ਇਲੀਆਨਾ ਡਿਕਰੂਜ਼ ਨੇ ਜਦੋਂ 2006 ਵਿਚ ਆਪਣੀ ਪਹਿਲੀ ਤੇਲਗੂ ਫਿਲਮ 'ਦੇਵਦਾਸੂ' ਕੀਤੀ ਸੀ ਤਾਂ ਉਸ ਨੂੰ ਫਿਲਮ ਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਸਾਊਥ ਦਿੱਤਾ ਗਿਆ ਸੀ। 2012 ਵਿਚ ਜਦੋਂ ਉਹ ਹਿੰਦੀ 'ਚ ਅਨੁਰਾਗ ਬਸੁ ਦੀ 'ਬਰਫੀ' ਰਾਹੀਂ ਆਈ ਤਾਂ ਵੀ ਉਸ ਨੂੰ ਫਿਲਮ ਫੇਅਰ ਦਾ ਬੈਸਟ ਡੈਬਿਊ ਐਵਾਰਡ ਹਿੰਦੀ ਦਿੱਤਾ ਗਿਆ ਸੀ। ਬੇਹੱਦ ਖੂਬਸੂਰਤ ਹੋਣ ਦੇ ਨਾਲ ਹੀ ਉਹ ਬਹੁਤ ਪ੍ਰਤਿਭਾਸ਼ਾਲੀ ਅਦਾਕਾਰਾ ਹੈ ਤਾਂ ਹੀ ਸਾਊਥ ਅਤੇ ਬਾਲੀਵੁੱਡ 'ਚ ਆਉਂਦਿਆਂ ਹੀ ਉਸ ਨੇ ਇਹ ਦੋਵੇਂ ਐਵਾਰਡ ਹਾਸਲ ਕੀਤੇ।
ਫਿਲਮਾਂ ਤੋਂ ਪਹਿਲਾਂ ਉਹ ਮਾਡਲਿੰਗ 'ਚ ਸਰਗਰਮ ਸੀ। ਹਿੰਦੀ 'ਚ ਹੁਣ ਤੱਕ 'ਬਰਫੀ' ਤੋਂ ਇਲਾਵਾ ਉਹ 'ਫਟਾ ਪੋਸਟਰ ਨਿਕਲਾ ਹੀਰੋ' ਅਤੇ 'ਮੈਂ ਤੇਰਾ ਹੀਰੋ' ਵਿਚ ਨਜ਼ਰ ਆ ਚੁੱਕੀ ਹਾਂ। ਉਸ ਦੀਆਂ ਆਉਣ ਵਾਲੀਆਂ ਫਿਲਮਾਂ 'ਚ ਸੈਫ ਅਲੀ ਖਾਨ ਦੀ ਇਲਿਊਮਿਨਾਤੀ ਫਿਲਮਜ਼ ਦੀ 'ਹੈਪੀ ਐਂਡਿੰਗ' ਸ਼ਾਮਲ ਹੈ, ਜਿਸ ਵਿਚ ਹੀਰੋ ਵੀ ਸੈਫ ਆਪ ਹੀ ਹੈ। ਇਸ ਨੂੰ ਰਾਜ ਨਿਧੀਮੋਰੂ ਅਤੇ ਕ੍ਰਿਸ਼ਨਾ ਡੀ. ਕੇ. ਨਿਰਦੇਸ਼ਿਤ ਕਰਨਗੇ। ਪੇਸ਼ ਹਨ ਇਲੀਆਨਾ ਨਾਲ ਇਕ ਦਿਲਚਸਪ ਗੱਲਬਾਤ ਦੇ ਅੰਸ਼¸
* ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਕੁਝ ਦੱਸੋ?
- ਮੇਰਾ ਜਨਮ ਮੁੰਬਈ ਵਿਚ ਅਤੇ ਪਾਲਣ-ਪੋਸ਼ਣ ਮੁੰਬਈ ਅਤੇ ਗੋਆ 'ਚ ਹੋਇਆ। ਮੇਰੀ ਮਾਂ ਬੋਲੀ ਕੋਂਕਣੀ ਹੈ ਅਤੇ ਮੈਂ ਰੋਮਨ ਕੈਥੋਲਿਕ ਹਾਂ।
* ਤੁਹਾਡੇ ਨਾਂ ਇਲੀਆਨਾ ਦਾ ਕੀ ਅਰਥ ਹੈ?
- ਇਸ ਦਾ ਅਰਥ ਹੈ ਹੈਲੇਨ ਆਫ ਟ੍ਰਾਏ। ਯੂਨਾਨੀ ਮਿਥਿਹਾਸ ਵਿਚ ਹੈਲੇਨ ਆਫ ਟ੍ਰਾਏ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਮੰਨਿਆ ਜਾਂਦਾ ਸੀ।
* ਤੁਹਾਨੂੰ ਪਹਿਲਾ ਬ੍ਰੇਕ ਕਿਵੇਂ ਮਿਲਿਆ?
- ਮੈਂ ਇਕ ਹੋਟਲ ਮੈਨੇਜਰ ਰਾਹੀਂ ਰੈਂਪ ਕੋਰੀਓਗ੍ਰਾਫਰ ਮਾਰਕ ਰਾਬਿਨਸਨ ਨੂੰ ਮਿਲੀ ਸੀ। ਉਸ ਪਿੱਛੋਂ ਮੈਨੂੰ ਮਾਡਲਿੰਗ ਵਿਚ ਕੰਮ ਮਿਲਣ ਲੱਗਾ ਅਤੇ ਫਿਰ ਫਿਲਮਾਂ ਵਿਚ ਆ ਗਈ। ਮੈਂ ਤਾਮਿਲ, ਤੇਲਗੂ ਅਤੇ ਕੰਨੜ ਵਿਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ।
* ਤੁਹਾਡੇ ਜੀਵਨ ਦਾ ਉਹ ਪਲ ਕਿਹੜਾ ਸੀ, ਜਦੋਂ ਤੁਸੀਂ ਕਾਫੀ ਪ੍ਰੇਸ਼ਾਨ ਹੋਏ ਸੀ?
- 'ਬਰਫੀ' ਦੀ ਰਿਲੀਜ਼ ਸਮੇਂ ਮੈਂ ਕਾਫੀ ਘਬਰਾ ਗਈ ਸੀ ਕਿਉਂਕਿ ਮੈਨੂੰ ਡਰ ਸੀ ਕਿ ਕੀ ਮੈਂ ਸ਼ਰੂਤੀ ਦੇ ਕਿਰਦਾਰ ਨਾਲ ਨਿਆਂ ਕਰ ਸਕਾਂਗੀ ਜਾਂ ਨਹੀਂ।
* .. ਅਤੇ ਖੁਦ ਨੂੰ ਸਿਖਰ 'ਤੇ ਕਦੋਂ ਮਹਿਸੂਸ ਕੀਤਾ?
- ਜਦੋਂ 'ਬਰਫੀ' ਲਈ ਹੀ ਮੈਨੂੰ ਬੈਸਟ ਫੀਮੇਲ ਡੈਬਿਊ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ।
* ਜਦੋਂ 'ਬਰਫੀ' ਲਈ ਤੁਹਾਨੂੰ ਐਵਾਰਡ ਮਿਲਿਆ ਸੀ ਤਾਂ ਤੁਹਾਡੇ ਮਨ 'ਚ ਕੀ ਚੱਲ ਰਿਹਾ ਸੀ?
- ਮੇਰੀ ਹਮੇਸ਼ਾ ਤੋਂ ਹੀ ਇੱਛਾ ਸੀ ਕਿ ਮੇਰਾ ਡੈਬਿਊ ਚੈਲੇਂਜਿੰਗ ਹੋਵੇ। ਮੈਨੂੰ ਪਤਾ ਸੀ ਕਿ ਅਜਿਹੀ ਫ਼ਿਲਮ ਮੈਨੂੰ ਦੁਬਾਰਾ ਨਹੀਂ ਮਿਲੇਗੀ, ਇਸ ਲਈ ਮੈਂ ਹਿੰਮਤ ਜੁਟਾਈ ਅਤੇ ਇਹ ਫਿਲਮ ਕਰ ਲਈ।
* ਕਿਸੇ ਕਲਾਸਿਕ ਫਿਲਮ ਦਾ ਨਾਂ ਦੱਸੋ, ਜਿਸ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ?
- 'ਦੇਵਦਾਸ'।
* ਬਾਲੀਵੁੱਡ 'ਚ ਤੁਸੀਂ ਕਿਹੜੇ ਲੋਕਾਂ ਨੂੰ ਸਭ ਤੋਂ ਵਧੇਰੇ ਸੈਕਸੀ ਮੰਨਦੇ ਹੋ?
- ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਨੂੰ। ਦੋਵੇਂ ਬਹੁਤ ਜ਼ਿਆਦਾ ਖੂਬਸੂਰਤ ਅਤੇ ਸੈਕਸੀਐਸਟ ਹਨ।
* ਫਿਲਮ ਇੰਡਸਟਰੀ ਦੀ ਸਭ ਤੋਂ ਰੋਮਾਂਟਿਕ ਜੋੜੀ ਕਿਸ ਨੂੰ ਮੰਨਦੇ ਹੋ?
- ਰਿਸ਼ੀ ਕਪੂਰ ਅਤੇ ਨੀਤੂ ਸਿੰਘ ਇੰਡਸਟਰੀ ਦੀ ਸਭ ਤੋਂ ਰੋਮਾਂਟਿਕ ਅਤੇ ਖੂਬਸੂਰਤ ਜੋੜੀ ਹੈ।
* ਕਿਸ ਨਿਰਦੇਸ਼ਕ ਨਾਲ ਕੰਮ ਕਰਨ ਦੀ ਬਹੁਤ ਜ਼ਿਆਦਾ ਇੱਛਾ ਹੈ?
- ਕਿਉਂਕਿ ਮੈਂ ਅਜੇ ਇਥੇ ਸਿਰਫ 3 ਫਿਲਮਾਂ ਕੀਤੀਆਂ ਹਨ ਇਸ ਲਈ ਅਜੇ ਆਪਣੇ ਕਿਸੇ ਵੀ ਬਦਲ ਨੂੰ ਸੀਮਿਤ ਨਹੀਂ ਕਰਨਾ ਚਾਹੁੰਦੀ।
ਬਣ ਰਹੀ ਅਰਥ ਭਰਪੂਰ ਫਿਲਮ : ਗੰਨ ਐਂਡ ਗੋਲ
NEXT STORY