ਲਿਫਟ ਲੈਣ ਦਾ ਰੁਝਾਨ ਅੱਜਕਲ ਕਾਫੀ ਦੇਖਿਆ ਜਾ ਰਿਹਾ ਹੈ। ਵੱਡੇ ਸ਼ਹਿਰਾਂ ਵਿਚ ਜਿਥੇ ਇਹ ਇਕ ਲੋੜ ਬਣ ਗਿਆ ਹੈ, ਨਾਲ ਹੀ ਫੈਸ਼ਨ ਵੀ...। ਕਈ ਲੜਕੀਆਂ ਕੁਝ ਪੈਸੇ ਦੇ ਕੇ ਬੱਸ ਵਿਚ ਸਫਰ ਕਰਨ ਦੀ ਬਜਾਏ ਕਿਸੇ ਨੌਜਵਾਨ ਨਾਲ ਕਾਰ ਜਾਂ ਮੋਟਰਸਾਈਕਲ 'ਤੇ ਲਿਫਟ ਲੈਣ 'ਚ ਖੁਸ਼ੀ ਮਹਿਸੂਸ ਕਰਦੀਆਂ ਹਨ।
ਆਪਣੇ ਕਿਸੇ ਜਾਣਕਾਰ ਜਾਂ ਸਾਥੀ ਤੋਂ ਕਦੇ ਲੋੜ ਪੈਣ 'ਤੇ ਲਿਫਟ ਲੈਣ 'ਚ ਕੋਈ ਬੁਰਾਈ ਨਹੀਂ ਹੈ ਪਰ ਸਿਰਫ ਥ੍ਰਿਲ ਲਈ ਜਾਂ ਕਾਰ 'ਚ ਸਫਰ ਕਰਨ ਦਾ ਸ਼ੌਕ ਪੂਰਾ ਕਰਨ ਲਈ ਅਜਿਹਾ ਕਰਨਾ ਕਦੇ ਵੀ ਤੁਹਾਡੇ ਲਈ ਵੱਡਾ ਖਤਰਾ ਬਣ ਸਕਦਾ ਹੈ। ਜੇਕਰ ਤੁਸੀਂ ਵੀ ਉਨ੍ਹਾਂ ਵਿਚ ਸ਼ਾਮਲ ਹੋ ਜੋ ਕਦੇ ਲੋੜ ਪੈਣ 'ਤੇ ਜਾਂ ਫਿਰ ਸ਼ੌਕੀਆ ਲਿਫਟ ਲੈਣ ਦੇ ਸ਼ੌਕੀਨ ਹੋਣ ਤਾਂ ਅਗਲੀ ਵਾਰ ਲਿਫਟ ਲੈਣ ਤੋਂ ਪਹਿਲਾਂ ਜ਼ਰਾ ਸੋਚੋ..
ਲਿਫਟ ਜੇਕਰ ਲੈਣੀ ਪਵੇ ਤਾਂ ਮਜਬੂਰੀ ਸਮੇਂ ਹੀ ਲਵੋ। ਇਸ ਨੂੰ ਕਦੇ ਮੌਜ-ਮਸਤੀ ਦਾ ਸਾਮਾਨ ਨਾ ਬਣਾਓ। ਲਿਫਟ ਲੈਣ ਤੋਂ ਪਹਿਲਾਂ ਹਮੇਸ਼ਾ ਇਹ ਸੋਚੋ ਕਿ ਜੇਕਰ ਲਿਫਟ ਲੈਣ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਕਿਸੇ ਵਾਹਨ (ਬੱਸ) 'ਤੇ ਜਾ ਸਕੋ ਤਾਂ ਇਸ ਨੂੰ ਪਹਿਲ ਦਿਓ।
ਖਰਾਬ ਮੌਸਮ ਜਿਵੇਂ ਬਾਰਿਸ਼, ਦੇਰ ਰਾਤ, ਸੁੰਨਸਾਨ ਜਗ੍ਹਾ ਆਦਿ ਵਿਚ ਲਿਫਟ ਲੈਣਾ ਜ਼ਿਆਦਾ ਜ਼ਰੂਰੀ ਲੱਗਦਾ ਹੈ ਪਰ ਇਹ ਖਤਰਨਾਕ ਵੀ ਹੋ ਸਕਦਾ ਹੈ।
ਜੇਕਰ ਕਦੇ ਮਜਬੂਰੀਵੱਸ ਲਿਫਟ ਲੈਣੀ ਵੀ ਪਵੇ ਤਾਂ ਕਿਸੇ ਕਾਰ ਆਦਿ ਦੀ ਬਜਾਏ ਕਿਸੇ ਦੋਪਹੀਆ ਵਾਹਨ ਨੂੰ ਪਹਿਲ ਦਿਓ।
ਜੇਕਰ ਕਾਰ ਦੀਆਂ ਖਿੜਕੀਆਂ ਆਦਿ ਦੇ ਕੱਚ 'ਤੇ ਕੋਈ ਫਿਲਮ ਲਗਾਈ ਹੋਈ ਹੈ ਤਾਂ ਉਸ ਕਾਰ ਵਿਚ ਬਿਲਕੁਲ ਲਿਫਟ ਨਾ ਲਵੋ।
ਜਿਸ ਕਾਰ ਜਾਂ ਕਿਸੇ ਵਾਹਨ ਵਿਚ ਤੁਸੀਂ ਲਿਫਟ ਲੈਣ ਜਾ ਰਹੇ ਹੋ, ਉਸ ਵਿਚ ਜੇਕਰ ਕੋਈ ਔਰਤ ਬੈਠੀ ਹੈ ਤਾਂ ਇਹ ਵੀ ਤੁਹਾਡੀ ਸੁਰੱਖਿਆ ਦੀ ਗਾਰੰਟੀ ਨਹੀਂ ਹੋ ਸਕਦੀ। ਹਾਂ ਜੇਕਰ ਕੋਈ ਫੈਮਿਲੀ ਬੈਠੀ ਹੈ ਤਾਂ ਤੁਸੀਂ ਲਿਫਟ ਲੈ ਸਕਦੇ ਹੋ।
ਲਿਫਟ ਲੈਂਦੇ ਸਮੇਂ ਆਪਣਾ ਰਵੱਈਆ ਸੰਖੇਪ ਅਤੇ ਸਾਦਗੀ ਵਾਲਾ ਰੱਖੋ। ਕਈ ਵਾਰ ਤੁਹਾਡਾ ਕਾਹਲੀ ਵਾਲਾ ਜਾਂ ਅਸਾਧਾਰਨ ਵਿਵਹਾਰ ਸਾਹਮਣੇ ਵਾਲੇ ਨੂੰ ਗਲਤ ਸੋਚਣ ਨੂੰ ਉਕਸਾ ਸਕਦਾ ਹੈ। ਸਹਿ-ਯਾਤਰੀ ਨਾਲ ਜ਼ਿਆਦਾ ਗੱਲਬਾਤ ਨਾ ਕਰੋ। ਬਹੁਤ ਜ਼ਿਆਦਾ ਖੁੱਲ੍ਹ ਕੇ ਜਾਂ ਹੱਸ-ਹੱਸ ਕੇ ਗੱਲਾਂ ਨਾ ਕਰੋ।
ਜੇਕਰ ਤੁਸੀਂ ਕਿਸੇ ਮੁਸੀਬਤ ਵਿਚ ਫਸ ਜਾਓ ਤਾਂ ਵੀ ਆਪਣੇ 'ਤੇ ਕੰਟਰੋਲ ਰੱਖੋ। ਆਪਣਾ ਆਪ ਗੁਆ ਕੇ ਆਪਣੀ ਮੁਸੀਬਤ ਨੂੰ ਹੋਰ ਨਾ ਵਧਾਓ, ਨਾ ਹੀ ਸਾਹਮਣੇ ਵਾਲੇ ਨੂੰ ਆਪਣੀ ਘਬਰਾਹਟ ਦਾ ਪ੍ਰਦਰਸ਼ਨ ਕਰੋ। ਦਿਮਾਗ 'ਤੇ ਕੰਟਰੋਲ ਰੱਖਦੇ ਹੋਏ ਮੁਸੀਬਤ ਤੋਂ ਬਾਹਰ ਨਿਕਲਣ ਦਾ ਰਸਤਾ ਲੱਭੋ।
ਜੇਕਰ ਲਿਫਟ ਦੇਣ ਵਾਲਾ ਰਸਤੇ ਵਿਚ ਤੁਹਾਨੂੰ ਖਾਣ-ਪੀਣ ਲਈ ਕੁਝ ਦੇਵੇ ਤਾਂ ਆਦਰ ਸਹਿਤ ਨਾਂਹ ਕਰ ਦਿਓ। ਇਸ ਵਿਚ ਕੁਝ ਵੀ ਨਸ਼ੀਲਾ ਪਦਾਰਥ ਹੋ ਸਕਦਾ ਹੈ।
ਜੇਕਰ ਤੁਸੀਂ ਕਿਸੇ ਅਣਜਾਣ ਸ਼ਹਿਰ ਵਿਚ ਹੋ, ਜਿਥੇ ਦੇ ਰਸਤਿਆਂ ਬਾਰੇ ਤੁਸੀਂ ਜਾਣੂ ਨਾ ਹੋਵੋ ਤਾਂ ਭੁੱਲ ਕੇ ਵੀ ਲਿਫਟ ਨਾ ਲਵੋ।
ਲਿਫਟ ਲੈਣ ਵਿਚ ਹੋਈਆਂ ਦੁਰਘਟਨਾਵਾਂ ਦੀਆਂ ਖਬਰਾਂ 'ਤੇ ਨਜ਼ਰ ਰੱਖੋ ਤੇ ਉਨ੍ਹਾਂ ਤੋਂ ਸਬਕ ਲਵੋ।
ਉਦੈ ਨਾਲ ਰਿਸ਼ਤਾ ਰਾਸ ਨਾ ਆਇਆ ਨਰਗਿਸ ਨੂੰ
NEXT STORY