ਮਾਮੂਲੀ ਸੱਟ ਜਾਂ ਝਟਕੇ ਕਾਰਨ ਗਰਦਨ ਵਿਚ ਫ੍ਰੈਕਚਰ ਜਾਂ ਡਿਸਕ ਖਿਸਕਣ 'ਤੇ ਦਰਦ ਹੋ ਸਕਦਾ ਹੈ। ਉੱਚੇ ਸਿਰਹਾਣੇ 'ਤੇ ਸਿਰ ਰੱਖਣ ਕਾਰਨ ਹੀ ਡਿਸਕ ਖਿਸਕ ਜਾਂਦੀ ਹੈ। ਗਰਦਨ ਦੀ ਡਿਸਕ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ। ਕਈ ਵਾਰ ਇਸ ਦੇ ਕਈ ਤਕਲੀਫਦੇਹ ਲੱਛਣ ਨਜ਼ਰ ਨਹੀਂ ਆਉਂਦੇ। ਡਿਸਕ ਦੇ ਘਸਣ ਜਾਂ ਨੁਕਸਾਨਗ੍ਰਸਤ ਹੋਣ ਨਾਲ ਨਾੜੀ ਤੰਤਰ ਦੀ ਕਾਰਜ ਪ੍ਰਣਾਲੀ 'ਚ ਵੀ ਰੁਕਾਵਟ ਪੈਂਦੀ ਹੈ। ਉਦਾਹਰਣ ਦੇ ਤੌਰ 'ਤੇ ਡਿਸਕ ਦੇ ਬਾਹਰੀ ਹਿੱਸੇ ਦੇ ਘਸਣ ਕਾਰਨ ਅੰਦਰ ਦੇ ਮੁਲਾਇਮ ਪਦਾਰਥ ਬਾਹਰ ਆ ਸਕਦੇ ਹਨ। ਇਸ ਨੂੰ ਹਰਨੀਏਟ ਡਿਸਕ ਕਿਹਾ ਜਾਂਦਾ ਹੈ। ਇਸ ਨਾਲ ਉਥੋਂ ਦੇ ਨਾੜੀ ਤੰਤਰ 'ਤੇ ਦਬਾਅ ਪੈ ਸਕਦਾ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਦੀਆਂ ਦੋ ਵਰਟਿਬ੍ਰਾ ਆਪਸ 'ਚ ਰਗੜ ਖਾ ਸਕਦੀਆਂ ਹਨ, ਜਿਸ ਨਾਲ ਨਾੜੀ ਤੰਤਰ ਨੂੰ ਨੁਕਸਾਨ ਹੋ ਸਕਦਾ ਹੈ।
ਕਈ ਵਾਰ ਡਿਸਕ 'ਚੋਂ ਲੰਘਣ ਵਾਲੇ ਸਪਾਈਨਲ ਕਾਰਡ 'ਤੇ ਵੀ ਵਧੇਰੇ ਦਬਾਅ ਪੈਣ ਕਾਰਨ ਗਰਦਨ ਦਰਦ, ਸੁੰਨ ਹੋਣੀ, ਕਮਜ਼ੋਰੀ ਅਤੇ ਗਰਦਨ ਨੂੰ ਘੁਮਾਉਣ ਵਿਚ ਤਕਲੀਫ ਹੋ ਸਕਦੀ ਹੈ। ਫ੍ਰੈਕਚਰ, ਟਿਊਮਰ ਅਤੇ ਇਨਫੈਕਸ਼ਨ ਕਾਰਨ ਵੀ ਗਰਦਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਣਾਅ ਅਤੇ ਹਾਈ ਬਲੱਡ ਪ੍ਰੈਸ਼ਰ ਵੀ ਗਰਦਨ ਦਰਦ ਦਾ ਕਾਰਨ ਬਣ ਸਕਦੇ ਹਨ।
ਗਰਦਨ ਦੀ ਇਕ ਬੇਹੱਦ ਤਕਲੀਫਦੇਹ ਸਥਿਤੀ ਸਪਾਈਨਲ ਸਟੇਨੋਸਿਸ ਹੁੰਦੀ ਹੈ। ਇਹ ਉਦੋਂ ਪੈਦਾ ਹੁੰਦੀ ਹੈ, ਜਦੋਂ ਗਰਦਨ ਦੇ ਜੋੜਾਂ ਦੇ ਆਲੇ-ਦੁਆਲੇ ਦੀ ਹੱਡੀ ਵਧਣ ਲੱਗਦੀ ਹੈ। ਹੱਡੀ ਵਧਣ ਨਾਲ ਸਪਾਈਨਲ ਨਰਵ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਗਰਦਨ ਅਤੇ ਬਾਹਾਂ ਵਿਚ ਦਰਦ ਅਤੇ ਸੁੰਨ ਮਹਿਸੂਸ ਹੋ ਸਕਦੀ ਹੈ ਅਤੇ ਤੁਰਨ-ਫਿਰਨ ਵਿਚ ਤਕਲੀਫ ਹੋ ਸਕਦੀ ਹੈ।
ਗਰਦਨ ਦਰਦ ਦੀ ਤਕਲੀਫ ਦੀ ਸ਼ੁਰੂਆਤੀ ਸਥਿਤੀ ਵਿਚ ਆਰਾਮ ਗਰਦਨ ਦੀ ਕਸਰਤ, ਨਾਨ-ਸਟੇਰਾਈਡਲ ਐਂਟੀ ਇਨਫਲਾਮੇਟਰੀ ਡਰੱਗਸ (ਐੱਨ . ਐੱਸ. ਏ. ਆਈ. ਡੀ.) ਸੇਕੇ ਅਤੇ ਕਾਲਰ ਦੀ ਮਦਦ ਨਾਲ ਰਾਹਤ ਮਿਲਦੀ ਹੈ। ਸੌਣ ਸਮੇਂ ਗਰਦਨ ਅਤੇ ਸਿਰ ਦੇ ਹੇਠਾਂ ਪਤਲਾ ਸਿਰਹਾਣਾ ਰੱਖਣ ਨਾਲ ਵੀ ਆਰਾਮ ਮਿਲਦਾ ਹੈ। ਗਰਦਨ ਦਰਦ ਦੀ ਸਥਿਤੀ ਵਿਚ ਕਈ ਵਾਰ ਗਰਦਨ ਦੀ ਟ੍ਰੈਕਸ਼ਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਪਰ ਕਿਸੇ ਚੰਗੇ ਡਾਕਟਰ ਤੋਂ ਹੀ ਟ੍ਰੈਕਸ਼ਨ ਲਗਵਾਉਣੀ ਚਾਹੀਦੀ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ।
ਥਕਾਵਟ : ਕਾਰਨ ਅਤੇ ਹੱਲ
NEXT STORY