ਮੁੰਬਈ- ਬਾਲੀਵੁੱਡ ਨਿਰਦੇਸ਼ਕ ਕਬੀਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਫੈਂਟਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਪਰ ਫੈਂਟਮ ਦੀ ਸ਼ੂਟਿੰਗ ਦੀ ਫੈਂਟਸੀ ਨੂੰ ਉਹ ਸ਼ੂਟਿੰਗ ਦੀਆਂ ਤਸਵੀਰਾਂ ਰਾਹੀਂ ਸਾਹਮਣੇਵ ਲਿਆ ਰਹੇ ਹਨ।
ਹਾਲ ਹੀ 'ਚ ਕਬੀਰ ਖਾਨ ਨੇ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਸੂਟ-ਸਲਵਾਰ ਪਹਿਨੀ ਕੈਟਰੀਨਾ ਕਾਫੀ ਵੱਖਰੇ ਅੰਦਾਜ਼ ਵਿਚ ਹੈ। ਇਸ ਤੋਂ ਇਲਾਵਾ ਪਠਾਨੀ ਕੁਰਤੇ-ਪਜਾਮੇ 'ਚ ਪੋਜ਼ ਦੇ ਰਹੇ ਸੈਫ ਅਲੀ ਖਾਨ ਵੀ ਕਾਫੀ ਵਧੀਆ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਇਸ ਫਿਲਮ 'ਚ ਸੈਫ ਤੇ ਕੈਟਰੀਨਾ ਸੀਕਰੇਟ ਏਜੰਟ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ ਮੁੰਬਈ 'ਚ 26/11 ਹਮਲਿਆਂ 'ਤੇ ਆਧਾਰਿਤ ਹਰੈ। ਇਸ ਫਿਲਮ ਦੀ ਸ਼ੂਟਿੰਗ ਲੇਬਨਾਨ ਤੇ ਸ਼੍ਰੀਨਗਰ ਤੋਂ ਇਲਾਵਾ ਮੁੰਬਈ 'ਚ ਕੀਤੀ ਗਈ ਹੈ।
ਹਾਲੀਵੁੱਡ ਫਿਲਮ 'ਜੁਰਾਸਿਕ ਵਰਲਡ' ਦਾ ਪੋਸਟਰ ਜਾਰੀ
NEXT STORY