ਚੰਡੀਗੜ੍ਹ, (ਪੂਜਾ)- ਮੋਗਾ ਵਿਚ ਰਹਿਣ ਦੇ ਨਾਲ-ਨਾਲ ਹਮੇਸ਼ਾ ਹੀ ਐਕਟਿੰਗ ਦਾ ਕੀੜਾ ਵੀ ਅੰਦਰ ਹੀ ਰਿਹਾ ਹੈ। ਮੇਰੇ ਪਰਿਵਾਰ ਵਿਚ ਇਸ ਤੋਂ ਪਹਿਲਾਂ ਕਿਸੇ ਨੇ ਵੀ ਐਕਟਿੰਗ ਜਾਂ ਟੀ. ਵੀ. ਵਿਚ ਕੰਮ ਨਹੀਂ ਕੀਤਾ। ਇੰਜੀਨੀਅਰਿੰਗ ਦੌਰਾਨ ਫੈਸ਼ਨ ਸ਼ੋਅਜ਼ ਵਿਚ ਭਾਗ ਲੈਂਦੇ-ਲੈਂਦੇ ਐਕਟਿੰਗ ਨੂੰ ਹੀ ਆਪਣਾ ਕਰੀਅਰ ਮੰਨ ਲਿਆ ਤੇ ਮੁੰਬਈ ਨੇ ਮੇਰੇ ਸੁਪÎਨਿਆਂ ਨੂੰ ਉਡਾਣ ਦਿੱਤੀ। ਮਿਹਨਤ ਕੀਤੀ ਤੇ ਦਬੰਗ ਫ਼ਿਲਮ ਮਗਰੋਂ ਮੇਰੀ ਜ਼ਿਦਗੀ ਬਿਲਕੁਲ ਹੀ ਬਦਲ ਗਈ। ਇਹ ਕਹਿਣਾ ਹੈ ਐਕਟਰ ਸੋਨੂ ਸੂਦ ਦਾ, ਜੋ ਸੋਮਵਾਰ ਨੂੰ ਇਕ ਨਿੱਜੀ ਕੰਪਨੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਦੌਰਾਨ ਪ੍ਰੈੱਸ ਨਾਲ ਗੱਲਬਾਤ ਦੌਰਾਨ ਸੋਨੂ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਸ਼ਾਪਿੰਗ ਕਰਨ ਦੇ ਕ੍ਰੇਜ਼ੀ ਰਹੇ ਹਨ ਤੇ ਦਿਲਚਸਪ ਗੱਲ ਇਹ ਹੈ ਕਿ ਮੇਰੇ ਤੋਂ ਘੱਟ ਸ਼ਾਪਿੰਗ ਤਾਂ ਮੇਰੀ ਪਤਨੀ ਕਰਦੀ ਹੈ।
ਡਰੀਮ ਰੋਲ ਬਦਲਦੇ ਰਹਿੰਦੇ ਹਨ- ਸੋਨੂ ਸੂਦ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਡਰੀਮ ਰੋਲ ਕੀ ਹੈ? ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਟਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਤਰ੍ਹਾਂ ਦੀਆਂ ਫ਼ਿਲਮਾਂ ਕਰ ਚੁੱਕਿਆ ਹਾਂ। ਡਰੀਮ ਰੋਲ ਉਨ੍ਹਾਂ ਲਈ ਹਰ ਵਾਰ ਬਦਲਦਾ ਰਹਿੰਦਾ ਹੈ। ਦਬੰਗ ਫ਼ਿਲਮ ਪਿੱਛੋਂ, ਉਹ ਹਮੇਸ਼ਾ ਤੋਂ ਹੀ ਚਾਹੁੰਦੇ ਸਨ ਕਿ ਉਹ ਇਕ ਅਜਿਹੀ ਫ਼ਿਲਮ ਵਿਚ ਕੰਮ ਕਰਨ, ਜਿਸ ਵਿਚ ਮਨੋਰੰਜਨ, ਡਾਂਸ, ਐਕਟਿੰਗ, ਰੋਮਾਂਸ ਤੇ ਐਕਸ਼ਨ ਸਭ ਕੁਝ ਸ਼ਾਮਲ ਹੋਵੇ। ਅਜਿਹਾ ਹੀ ਕਿਰਦਾਰ ਉਹ ਆਪਣੀ ਆਉਣ ਵਾਲੀ ਫ਼ਿਲਮ ਵਿਚ ਕਰਨ ਜਾ ਰਹੇ ਹਨ, ਜਿਸ ਲਈ ਉਹ ਕਾਫ਼ੀ ਉਤਸ਼ਾਹਿਤ ਹਨ।
ਘਰ ਦਾ ਇੰਟੀਰੀਅਰ ਖੁਦ ਕੀਤਾ- ਸੂਦ ਦੱਸਦੇ ਹਨ ਕਿ ਘਰ ਬਣਾਉਣਾ ਇਕ ਬਹੁਤ ਹੀ ਵੱਡਾ ਬੋਝ ਹੈ, ਪਰ ਮੇਰੀ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਉਹ ਘਰ ਨੂੰ ਖੁਦ ਬਣਾਉਣ। ਮੈਂ ਹੁਣ ਤੱਕ ਮੁੰਬਈ ਵਿਚ ਦੋ ਘਰ ਬਣਾ ਚੁੱਕਿਆ ਹਾਂ, ਜਿਨ੍ਹਾਂ ਨੂੰ ਬਣਾਉਣ ਸਮੇਂ ਮੈਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਆਪਣੇ ਹੋਮ ਟਾਊਨ ਮੋਗਾ ਵਿਚ ਬਣਨ ਵਾਲੇ ਘਰ ਦਾ ਮੈ ਖੁਦ ਇੰਟੀਰੀਅਰ ਕਰ ਰਿਹਾ ਹਾਂ।
ਡੇਟਸ ਦੇ ਹਿਸਾਬ ਨਾਲ ਰੋਲ- ਫ਼ਿਲਮ ਇੰਡਸਟਰੀ ਇਕ ਅਜਿਹਾ ਪਲੇਟਫਾਰਮ ਹੈ, ਜਿਸ ਵਿਚ ਰੋਲ ਮਿਲਣਾ ਆਸਾਨ ਨਹੀਂ ਤੇ ਜੇਕਰ ਐਕਟਰ ਫੇਮਸ ਹੋ ਗਿਆ ਹੈ ਤਾਂ ਉਸ ਨੂੰ ਇਕ ਫਿਲਮ ਦੇ ਨਾਲ-ਨਾਲ ਦੂਸਰੀ ਫਿਲਮ ਕਰਨ ਵਿਚ ਬਹੁਤ ਮੁਸ਼ੱਕਤ ਹੁੰਦੀ ਹੈ। ਜੇਕਰ ਤੁਹਾਡੀ ਇਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਤੁਹਾਨੂੰ ਦੂਸਰੀ ਫਿਲਮ ਦਾ ਆਫਰ ਆ ਗਿਆ ਹੈ ਤਾਂ ਤੁਹਾਨੂੰ ਡੇਟਸ ਦੇ ਮੁਤਾਬਿਕ ਹੀ ਰੋਲ ਮਿਲੇਗਾ, ਜੋ ਕਿ ਸਭ ਤੋਂ ਚੁਣੌਤੀ ਭਰਿਆ ਕੰਮ ਹੈ।
ਪਨੀਰ ਤੇ ਘਿਓ ਤਿਆਰ ਕਰਨ ਵਾਲੀ ਬੇਨਾਮੀ ਫੈਕਟਰੀ 'ਤੇ ਛਾਪੇ
NEXT STORY