੀ , ਐੱਚ. ਡੀ. ਐੱਫ. ਸੀ 3.28 ਫੀਸਦੀ , ਭਾਰਤੀ ਏਅਰਟੈਲ 2.55 ਫੀਸਦੀ, ਕੋਲ ਇੰਡੀਆ 2.55 ਫੀਸਦੀ, ਹਿੰਦੁਸਤਾਨ ਯੂਨੀਲੀਵਰ 2.51 ਫੀਸਦੀ, ਐੱਚ. ਡੀ. ਐੱਫ. ਸੀ. ਬੈਂਕ 2.39 ਫੀਸਦੀ , ਐੱਕਸਿਸ ਬੈਂਕ 2.12 ਫੀਸਦੀ , ਟਾਟਾ ਪਾਵਰ 2.07 ਫੀਸਦੀ, ਆਈ. ਸੀ. ਆਈ.ਸੀ. ਆਈ. ਬੈਂਕ 1.88 ਫੀਸਦੀ, ਐੱਲ. ਐਂਡ. ਟੀ. 1.67 ਫੀਸਦੀ , ਓ. ਐੱਨ. ਜੀ. ਸੀ. 1.55 ਫੀਸਦੀ, ਐੱਨ. ਟੀ. ਪੀ. ਸੀ. 1.29 ਫੀਸਦੀ, ਮਾਰੂਤੀ 1.24 ਫੀਸਦੀ, ਸਟੇਟ ਬੈਂਕ 1.17 ਫੀਸਦੀ, ਬਜਾਜ ਆਟੋ 1.01 ਫੀਸਦੀ, ਟੀ. ਸੀ. ਐੱਸ. 1 ਫੀਸਦੀ, ਗੇਲ 0.85 ਫੀਸਦੀ ਅਤੇ ਵਿਪਰੋ 0.60 ਫੀਸਦੀ ਸ਼ਾਮਲ ਹਨ।
ਡਿਜੀਟਲ ਇੰਡੀਆ ਰਾਹੀਂ 1 ਅਰਬ ਲੋਕ ਇੰਟਰਨੈੱਟ ਨਾਲ ਜੁੜਨਗੇ
NEXT STORY