ਮੁੰਬਈ- ਰਿਜ਼ਰਵ ਬੈਂਕ ਦੋ ਸਾਲਾਂ ’ਚ ਸਰਕਾਰੀ ਸਕਿਓਰਿਟੀਆਂ ’ਚ ਵਿਦੇਸ਼ੀ ਨਿਵੇਸ਼ ਹੱਦ ਵਧਾਉਣ ’ਤੇ ਵਿਚਾਰ ਕਰ ਸਕਦਾ ਹੈ। ਆਰ.ਬੀ.ਆਈ. ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਅਰਥਵਿਵਸਥਾ ਦੀ ਵਾਧਾ ਦਰ ਬਿਹਤਰ ਸੰਭਾਵੀ ਪੱਧਰ ’ਤੇ ਪਹੁੰਚਣ ਦੇ ਨਾਲ ਅਜਿਹਾ ਕੀਤਾ ਜਾਵੇਗਾ।
ਰਾਜਨ ਨੇ ਯੂਰੋਮਨੀ ਮੈਗਜ਼ੀਨ ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ ਕਿ ਸੰਸਾਰ ਦੇ ਦੇਸ਼ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਜਦੋਂ ਹੋਰ ਉਤਸ਼ਾਹਤ ਹੋਣਗੇ ਉਦੋਂ ਆਰ.ਬੀ.ਆਈ. ਘਰੇਲੂ ਬਾਂਡ ਬਾਜ਼ਾਰ ’ਚ ਵਿਦੇਸ਼ੀ ਭਾਈਵਾਲੀ ਦੀਆਂ ਹੱਦਾਂ ਹਟਾਵੇਗਾ।
ਰਾਜਨ ਨੇ ਕਿਹਾ ਕਿ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਅਰਥਵਿਵਸਥਾ ਲਗਾਤਾਰ ਦੋ ਸਾਲਾਂ ’ਚ ਆਪਣੀ ਸੰਭਾਵੀ ਵਾਧਾ ਦਰ ਦੇ ਪੱਧਰ ’ਤੇ ਪਹੁੰਚ ਜਾਵੇ ਅਤੇ ਨਿਵੇਸ਼ਕ ਲੰਬੇ ਸਮੇਂ ਦੇ ਨਿਵੇਸ਼ ਵੱਲ ਵਧਣ ਜਿਸ ਨਾਲ ਰੈਗੁਲੇਟਰੀ ਦੇ ਦਰਮਿਆਨ ਕੁਝ ਵਿਸ਼ਵਾਸ ਕਾਇਮ ਹੋਵੇ।
ਬਿਕਵਾਲੀ ਕਾਰਨ ਢੱਠਿਆ ਸ਼ੇਅਰ ਬਾਜ਼ਾਰ
NEXT STORY