ਦੀਵਾਲੀ ਦਾ ਜਸ਼ਨ ਹਰ ਵਰਗ ਦੇ ਲੋਕ ਮਨਾਉਂਦੇ ਹਨ, ਭਾਵੇਂ ਆਮ ਹੋਣ ਜਾਂ ਖਾਸ। ਇਸ ਦਿਨ ਸਭ ਵਰਗ ਅਤੇ ਜਾਤ-ਪਾਤ ਦਾ ਵਿਤਕਰਾ ਭੁੱਲ ਕੇ ਗਲੇ ਮਿਲਦੇ ਹਨ। ਮਠਿਆਈਆਂ ਵੰਡਦੇ ਹਨ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਦੁਨੀਆ ਦੇ ਸਿਤਾਰੇ ਵੀ ਇਸ ਦਿਨ ਜ਼ਮੀਨ 'ਤੇ ਆ ਕੇ ਖੁਸ਼ੀ ਜਤਾਉਂਦੇ ਹਨ। ਫ਼ਿਲਮੀ ਸਿਤਾਰੇ ਵੀ ਹੁੰਦੇ ਤਾਂ ਇਨਸਾਨ ਹੀ ਹਨ ਇਸ ਲਈ ਉਹ ਵੀ ਖੁਸ਼ੀ ਦੇ ਇਸ ਤਿਉਹਾਰ 'ਤੇ ਆਪਣੇ ਮਨੋਭਾਵਾਂ ਨੂੰ ਜ਼ਾਹਿਰ ਕਰਨ ਵਿਚ ਕੋਈ ਕੁਤਾਹੀ ਨਹੀਂ ਵਰਤਦੇ ਅਤੇ ਉਂਝ ਵੀ ਜਿਥੇ ਲਕਸ਼ਮੀ ਦਾ ਵਾਸ ਹੋਵੇ, ਉਥੇ ਇਸ ਤਿਉਹਾਰ ਦੀ ਵੱਖਰੀ ਹੀ ਧੁੰਮ ਹੁੰਦੀ ਹੈ।
ਦੀਵਾਲੀ ਦੀ ਮਠਿਆਈ ਮੇਰੀ ਕਮਜ਼ੋਰੀ : ਆਲੀਆ ਭੱਟ
ਦੀਵਾਲੀ 'ਤੇ ਅਸੀਂ ਮਾਂ ਲਕਸ਼ਮੀ ਦਾ ਸਵਾਗਤ ਮਠਿਆਈਆਂ ਨਾਲ ਕਰਦੇ ਹਾਂ। ਪਰਿਵਾਰ ਨਾਲ ਮਿਲ ਕੇ ਦੀਵੇ ਬਾਲਣਾ, ਪਟਾਕੇ ਚਲਾਉਣਾ ਅਤੇ ਮਠਿਆਈਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਮਠਿਆਈ ਮੇਰੀ ਕਮਜ਼ੋਰੀ ਹੈ। ਮੈਨੂੰ ਦੀਵਾਲੀ 'ਤੇ ਖਰੀਦਦਾਰੀ ਪਸੰਦ ਹੈ। ਮੈਨੂੰ ਸਭ ਤੋਂ ਵੱਧ ਮਜ਼ਾ ਪਟਾਕੇ ਚਲਾਉਣ ਵਿਚ ਆਉਂਦਾ ਹੈ। ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ। ਇਸ ਦੀਵਾਲੀ 'ਤੇ ਸਭ ਦੀ ਕਿਸਮਤ ਦਾ ਸਿਤਾਰਾ ਚਮਕੇ।
ਸ਼ੁਭ ਹੋਵੇ ਦੀਵਾਲੀ : ਪ੍ਰਿਯੰਕਾ ਚੋਪੜਾ
ਦੀਵਾਲੀ ਸਾਰੇ ਪਰਿਵਾਰ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਮੇਰਾ ਸਾਰਾ ਪਰਿਵਾਰ ਪਹਿਲਾਂ ਧਨਤੇਰਸ ਲਈ ਅਤੇ ਫਿਰ ਮੁੱਖ ਦੀਵਾਲੀ ਦੀ ਪੂਜਾ ਲਈ ਇਕੱਠਾ ਹੁੰਦਾ ਹੈ। ਸਾਰਾ ਪਰਿਵਾਰ ਸ਼ਾਮ ਨੂੰ ਛੱਤ 'ਤੇ ਇਕੱਠਿਆਂ ਖਾਣਾ ਖਾਂਦਾ ਹੈ, ਜਿਥੇ ਸਾਰੇ ਮਿਲ ਕੇ ਪਟਾਕੇ ਚਲਾਉਂਦੇ ਹਨ। ਮੈਨੂੰ ਫੁਲਝੜੀ ਲੈ ਕੇ ਰਾਤ ਨੂੰ ਛੱਤ 'ਤੇ ਬੈਠਣਾ ਚੰਗਾ ਲੱਗਦਾ ਹੈ। ਅਸਮਾਨ ਵਿਚ ਇਹ ਦੇਖਣਾ ਕਿ ਕਿਹੜਾ ਰਾਕੇਟ ਸਭ ਤੋਂ ਉੱਪਰ ਜਾਂਦਾ ਹੈ, ਕਿਹੜਾ ਅਸਮਾਨ ਵਿਚ ਫੁੱਟ ਕੇ ਰੌਸ਼ਨੀ ਫੈਲਾਉਂਦਾ ਹੈ। ਮੈਂ ਲੋਕਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਚਾਹਾਂਗੀ ਕਿ ਸਭ ਲਈ ਦੀਵਾਲੀ ਸ਼ੁਭ ਅਤੇ ਸੁਰੱਖਿਅਤ ਹੋਵੇ।
ਪਟਾਕੇ ਚਲਾਉਣਾ ਪਸੰਦ ਹੈ : ਰਣਬੀਰ ਕਪੂਰ
ਮੈਨੂੰ ਦੀਵਾਲੀ 'ਤੇ ਪਟਾਕੇ ਚਲਾਉਣਾ ਬਹੁਤ ਪਸੰਦ ਹੈ ਪਰ ਤਾਸ਼ ਖੇਡਣ ਦਾ ਸ਼ੌਕ ਬਿਲਕੁਲ ਨਹੀਂ ਹੈ। ਬਚਪਨ ਵਿਚ ਮੈਂ ਬਹੁਤ ਪਟਾਕੇ ਚਲਾਉਂਦਾ ਸੀ। ਅੱਜ ਵੀ ਮੈਂ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਹੋਵਾਂ, ਦੀਵਾਲੀ 'ਤੇ ਇਕ ਆਊਟਫਿਟ ਜ਼ਰੂਰ ਸਿਲਵਾਉਂਦਾ ਹਾਂ ਅਤੇ ਢੇਰ ਸਾਰੇ ਪਟਾਕੇ ਵੀ ਚਲਾਉਂਦਾ ਹਾਂ। ਇਸ ਦੀਵਾਲੀ 'ਤੇ ਵੀ ਮੇਰਾ ਕੁਝ ਅਜਿਹਾ ਹੀ ਇਰਾਦਾ ਹੈ। ਨਾਲ ਹੀ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਵੀ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਹਾਂ।
ਯਾਦ ਆਉਂਦੈ ਬਚਪਨ : ਇਮਰਾਨ ਹਾਸ਼ਮੀ
ਦੀਵਾਲੀ ਆਉਂਦਿਆਂ ਹੀ ਮੈਨੂੰ ਬਚਪਨ ਦੀ ਯਾਦ ਆਉਂਦੀ ਹੈ, ਜਦੋਂ ਮੈਂ ਹੱਥ ਵਿਚ ਰੱਸੀ ਬੰਬ ਚਲਾ ਕੇ ਹਵਾ ਵਿਚ ਸੁੱਟਦਾ ਸੀ। ਮੇਰੇ ਪਾਪਾ ਮੈਨੂੰ ਰੋਕਣ ਲਈ ਦੌੜਦੇ ਅਤੇ ਮੇਰੇ ਦੋਸਤ ਮੈਨੂੰ ਸਮਝਾਉਂਦੇ ਕਿ ਇੰਝ ਕਰਨਾ ਬੜਾ ਖਤਰਨਾਕ ਹੈ। ਬੱਚਿਆਂ ਨੂੰ ਇੰਝ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਅੱਜ ਸਾਰੇ ਲੋਕਾਂ ਤੋਂ ਸੁਰੱਖਿਅਤ ਦੀਵਾਲੀ ਦੀ ਆਸ ਕਰਦਾ ਹਾਂ। ਉੱਪਰ ਵਾਲੇ ਨੂੰ ਦੁਆ ਕਰਦਾ ਹਾਂ ਕਿ ਇਹ ਦੀਵਾਲੀ ਸਭ ਦੇ ਜੀਵਨ ਵਿਚ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਏ।
ਰੌਲੇ-ਰੱਪੇ ਤੋਂ ਰਹਿਤ ਹੋਵੇ ਦੀਵਾਲੀ : ਦੀਪਿਕਾ ਪਾਦੁਕੋਣ
ਦੀਵਾਲੀ 'ਤੇ ਦੀਵੇ ਬਾਲਣਾ ਮੈਨੂੰ ਬਹੁਤ ਪਸੰਦ ਹੈ। ਇਨ੍ਹਾਂ ਛੋਟੇ-ਛੋਟੇ ਦੀਵਿਆਂ ਵਿਚ ਜੋ ਗੱਲ ਹੁੰਦੀ ਹੈ, ਉਹ ਮੋਮਬੱਤੀ ਜਾਂ ਬਿਜਲਈ ਰੌਸ਼ਨੀ ਵਿਚ ਨਹੀਂ ਹੈ। ਸਾਡੇ ਪਰਿਵਾਰ ਵਿਚ ਹਰ ਤਿਉਹਾਰ ਰਲ-ਮਿਲ ਕੇ ਇਕੱਠਿਆਂ ਮਨਾਇਆ ਜਾਂਦਾ ਹੈ ਅਤੇ ਇਹ ਰਵਾਇਤ ਮੈਨੂੰ ਬਹੁਤ ਚੰਗੀ ਲੱਗਦੀ ਹੈ। ਚਾਰੇ ਪਾਸੇ ਰੌਸ਼ਨੀ ਦੀ ਜਗਮਗਾਹਟ ਨਾਲ ਮਿਲ ਕੇ ਪਟਾਕੇ ਚਲਾਉਣ ਵਿਚ ਜੋ ਮਜ਼ਾ ਹੈ, ਉਹ ਮੈਂ ਹਮੇਸ਼ਾ ਮਹਿਸੂਸ ਕਰਦੀ ਹਾਂ। ਹਾਲਾਂਕਿ ਇਸ ਤਿਉਹਾਰ ਵਿਚ ਪਟਾਕੇ ਚਲਾਉਣ ਵਿਚ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ।
ਇਹ ਮੇਰੀ ਪਹਿਲੀ ਦੀਵਾਲੀ : ਰਾਣੀ ਮੁਖਰਜੀ
ਕੁਝ ਸਾਲ ਪਹਿਲਾਂ ਤੱਕ ਮੈਂ ਜਗਮਗ ਲਾਈਟਾਂ ਅਤੇ ਪਟਾਕਿਆਂ ਦਾ ਮਜ਼ਾ ਲੈਂਦੀ ਸੀ ਪਰ ਹੁਣ ਪਤਾ ਲੱਗਦੈ ਕਿ ਆਵਾਜ਼ ਪ੍ਰਦੂਸ਼ਣ ਦੇ ਨਾਲ-ਨਾਲ ਇਹ ਵਾਤਾਵਰਣ ਵੀ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਹੁਣ ਮੈਂ ਦੀਵਾਲੀ 'ਤੇ ਢੇਰ ਸਾਰੀ ਮਠਿਆਈ ਖਰੀਦਣ ਦੇ ਨਾਲ ਹੀ ਰੰਗੋਲੀ ਨਾਲ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਮਨਾਉਣ ਵਿਚ ਮੈਨੂੰ ਓਨਾ ਹੀ ਮਜ਼ਾ ਆਉਂਦਾ ਹੈ। ਸਾਰੇ ਪ੍ਰਸ਼ੰਸਕਾਂ ਨੂੰ ਬੇਨਤੀ ਹੈ ਕਿ ਖੁਸ਼ੀਆਂ ਭਰੀ ਅਤੇ ਵਾਤਾਵਰਣ ਅਨੁਕੂਲ ਦੀਵਾਲੀ ਮਨਾਓ।
ਇਹ ਮੇਰੀ ਪਹਿਲੀ ਦੀਵਾਲੀ : ਰਾਣੀ ਮੁਖਰਜੀ
ਕੁਝ ਸਾਲ ਪਹਿਲਾਂ ਤੱਕ ਮੈਂ ਜਗਮਗ ਲਾਈਟਾਂ ਅਤੇ ਪਟਾਕਿਆਂ ਦਾ ਮਜ਼ਾ ਲੈਂਦੀ ਸੀ ਪਰ ਹੁਣ ਪਤਾ ਲੱਗਦੈ ਕਿ ਆਵਾਜ਼ ਪ੍ਰਦੂਸ਼ਣ ਦੇ ਨਾਲ-ਨਾਲ ਇਹ ਵਾਤਾਵਰਣ ਵੀ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਹੁਣ ਮੈਂ ਦੀਵਾਲੀ 'ਤੇ ਢੇਰ ਸਾਰੀ ਮਠਿਆਈ ਖਰੀਦਣ ਦੇ ਨਾਲ ਹੀ ਰੰਗੋਲੀ ਨਾਲ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਮਨਾਉਣ ਵਿਚ ਮੈਨੂੰ ਓਨਾ ਹੀ ਮਜ਼ਾ ਆਉਂਦਾ ਹੈ। ਸਾਰੇ ਪ੍ਰਸ਼ੰਸਕਾਂ ਨੂੰ ਬੇਨਤੀ ਹੈ ਕਿ ਖੁਸ਼ੀਆਂ ਭਰੀ ਅਤੇ ਵਾਤਾਵਰਣ ਅਨੁਕੂਲ ਦੀਵਾਲੀ ਮਨਾਓ।
ਮਾਂ ਲਕਸ਼ਮੀ ਦਾ ਸਵਾਗਤ ਕਰਾਂਗੇ : ਕਰੀਨਾ ਕਪੂਰ
ਪਟਾਕੇ ਚਲਾਉਣਾ ਹੁਣ ਮੈਨੂੰ ਇੰਨਾ ਪਸੰਦ ਨਹੀਂ ਹੈ ਪਰ ਬਚਪਨ ਵਿਚ ਮੈਂ ਖੂਬ ਪਟਾਕੇ ਚਲਾਉਂਦੀ ਸੀ। ਉਂਝ ਪਹਿਲਾਂ ਤੋਂ ਹੀ ਮੈਨੂੰ ਖੂਬਸੂਰਤ ਰੌਸ਼ਨੀ ਬਿਖੇਰਨ ਵਾਲੇ ਪਟਾਕੇ ਵਧੇਰੇ ਪਸੰਦ ਹਨ। ਵਧੇਰੇ ਆਵਾਜ਼ ਵਾਲੇ ਪਟਾਕੇ ਮੈਂ ਨਹੀਂ ਚਲਾਉਂਦੀ। ਜਿਥੋਂ ਤੱਕ ਦੀਵਾਲੀ 'ਤੇ ਤਾਸ਼ ਖੇਡਣ ਦਾ ਸਵਾਲ ਹੈ ਤਾਂ ਮੈਂ ਇਸ ਦੀ ਸ਼ੌਕੀਨ ਨਹੀਂ ਹਾਂ। ਅਸੀਂ ਪਰਿਵਾਰ ਸਮੇਤ ਹਰ ਦੀਵਾਲੀ 'ਤੇ ਇੰਜੁਆਏ ਕਰਦੇ ਹਾਂ। ਇਸ ਵਾਰ ਵੀ ਪੂਰੇ ਜੋਸ਼ ਅਤੇ ਰੀਤੀ-ਰਿਵਾਜਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਵਾਂਗੇ ਅਤੇ ਮਾਂ ਲਕਸ਼ਮੀ ਦਾ ਸਵਾਗਤ ਕਰਾਂਗੇ।
ਪੂਰੇ ਜੋਸ਼ ਨਾਲ ਮਨਾਉਂਦੀ ਹਾਂ ਦੀਵਾਲੀ : ਸ਼ਰਧਾ ਕਪੂਰ
ਮੈਂ ਸ਼ੂਟਿੰਗ ਵਿਚ ਜਿੰਨੀ ਮਰਜ਼ੀ ਬਿਜ਼ੀ ਹੋਵਾਂ ਪਰ ਦੀਵਾਲੀ ਦਾ ਤਿਉਹਾਰ ਮੈਂ ਪੂਰੇ ਜੋਸ਼ ਨਾਲ ਮਨਾਉਂਦੀ ਹਾਂ। ਦੀਵਾਲੀ ਦੀ ਰਾਤ ਪੂਰੀ ਸ਼ਰਧਾ ਨਾਲ ਮਾਂ ਲਕਸ਼ਮੀ-ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਦੀ ਹਾਂ। ਦੀਵਾਲੀ 'ਤੇ ਤਾਸ਼ ਖੇਡਣ ਨੂੰ ਮੈਂ ਬੁਰਾ ਨਹੀਂ ਮੰਨਦੀ ਕਿਉਂਕਿ ਇਹ ਇਸ ਤਿਉਹਾਰ ਦੀ ਇਕ ਪ੍ਰਥਾ ਹੈ। ਜਿਥੋਂ ਤੱਕ ਦੀਵਾਲੀ 'ਤੇ ਪਟਾਕੇ ਚਲਾਉਣ ਦਾ ਸਵਾਲ ਹੈ ਤਾਂ ਇਹ ਮੈਂ ਉਹ ਨਹੀਂ ਕਰਦੀ ਕਿਉਂਕਿ ਹੁਣ ਮੈਨੂੰ ਪਟਾਕੇ ਚਲਾਉਣੇ ਬਹੁਤੇ ਪਸੰਦ ਨਹੀਂ ਹਨ। ਹਾਂ, ਬਚਪਨ ਵਿਚ ਮੈਂ ਬਹੁਤ ਪਟਾਕੇ ਚਲਾਉਂਦੀ ਹੁੰਦੀ ਸੀ।
ਜੂਆ ਲਕਸ਼ਮੀ ਦੀ ਬੇਇੱਜ਼ਤੀ : ਕ੍ਰਿਤੀ ਸਨਨ
ਦੀਵਾਲੀ ਦਾ ਤਿਉਹਾਰ ਮੈਂ ਬਹੁਤ ਇੰਜੁਆਏ ਕਰਦੀ ਹਾਂ ਅਤੇ ਪੂਰੀ ਤਰ੍ਹਾਂ ਰਿਵਾਇਤੀ ਤਰੀਕੇ ਨਾਲ ਮਨਾਉਂਦੀ ਹਾਂ। ਦੀਵਾਲੀ 'ਤੇ ਆਪ ਪਟਾਕੇ ਚਲਾਉਣ ਨਾਲੋਂ ਮੈਨੂੰ ਲੋਕਾਂ ਨੂੰ ਪਟਾਕੇ ਚਲਾਉਂਦਿਆਂ ਦੇਖਣਾ ਵਧੇਰੇ ਪਸੰਦ ਹੈ। ਖਾਸ ਤੌਰ 'ਤੇ ਅਸਮਾਨ ਵਿਚ ਜੋ ਆਤਿਸ਼ਬਾਜ਼ੀ ਹੁੰਦੀ ਹੈ, ਉਹ ਦੇਖਣਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਪਰ ਜਿਥੋਂ ਤੱਕ ਦੀਵਾਲੀ 'ਤੇ ਜੂਆ ਖੇਡਣ ਦਾ ਸਵਾਲ ਹੈ ਤਾਂ ਮੈਂ ਇਸ ਦੇ ਖਿਲਾਫ ਹਾਂ। ਇਸ ਨੂੰ ਮੈਂ ਮਾਂ ਲਕਸ਼ਮੀ ਦੀ ਬੇਇੱਜ਼ਤੀ ਸਮਝਦੀ ਹਾਂ ਇਸ ਲਈ ਮੈਂ ਕਦੇ ਤਾਸ਼ ਨਹੀਂ ਖੇਡਦੀ।
ਮੇਰਾ ਤਾਂ ਇਕ ਹੀ ਫੰਡਾ
NEXT STORY