ਜਲੰਧਰ-ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਖੁਦਕੁਸ਼ੀ ਕਰਨ ਵਾਲੀ ਸੁਪ੍ਰੀਆ ਦੀ ਮਾਂ ਦਾ ਕਹਿਣਾ ਹੈ ਕਿ ਜਿਹੜੇ ਦੋ ਡਾਕਟਰਾਂ ਨੇ ਸੁਪ੍ਰੀਆ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕੀਤਾ ਸੀ, ਉਨ੍ਹਾਂ ਡਾਕਟਰਾਂ ਦੀ ਡਿਗਰੀ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਡਾਕਟਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਦੋਵੇਂ ਦੋਸ਼ੀ ਡਾਕਟਰਾਂ 'ਤੇ ਸੁਪ੍ਰੀਆ ਨੂੰ ਟਾਰਚਰ ਕਰਨ ਦਾ ਦੋਸ਼ ਹੈ। ਸੁਪ੍ਰੀਆ ਖੁਦਕੁਸ਼ੀ ਮਾਮਲੇ 'ਚ ਪੁਲਸ ਦੇ ਸਾਹਮਣੇ ਅਜੇ ਵੀ ਕਈ ਚੁਣੌਤੀਆਂ ਹਨ। ਇਸ ਦੇ ਲਈ ਪੁਲਸ ਮ੍ਰਿਤਕ ਸੁਪ੍ਰੀਆ ਦੇ ਦੋਸਤਾਂ ਦੇ ਫਿਰ ਤੋਂ ਬਿਆਨ ਦਰਜ ਕਰਨ ਵਾਲੀ ਹੈ। ਡਾ. ਸੁਪ੍ਰੀਆ ਦੀ ਮਾਂ ਰਾਜਿੰਦਰ ਕੌਰ ਨੇ ਕਿਹਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਦੋਸ਼ੀ ਡਾਕਟਰਾਂ ਦੇ ਨਾਮਜ਼ਦ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਨੇ ਦੋਹਾਂ ਨੂੰ ਨਾਮਜ਼ਦ ਕਰ ਲਿਆ ਹੈ ਤਾਂ ਦੋਹਾਂ ਦੀ ਜਲਦੀ ਗ੍ਰਿਫਤਾਰੀ ਦੇ ਨਾਲ ਉਨ੍ਹਾਂ ਦੀ ਡਿਗਰੀ ਵੀ ਰੱਦ ਕਰ ਦੇਣੀ ਚਾਹੀਦੀ ਹੈ।
ਯੋਗਰਾਜ ਸਿੰਘ ਦੀ ਭੈਣ ਕੁਲਜੀਤ ਵਿਵਾਦ ਮਾਮਲੇ 'ਚ ਹਾਈ ਕੋਰਟ ਸਖਤ
NEXT STORY