ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪਹਿਲੀ ਵਿਸ਼ਵ ਜੰਗ 'ਚ 1.3 ਮਿਲੀਅਨ ਭਾਰਤੀਆਂ ਨੇ ਹਿੱਸਾ ਲਿਆ ਸੀ। ਉਹ ਯੁੱਧ ਖੇਤਰ ਦੇ ਹਰ ਮੋਰਚੇ 'ਤੇ ਲੜੇ ਸਨ। ਉਨ੍ਹਾਂ ਵਿਚੋਂ ਕੁਝ ਤਾਂ ਹਵਾਈ ਸੇਵਾ ਲਈ ਵੀ ਲੜੇ ਸਨ ਅਤੇ ਪਹਿਲੇ 'ਫਾਈਟਰਏਸ' ਬਣੇ ਸਨ। ਇਸ ਦੀ ਸ਼ੁਰੂਆਤ ਉਦੋਂ ਹੋਈ ਸੀ, ਜਦੋਂ ਆਕਸਫੋਰਡ ਯੂਨੀਵਰਸਿਟੀ 'ਚ ਸਿੱਖਿਆ ਪ੍ਰਾਪਤ ਕਰ ਰਹੇ ਇਕ ਸਿੱਖ ਵਿਦਿਆਰਥੀ ਨੇ 1917 ਵਿਚ ਰਾਇਲ ਫਲਾਈਂਗ ਕੋਕ (ਆਰ. ਐੱਫ. ਸੀ.) ਵਿਚ ਭਰਤੀ ਹੋਣ ਦੀ ਇੱਛਾ ਜਤਾਈ ਸੀ, ਜਦੋਂ ਜੰਗ ਆਪਣੇ ਸਿਖਰ 'ਤੇ ਪਹੁੰਚ ਚੁੱਕੀ ਸੀ। ਸ. ਹਰਦਿੱਤ ਸਿੰਘ ਮਲਿਕ ਨੂੰ ਸ਼ੁਰੂ ਵਿਚ ਏਅਰ ਫੋਰਸ ਜੁਆਇਨ ਕਰਨ ਦੀ ਆਗਿਆ ਮਿਲੀ ਸੀ। ਯੂ. ਕੇ. ਦੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਹਰਬਖਸ਼ ਗਰੇਵਾਲ ਅਨੁਸਾਰ ਉਨ੍ਹਾਂ ਨੂੰ ਪਾਇਲਟ ਬਣਨ ਦੌਰਾਨ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਸੀ।
ਨਿਰਾਸ਼ ਹੋ ਕੇ ਮਲਿਕ ਉਦੋਂ ਫਰਾਂਸ ਚਲੇ ਗਏ ਸਨ, ਜਿਥੇ ਉਨ੍ਹਾਂ ਨੇ ਇਕ ਐਂਬੂਲੈਂਸ ਡਰਾਈਵਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਥੇ ਵੀ ਉਨ੍ਹਾਂ ਨੇ ਪੁੱਛਿਆ ਕਿ ਕੀ ਉਹ ਵਲੰਟੀਅਰ ਦੇ ਤੌਰ 'ਤੇ ਏਅਰਫੋਰਸ ਵਿਚ ਸੇਵਾਵਾਂ ਦੇ ਸਕਦੇ ਹਨ ਤਾਂ ਫਰਾਂਸੀਸੀ ਸਹਿਮਤ ਹੋ ਗਏ। ਉਦੋਂ ਮਲਿਕ ਨੇ ਇਸ ਬਾਰੇ ਆਕਸਫੋਰਡ ਵਿਚ ਆਪਣੇ ਟਿਊਟਰ ਨੂੰ ਲਿਖਿਆ। ਉਨ੍ਹਾਂ ਨੇ ਇਸ ਬਾਰੇ ਆਰ. ਸੀ. ਐੱਫ. ਦੇ ਮੁਖੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਇਕ ਬ੍ਰਿਟਿਸ਼ ਨਾਗਰਿਕ ਫਰਾਂਸ ਵਿਚ ਨੌਕਰੀ ਕਰੇਗਾ ਤਾਂ ਇਹ ਬਹੁਤ ਪਰੇਸ਼ਾਨੀ ਵਾਲੀ ਗੱਲ ਹੋਵੇਗੀ।
ਮਲਿਕ ਨੇ 1980 ਦੇ ਦਹਾਕੇ ਵਿਚ ਟੀ. ਵੀ. ਇੰਟਰਵਿਊ ਦੌਰਾਨ ਕਿਹਾ ਸੀ, ''ਇਹ ਸਮਾਂ ਸੀ, ਜਦੋਂ ਮੈਨੂੰ ਆਰ. ਐੱਫ. ਸੀ. ਵਿਚ ਬਤੌਰ ਫਾਈਟਰ ਪਾਇਲਟ ਨੌਕਰੀ ਮਿਲ ਗਈ ਸੀ।'' ਮਲਿਕ ਆਰ. ਐੱਫ. ਸੀ. ਦੇ ਪਹਿਲੇ ਭਾਰਤੀ ਫਾਈਟਰ ਪਾਇਲਟ ਬਣੇ, ਜੋ ਯੁੱਧ ਦੌਰਾਨ ਰਾਇਲ ਏਅਰ ਫੋਰਸ ਬਣ ਗਈ ਸੀ। ਉਨ੍ਹਾਂ ਵਲੋਂ ਮਿਸਾਲ ਕਾਇਮ ਕੀਤੇ ਜਾਣ ਪਿੱਛੋਂ ਆਰ. ਐੱਫ. ਸੀ. ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ।
ਜੰਗ ਦੌਰਾਨ ਮਲਿਕ ਨੇ ਛੇ ਲੜਾਕੂ ਜਹਾਜ਼ਾਂ ਨੂੰ ਸਿੱਧੀ ਲੜਾਈ ਵਿਚ ਮਾਰ ਸੁੱਟਿਆ ਸੀ। ਉਸ ਸਮੇਂ ਜਦੋਂ ਫਾਈਟਰ ਪਾਇਲਟ ਇਕ-ਦੂਜੇ ਦੇ ਵਧੇਰੇ ਨੇੜੇ ਆਉਂਦੇ ਸਨ ਤਾਂ ਇਕ-ਦੂਜੇ 'ਤੇ ਪਿਸਤੌਲ ਅਤੇ ਰਾਈਫਲਾਂ ਨਾਲ ਸਿੱਧਾ ਹਮਲਾ ਕਰਦੇ ਸਨ। ਉਸ ਸਮੇਂ ਫਾਈਟਰ ਪਾਇਲਟ ਦੀ ਜੀਵਨ ਦਰ ਯੁੱਧ ਖੇਤਰ ਵਿਚ 10 ਦਿਨ ਦੀ ਹੁੰਦੀ ਸੀ, ਫਿਰ ਵੀ ਮਲਿਕ ਜੰਗ ਵਿਚ ਜਿਊਂਦੇ ਬੱਚ ਗਏ ਸਨ। ਮਲਿਕ ਦੇ ਸਕਵਾਡ੍ਰਨ ਨੇ ਪ੍ਰਸਿੱਧ 'ਰੈੱਡ ਬੈਰਨ' ਮੈਨਫ੍ਰੈਡ ਵੋਨ ਸਿਚਥੋਫੇਨ ਨਾਲ ਦਵੰਦ ਯੁੱਧ ਵੀ ਕੀਤਾ ਸੀ। ਦੁਸ਼ਮਣਾਂ ਨੂੰ ਮਾਰ ਮੁਕਾਉਣ ਦੇ ਬਾਵਜੂਦ ਮਲਿਕ ਨੂੰ ਦੋ ਦਾ ਹੀ ਕ੍ਰੈਡਿਟ ਦਿੱਤਾ ਗਿਆ, ਜਿਸ ਕਾਰਨ ਉਹ 'ਐੱਸ.' ਦੇ ਖਿਤਾਬ ਤੋਂ ਵਾਂਝੇ ਰਹਿ ਗਏ ਸਨ। 'ਐੱਸ.' ਉਸ ਪਾਇਲਟ ਨੂੰ ਦਿੱਤਾ ਜਾਂਦਾ ਸੀ, ਜੋ ਜੰਗ ਵਿਚ ਪੰਜ ਜਾਂ ਵਧੇਰੇ ਦੁਸ਼ਮਣ ਜਹਾਜ਼ਾਂ ਨੂੰ ਮਾਰ ਸੁੱਟਦਾ ਸੀ।
ਅਗਾਂਹ ਚੱਲ ਕੇ 'ਐੱਸ.' ਖਿਤਾਬ ਇਕ ਹੋਰ ਭਾਰਤੀ ਪਾਇਲਟ ਇੰਦਰ ਲਾਲ 'ਲਾਡੀ' ਰਾਏ ਨੂੰ ਮਿਲਿਆ ਸੀ। ਰਾਏ ਵੀ ਲੰਦਨ ਵਿਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਨੇ 18 ਸਾਲ ਦੀ ਉਮਰ ਵਿਚ ਆਰ. ਐੱਫ. ਸੀ. ਜੁਆਇਨ ਕਰ ਲਈ ਸੀ। 170 ਘੰਟਿਆਂ ਦੀ ਉਡਾਨ ਦੌਰਾਨ ਰਾਏ ਨੇ 10 ਦੁਸ਼ਮਣ ਜਹਾਜ਼ਾਂ ਨੂੰ ਮਾਰ ਸੁੱਟਿਆ ਸੀ ਅਤੇ ਉਨ੍ਹਾਂ ਨੂੰ 'ਐੱਸ.' ਖਿਤਾਬ ਮਿਲਿਆ ਸੀ। ਇਸ ਜੰਗ ਵਿਚ ਉਹ ਜੀਵਤ ਨਹੀਂ ਬਚੇ ਸਨ। ਜੁਲਾਈ 1918 ਵਿਚ ਜਦੋਂ ਉਹ ਸਿਰਫ 19 ਸਾਲ ਦੇ ਸਨ ਤਾਂ ਜੰਗ ਵਿਚ ਮਾਰੇ ਗਏ ਸਨ। ਉਨ੍ਹਾਂ ਨੂੰ ਮਰਨ ਉਪਰੰਤ ਵਿਸ਼ੇਸ਼ 'ਫਲਾਈਂਗ ਕ੍ਰਾਸ' ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰੇਰਕ ਸ਼ਖਸੀਅਤ ਮਲਾਲਾ ਯੁਸੁਫਜਈ
NEXT STORY