ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪ੍ਰਿੰਟੀ ਜ਼ਿੰਟਾ ਸੈਨਾ ਦੇ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਫੌਜੀ ਦੀ ਡਰੈਸ 'ਚ ਨਜ਼ਰ ਆਈ ਹੈ। ਉਹ ਦੇਸ਼ ਦੀ ਪੱਛਮੀ ਸਰਹੱਦ 'ਤੇ ਤਾਇਨਾਤ ਜਵਾਨਾਂ ਦੇ ਵਿਚਕਾਰ ਇਕ ਪ੍ਰੋਗਰਾਮ ਕਰਨ ਲਈ ਪਹੁੰਚੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਿਟੀ ਨੇ ਟਵੀਟ ਕੀਤਾ ਹੈ। ਪ੍ਰਿਟੀ ਜਲਦ ਹੀ ਸੈਫ ਅਲੀ ਖਾਨ ਦੀ ਫਿਲਮ 'ਹੈਪੀ ਐਂਡਿੰਗ' 'ਚ ਕੈਮਿਊ ਕਰਦੀ ਨਜ਼ਰ ਆਵੇਗੀ। ਉਧਰ ਦੂਜੇ ਪਾਸੇ ਪ੍ਰਿਟੀ ਦੀ ਆਈ.ਪੀ.ਐਲ ਟੀਮ ਕਿੰਗਸ ਇਲੈਵਨ ਪੰਜਾਬ ਦੀ ਚੈਂਪੀਅਨ ਟਰਾਫੀ ਦੇ ਸੈਮੀਫਾਈਨਲ 'ਚੋਂ ਹਾਰ ਗਈ ਸੀ। ਪ੍ਰਿਟੀ ਦਾ ਇਸ ਟੀਮ ਦੇ ਮਾਲਕਾਨਾ ਹੱਕ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਮੁੜ ਲੀਕ ਹੋਈਆਂ ਕੈਟਰੀਨਾ ਤੇ ਸੈਫ ਦੀਆਂ ਤਸਵੀਰਾਂ (ਦੇਖੋ ਤਸਵੀਰਾਂ)
NEXT STORY