ਮੁੰਬਈ- ਜਿਵੇਂ ਕਿ ਅੱਜ ਸਾਰੇ ਹੀ ਜਾਣਦੇ ਹਨ ਕਰਵਾਚੌਥ ਦਾ ਤਿਓਹਾਰ ਹੈ। ਤੁਸੀਂ ਆਪਣੇ ਘਰ 'ਚ ਹੋਣ ਵਾਲੇ ਕਰਵਾਚੌਥ ਦਾ ਤਿਓਹਾਰ ਤਾਂ ਖੂਬ ਦੇਖਿਆ ਹੋਵੇਗਾ। ਕੀ ਤੁਸੀਂ ਕਦੇ ਬਾਲੀਵੁੱਡ ਅਭਿਨੇਤਰੀਆਂ ਦਾ ਕਰਰਵਾਚੌਥ ਦਾ ਤਿਓਹਾਰ ਦੇਖਿਆ ਹੈ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਬਾਲੀਵੁੱਡ ਦੀਆਂ ਕਝ ਫਿਲਮਾਂ ਦੇ ਸੀਨਜ਼ ਲੈ ਕੇ ਆਏ ਹਾਂ ਜਿਨ੍ਹਾਂ 'ਚ ਕਰਵਾਚੌਥ ਦਾ ਤਿਓਹਾਰ ਦਿਖਾਇਆ ਗਿਆ ਹੈ। ਫਿਲਮ 'ਦਿਲਵਾਲੇ ਦੁਲਹਨੀਆ ਲੈ ਜਾਏਗੇ' 'ਚ ਸ਼ਾਹਰੁਖ ਅਤੇ ਕਾਜੋਲ ਵਿਚਾਲੇ ਇਕ ਕਰਵਾਚੌਥ ਦੇ ਤਿਓਹਾਰ 'ਤੇ ਇਕ ਰੋਮਾਂਟਿਕ ਸੀਨ ਫਿਲਮਾਇਆ ਗਿਆ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਫਿਲਮ 'ਬਾਗਵਾਨ' 'ਚ ਹੇਮਾ ਮਾਲਿਨੀ ਲਈ ਕਰਵਾਚੌਥ ਦਾ ਤਿਓਹਾਰ ਮਨਾਉਂਦੇ ਹੋਏ ਦਿਖਾਈ ਦਿੱਤੇ ਸਨ। ਫਿਲਮ 'ਹਮ ਦਿਲ ਦੇ ਚੁੱਕੇ ਸਨਮ' 'ਚ ਵੀ ਇਕ ਸੀਨ ਕਰਵਾਚੌਥ ਦਾ ਦਿਖਾਇਆ ਗਿਆ ਹੈ। ਫਿਲਮ 'ਇਸ਼ਕ ਵਿਸ਼ਕ' 'ਚ ਕਰਵਾਚੌਥ ਦਾ ਤਿਓਹਾਰ ਸ਼ਾਹਿਦ ਕਪੂਰ ਅਤੇ ਅੰਮ੍ਰਿਤਾ ਰਾਓ ਵਿਚ ਫਿਲਮਾਇਆ ਗਿਆ ਸੀ। ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਸ਼ਾਹਰੁਖ ਅਤੇ ਕਾਜੋਲ ਵਿਚ ਵੀ ਕਰਵਾਚੌਥ ਦਾ ਸੀਨ ਫਿਲਮਾਇਆ ਗਿਆ ਸੀ।
'ਹੈਦਰ' ਨੇ ਪਹਿਲੇ ਹਫਤੇ ਕਮਾਏ 41 ਕਰੋੜ
NEXT STORY