ਨਵੀਂ ਦਿੱਲੀ- ਪਹਿਲਾਂ ਕਾਮਨਵੈਲਥ ਗੇਮਜ਼ ’ਚ ਰਜਤ ਤਮਗਾ ਅਤੇ ਹੁਣ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਡਿਸਕਸ ਥਰੋਅਰ ਸੀਮਾ ਅੰਤਿਲ ਪੂਨੀਆ ’ਤੇ ਬਰਸੇ ਦੁੱਖਾਂ ਦੇ ਪਹਾੜ ਤੋਂ ਉਸ ਨੂੰ ਉਭਾਰਨ ਜਾ ਰਿਹਾ ਹੈ। ਇਨ੍ਹਾਂ ਦੋਹਾਂ ਤਮਗਿਆਂ ਨੂੰ ਹਾਸਲ ਕਰਨ ਪਿੱਛੇ ਸੀਮਾ ਅਤੇ ਉਸ ਦੇ ਪਤੀ ਅੰਕੁਸ਼ ਪੂਨੀਆ ਦੇ ਤਿਆਗ ਦੀ ਕਹਾਣੀ ਲੁਕੀ ਹੈ। ਖੇਡ ਮੰਤਰਾਲੇ ਤੋਂ 20 ਲੱਖ ਰੁਪਏ ਦਾ ਕੈਸ਼ ਐਵਾਰਡ ਹਾਸਲ ਕਰਨ ਤੋਂ ਪਹਿਲਾਂ ਸੀਮਾ ਦੇ ਮੂੰਹ ’ਚੋਂ ਇਹੀ ਨਿਕਲਿਆ ਚਲੋ ਹੁਣ ਇਸ ਰੁਪਏ ਨਾਲ ਕਰਜ਼ ਚੁਕਾਵਾਂਗੀ। ਸੱਚਾਈ ਇਹ ਹੈ ਕਿ ਸੀਮਾ ਨੇ ਇਨ੍ਹਾਂ ਦੋਹਾਂ ਖੇਡਾਂ ਦੀ ਤਿਆਰੀ ਲਈ ਤਕਰੀਬਨ 20 ਲੱਖ ਰੁਪਏ ਦੀ ਰਾਸ਼ੀ ਬੈਂਕਾਂ ਅਤੇ ਮਹਾਜਨਾਂ ਤੋਂ ਵਿਆਜ਼ ’ਤੇ ਚੁੱਕੀ ਸੀ। ਅੱਜ ਤੱਕ ਉਸ ’ਤੇ ਇਹ ਕਰਜ਼ ਚੜ੍ਹਿਆ ਹੋਇਆ ਹੈ। ਐਥਲੀਟ ਸੀਮਾ ਖੁਲਾਸਾ ਕਰਦੀ ਹੈ ਕਿ 2011 ’ਚ ਜਦੋਂ ਉਸ ਨੂੰ ਐੱਨ. ਆਈ. ਐੱਸ. ਪਟਿਆਲਾ ’ਚ ਚੱਲ ਰਹੇ ਕੈਂਪ ’ਚ ਨਹੀਂ ਰੱਖਿਆ ਗਿਆ ਤਾਂ ਉਹ ਟਾਂਡਾ (ਮੇਰਠ) ਸਥਿਤ ਆਪਣੇ ਸਹੁਰੇ ਘਰ ਗਈ। ਰਾਸ਼ਟਰੀ ਪੱਧਰ ਦੇ ਡਿਸਕਸ ਥਰੋਅਰ ਪਤੀ ਅੰਕੁਸ਼ ਨੇ ਉਸ ਨੂੰ ਇਸੇ ਪਿੰਡ ’ਚ ਆਪਣੇ ਪੱਧਰ ’ਤੇ ਤਿਆਰੀ ਸ਼ੁਰੂ ਕਰਵਾਈ।
ਉਸ ਨੇ ਦੱਸਿਆ ਕਿ ਚੰਗੇ ਪੱਧਰ ਦੇ ਫੂਡ ਸਪਲੀਮੈਂਟ ਲਈ ਕਾਫੀ ਪੈਸਾ ਚਾਹੀਦਾ ਸੀ ਜੋ ਉਸ ਕੋਲ ਨਹੀਂ ਸੀ। ਉਦੋਂ ਉਨ੍ਹਾਂ ਨੇ ਬੈਂਕਾਂ ਅਤੇ ਮਹਾਜਨਾਂ ਤੋਂ ਵਿਆਜ਼ ’ਤੇ ਅੰਗੂਠਾ ਲਗਾ ਕੇ ਲੋਨ ਲਿਆ। ਉਸ ਸਮੇਂ ਪਿੰਡ ਵਾਲਿਆਂ ਨੇ ਬੋਲਿਆ ਵੀ ਕਿ ਇਹ ਕਿਹੋ ਜਿਹਾ ਖੇਡ ਹੈ ਜਿਸ ’ਚ ਕਰਜ਼ ਵੀ ਲੈਣਾ ਪੈਂਦਾ ਹੈ। ਸੀਮਾ ਦਾ ਕਦ 6 ਫੁੱਟ ਦੇ ਨੇੜੇ-ਤੇੜੇ ਹੈ। ਇਸੇ ਦੌਰਾਨ ਉਸ ਨੇ ਕਿਸ਼ਤਾਂ ’ਤੇ ਇਕ ਆਲਟੋ ਕਾਰ ਲਈ। ਉਸ ਨੇ ਪੈਰ ਕਾਰ ’ਚ ਫਿਟ ਨਹੀਂ ਬੈਠਦੇ ਹਨ ਪਰ ਅੱਜ ਵੀ ਇਹੀ ਕਾਰ ਉਨ੍ਹਾਂ ਦਾ ਸਹਾਰਾ ਹੈ। ਯੂ. ਪੀ. ਦੀ ਨੂੰਹ ਬਣਨ ਤੋਂ ਬਾਅਦ ਸੀਮਾ ਨੂੰ ਹਰਿਆਣਾ ਸਰਕਾਰ ’ਤੇ ਕਾਫੀ ਗੁੱਸਾ ਹੈ।
ਦਿੱਲੀ ਕਾਮਨਵੈਲਥ ਗੇਮਜ਼ ਤੋਂ ਪਹਿਲਾਂ ਹਰਿਆਣਾ ਦੀ ਪੁਲਸ ਭਰਤੀ ’ਚ ਉਸ ਨੂੰ ਨਹੀਂ ਰੱਖਿਆ ਗਿਆ। ਉਸ ਨੇ ਕੇਸ ਕੀਤਾ, ਉਦੋਂ ਜਾ ਕੇ ਉਸ ਨੂੰ ਸਬ ਇੰਸਪੈਕਟਰ ’ਤੇ ਭਰਤੀ ਦਿੱਤੀ ਗਈ। ਇਸ ਤੋਂ ਉਸ ਨੇ ਕਾਮਨਵੈਲਥ ਗੇਮਜ਼ ’ਚ ਪਿੱਤਲ ਦਾ ਤਮਗਾ ਜਿੱਤਿਆ। ਉਦੋਂ ਉਸ ਨੇ ਸਰਕਾਰ ਤੋਂ ਡੀ. ਐੱਸ. ਪੀ. ਅਹੁਦਾ ਦੇਣ ਦੀ ਗੁਹਾਰ ਲਗਾਈ। ਉਸ ਨੂੰ ਇੰਸਪੈਕਟਰ ਅਹੁਦਾ ਦੇਣ ਨੂੰ ਕਿਹਾ ਗਿਆ। ਸੀਮਾ ਨੇ ਕਿਹਾ,‘‘ਮੈਂ ਇਹ ਅਹੁਦਾ ਤਾਂ ਕੇਸ ਕਰ ਕੇ ਵੀ ਲੈ ਸਕਦੀ ਹਾਂ। 2014 ਦੇ ਕਾਮਨਵੈਲਥ ਗੇਮਜ਼ ’ਚ ਰਜਤ ਜਿੱਤਣ ਤੋਂ ਬਾਅਦ ਜਦੋਂ ਉਸ ਨੇ ਸਰਕਾਰ ਤੋਂ ਡੀ. ਐੱਸ. ਪੀ. ਅਹੁਦਾ ਦੇਣ ਦੀ ਮੰਗ ਕੀਤੀ ਉਦੋਂ ਵੀ ਉਸ ਨੂੰ ਇੰਸੈਪਕਟਰ ਅਹੁਦਾ ਦੇਣ ਨੂੰ ਕਿਹਾ ਗਿਆ।’’ ਸੀਮਾ ਕਹਿੰਦੀ ਹੈ ਕਿ ਜ਼ਿਆਦਾ ਤਮਗੇ ਜੇਤੂਆਂ ਨੂੰ ਡੀ. ਐੱਸ. ਪੀ. ਅਹੁਦਾ ਦਿੱਤਾ ਗਿਆ ਪਰ ਉਹ ਹੁਣ ਤੱਕ ਇੰਸਪੈਕਟਰ ਹੀ ਹੈ।
ਲੜਕੀ ਨੇ ਸੜਕ 'ਤੇ ਉਤਾਰਿਆ ਗਾਊਨ, ਲੋਕਾਂ ਨੇ ਠੋਕਿਆ ਸਲਾਮ! (ਵੀਡੀਓ)
NEXT STORY