ਕੋਚੀ- ਖੇਤੀ ਨੀਤੀ ਨੂੰ ਮੁੱਲ ਕੇਂਦਰਤ ਰੱਖਣ ਦੀ ਜਗ੍ਹਾ ਵਿਕਾਸ ਕੇਂਦਰਤ ਬਣਾਉਣ ’ਤੇ ਜ਼ੋਰ ਦਿੰਦੇ ਹੋਏ ਸ਼ਨੀਵਾਰ ਨੂੰ ਖੇਤੀ ’ਤੇ ਹੋਏ ਇਕ ਸੈਮੀਨਾਰ ’ਚ ਕਿਹਾ ਗਿਆ ਹੈ ਕਿ ਇਹ ਨੀਤੀ ਉਤਪਾਦਕ ਅਤੇ ਉਪਭੋਗਤਾ ਦੇ ਕਲਿਆਣ ’ਤੇ ਕੇਂਦਰਤ ਹੋਣੀ ਚਾਹੀਦੀ ਹੈ।
ਭਾਰਤੀ ਖੇਤੀ ਰਿਸਰਚ ਪਰਿਸ਼ਦ (ਆਈ.ਸੀ.ਏ.ਆਰ.) ਦੇ ਉਪ ਮਹਾਨਿਰਦੇਸ਼ਕ (ਖੇਤੀ ਸਿੱਖਿਆ) ਰਮੇਸ਼ ਚੰਦ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਸਾਨੂੰ ਖੇਤੀ ਨੂੰ ਅਲੱਗ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ। ਸਾਨੂੰ ਨਾ ਸਿਰਫ ਉਤਪਾਦ ਨੂੰ ਉਤਪਾਦਕ ਤੋਂ ਉਪਭੋਗਤਾਵਾਂ ਤੱਕ ਲੈ ਜਾਣਾ ਚਾਹੀਦਾ ਹੈ ਸਗੋਂ ਉਤਪਾਦਕਾਂ ਅਤੇ ਉਪਭੋਗਤਾਵਾਂ ਦੇ ਕਲਿਆਣ ਨੂੰ ਉਤਸ਼ਾਹਤ ਕਰਨ ’ਤੇ ਵੀ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ‘ਖੇਤੀ ਬਾਜ਼ਾਰ ਨਵੇਂ ਵਿਕਾਸ ਏਜੰਡਾ ਦਾ ਨਿਰਧਾਰਨ’ ਵਿਸ਼ੇ ’ਤੇ ਆਯੋਜਿਤ ਇਕ ਸੈਮੀਨਾਰ ’ਚ ਇਹ ਗੱਲ ਕਹੀ। ਇਸ ਦਾ ਆਯੋਜਨ ਫਿੱਕੀ ਅਤੇ ਸੈਂਟਰ ਫਾਰ ਪਬਲਿਕ ਪਾਲਿਸੀ ਰਿਸਰਚ (ਸੀ.ਪੀ.ਪੀ.ਆਰ) ਵੱਲੋਂ ਕੀਤਾ ਗਿਆ ਹੈ ਜਦੋਂਕਿ ਨਾਬਾਰਡ ਨੇ ਇਸ ਦਾ ਸਮਰੱਥਨ ਕੀਤਾ ਹੈ।
ਭਾਰਤ 'ਚ ਹੁਣ ਸਿਰਫ ਲਿਮਟਿਡ ਕਸਟਮਰਜ਼ ਨੂੰ ਮਿਲੇਗਾ ਜਿਓਮੀ ਐਮ.ਆਈ.3
NEXT STORY