ਨਵੀਂ ਦਿੱਲੀ- ਦਿੱਲੀ ਦੀ ਇਕ ਹੇਠਲੀ ਅਦਾਲਤ ਨੇ 2010 ਦੇ ਮਸ਼ਹੂਰ ਧੌਲਾਕੂਆਂ ਬਲਾਤਕਾਰ ਕਾਂਡ ਦੇ ਪੰਜੇ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਦੋਸ਼ੀ ਦੱਸਿਆ।
ਅਦਾਲਤ 17 ਅਕਤੂਬਰ ਨੂੰ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਮਿਆਦ 'ਤੇ ਫੈਸਲਾ ਸੁਣਾਏਗੀ। ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਕਿਹਾ ਕਿ ਮਾਮਲੇ ਦੇ ਸਾਰੇ ਪੰਜੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਕਾਲ ਸੈਂਟਰ 'ਚ ਕੰਮ ਕਰਨ ਵਾਲੀ 30 ਸਾਲਾਂ ਲੜਕੀ ਨੂੰ 24 ਨਵੰਬਰ 2010 ਨੂੰ ਕੁਝ ਮੁਲਜ਼ਮਾਂ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਨੂੰ ਸੜਕ 'ਤੇ ਸੁੱਟ ਦਿੱਤਾ ਸੀ।
ਦੋਸ਼ੀਆਂ ਦੇ ਨਾਂ ਹਨ- ਸ਼ਮਸ਼ਾਦ ਉਸਮਾਨ ਉਰਫ ਕਾਲੇ, ਸ਼ਾਹਿਦ ਉਰਫ ਛੋਟਾ ਬਿੱਲੀ, ਇਕਬਾਲ ਉਰਫ ਬੜਾ ਬਿੱਲੀ ਅਤੇ ਕਮਰੂਦੀਨ ਉਰਫ ਮੋਬਾਈਲ।
ਦਵਾਈ ਘੁਟਾਲੇ ’ਚ ਨਿਤੀਸ਼ ਤੋਂ ਪੁੱਛ-ਗਿੱਛ ਹੋਵੇ- ਮੋਦੀ
NEXT STORY