ਚੰਡੀਗੜ੍ਹ, (ਰਾਣਾ)- ਸੈਕਟਰ-55/56 ਦੇ ਕੋਲੋਂ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 1800 ਇੰਜੈਕਸ਼ਨ ਬਰਾਮਦ ਹੋਏ ਹਨ। ਪੁਲਸ ਨੇ ਫੜੇ ਗਏ ਦੋਸ਼ੀ ਦੇ ਖਿਲਾਫ਼ ਐੱਨ. ਡੀ. ਪੀ. ਐੱਸ. ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੈਕਟਰ-56 ਵਾਸੀ ਅਸ਼ੋਕ ਦੇ ਰੂਪ ਵਿਚ ਹੋਈ ਹੈ। ਪੁਲਸ ਮੁਤਾਬਕ ਐਤਵਾਰ ਨੂੰ ਸੈਕਟਰ-55/56 ਉਪਰ ਨਾਕਾ ਲਗਾਇਆ ਹੋਇਆ ਸੀ, ਉਸੇ ਦੌਰਾਨ ਇਕ ਵਿਅਕਤੀ ਨਾਕੇ ਕੋਲੋਂ ਲੰਘ ਰਿਹਾ ਸੀ। ਪੁਲਸ ਨੂੰ ਉਸ ਉਪਰ ਸ਼ੱਕ ਹੋਇਆ ਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ। ਪੁੱਛਗਿਛ ਅਤੇ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਕੁੱਲ 1800 ਇੰਜੈਕਸ਼ਨ ਮਿਲੇ। ਪੁਲਸ ਨੇ ਦੋਸ਼ੀ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਤੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
ਸੁਪ੍ਰੀਆ ਦੀ ਡਾਇਰੀ 'ਚੋਂ ਹੈ ਡੇਢ ਪੇਜ ਗਾਇਬ : ਪਰਿਵਾਰਕ ਮੈਂਬਰ
NEXT STORY