ਮੁੰਬਈ- ਬਾਲੀਵੁੱਡ ਦੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਅਤੇ ਨਵੀਂ ਅਦਾਕਾਰਾ ਸ਼ਰਧਾ ਕਪੂਰ ਦੀ ਜੋੜੀ ਵਾਲੀ ਫਿਲਮ 'ਹੈਦਰ' ਨੇ ਆਪਣੇ ਪਹਿਲੇ ਹਫਤੇ 'ਚ 41 ਕਰੋੜ ਦੀ ਕਮਾਈ ਕੀਤੀ ਹੈ। ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹੈਦਰ' 2 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਕਸ਼ਮੀਰ ਦੀ ਪਿੱਠਭੂਮੀ 'ਤੇ ਆਧਾਰਿਤ ਫਿਲਮ 'ਹੈਦਰ' ਨੇ ਪਹਿਲੇ ਵੀਕੈਂਡ ਦੌਰਾਨ 27 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਨੇ ਆਪਣੇ ਪਹਿਲੇ ਹਫਤੇ 'ਚ 41 ਕਰੋੜ ਦੀ ਕਮਾਈ ਕਰ ਲਈ ਹੈ। ਜ਼ਿਕਰਯੋਗ ਹੈ ਕਿ 'ਹੈਦਰ' ਫਿਲਮ 'ਚ ਸ਼ਾਹਿਦ ਕਪੂਰ, ਸ਼ਰਧਾ ਕਪੂਰ, ਤੱਬੂ, ਕੇ.ਕੇ.ਮੇਨਨ ਅਤੇ ਇਰਫਾਨ ਖਾਨ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਫਿਲਮ ਦੀ ਕਹਾਣੀ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ਹੇਮਲੇਟ 'ਤੇ ਆਧਾਰਿਤ ਹੈ।
ਪਹਿਲੀ ਵਾਰੀ ਹੋਏ 'ਸਟਾਰ ਬਾਕਸ ਆਫਿਸ ਇੰਡੀਆ ਐਵਾਰਡਸ' 'ਚ ਦਿਖਿਆ ਬਾਵੀਵੁੱਡ ਜਮਾਵੜਾ (ਦੇਖੋ ਤਸਵੀਰਾਂ)
NEXT STORY