ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣੇ ਪਰਿਵਾਰ ਨਾਲ ਆਪਣਾ 72ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਰਿਵਾਰ ਨਾਲ ਸਮਾਂ ਬਤੀਤ ਕਰਨ ਤੋਂ ਵਧੀਆ ਤੋਹਫਾ ਹੋਰ ਕੋਈ ਵੀ ਨਹੀਂ ਹੋ ਸਕਦਾ। ਇਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਕੁਰਤਾ-ਪਜਾਮਾ ਪਾ ਕੇ ਵੱਖਰੇ ਹੀ ਅੰਦਾਜ਼ 'ਚ ਕੀਤਾ। ਅਮਿਤਾਭ ਨੇ ਕਿਹਾ, ''ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੋ ਹੁਣ ਤੱਕ ਜੀਵਨ ਯਾਤਰਾ 'ਚ ਮੇਰੇ ਨਾਲ ਰਹੇ ਹਨ ਅਤੇ ਮੇਰੇ ਇੱਕਲੇਪਣ 'ਚ ਵੀ ਮੇਰਾ ਸਾਥ ਨਿਭਾਇਆ ਹੈ। ਅਭਿਸ਼ੇਕ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਰਾਤ ਨੂੰ ਲਈ ਗਈ ਫੋਟੋ ਅਪਲੋਡ ਕੀਤੀ। ਅਭਿਸ਼ੇਕ ਨੇ ਪੂਰੇ ਪਰਿਵਾਰ ਦੀ ਇਹ ਸੈਲਫੀ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਅੱਧੀ ਰਾਤ ਨੂੰ ਸ਼ੇਅਰ ਕੀਤੀ। ਅਮਿਤਾਭ ਬੱਚਨ ਨੇ ਜਨਮ ਦਿਨ ਦੇ ਮੌਕੇ 'ਤੇ ਸਵੇਰੇ ਹੀ ਜਲਸਾ ਦੇ ਬਾਹਰ ਅਮਿਤਾਭ ਦੇ ਫੈਨਜ਼ ਦਾ ਜਮਾਵੜਾ ਲੱਗਾ ਰਿਹਾ। ਅਮਿਤਾਭ ਵਰਗੀ ਲੁੱਕ 'ਚ ਇਕ ਵਿਅਕਤੀ ਵੀ ਜਲਸਾ ਬਾਹਰ ਪਹੁੱਚਿਆ। ਉਤਸ਼ਾਹਤ ਬੱਚਿਆਂ ਨੇ ਉਨ੍ਹਾਂ ਤੋਂ ਆਟੋਗ੍ਰਾਫ ਵੀ ਲਏ।
ਇਵੈਂਟ ਦੌਰਾਨ ਹੌਟ ਲੁੱਕ 'ਚ ਨਜ਼ਰ ਆਈਆਂ ਇਹ ਬਾਲੀਵੁੱਡ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY