''ਤੁਸੀਂ ਜਿਸ ਨੂੰ ਚਾਹੋ ਨੇਤਾ ਚੁਣ ਲਓ ਅਤੇ ਕੱਟ ਮਰੋ। ਯਾਦਵਾਂ ਨਾਲ ਝਗੜਾ ਮੁੱਲ ਲਿਆ ਹੈ ਮਹਾਰਾਜ ਸ਼ਾਲਵ ਨੇ ਆਪ ਕਿਸੇ ਕਿਲੇ ਵਿਚ ਚੋਰਾਂ ਵਾਂਗ ਲੁਕ ਕੇ ਰੰਗ-ਰਲੀਆਂ ਮਨਾ ਰਹੇ ਹਨ ਅਤੇ ਅਸੀਂ ਇਥੇ ਬਿਨਾਂ ਕਾਰਨ ਵੱਢੇ-ਟੁੱਕੇ ਜਾਈਏ। ਮੈਨੂੰ ਤਾਂ ਇਹ ਠੀਕ ਨਹੀਂ ਲੱਗਦਾ। ਜੇਕਰ ਤੁਸੀਂ ਯਾਦਵਾਂ ਨੂੰ ਰੋਕਣ ਵਿਚ ਅਸਮਰੱਥ ਮਹਿਸੂਸ ਕਰ ਰਹੇ ਹੋ ਤਾਂ ਚੱਲੋ ਮੇਰੇ ਨਾਲ ਮਹਾਰਾਜ ਕੋਲ ਕਿ ਉਹ ਮੈਦਾਨ ਵਿਚ ਆਉਣ, ਤਾਂ ਹੀ ਅਸੀਂ ਯੁੱਧ ਕਰਾਂਗੇ।''
ਸੈਨਿਕਾਂ ਦੇ ਨਾਇਕ ਨੇ ਕਿਹਾ, ''ਅਸੀਂ ਸਾਰੇ ਇਥੇ ਵੱਧ ਤੋਂ ਵੱਧ 200 ਸਿਪਾਹੀ ਹਾਂ ਅਤੇ ਉਹ ਵੀ ਸਾਰੇ ਨਵੇਂ ਰੰਗਰੂਟ। ਦਸ-ਵੀਹ ਸਿਪਾਹੀ ਤੁਹਾਡੇ ਪਿਤਾ ਦੇ ਸਮੇਂ ਦੇ ਹਨ। ਕੀ ਅਸੀਂ ਸਾਰੇ ਕੱਟ-ਮਰ ਜਾਈਏ? ਯਾਦਵਾਂ ਨੂੰ ਇਸ ਕਿਲੇ 'ਤੇ ਅਧਿਕਾਰ ਕਰਨ ਦੇਈਏ? ਅਸੀਂ ਤਾਂ ਸਿਰਫ ਦੋ-ਚਾਰ ਘੜੀਆਂ ਹੀ ਉਨ੍ਹਾਂ ਨੂੰ ਰੋਕ ਸਕਦੇ ਹਾਂ। ਮੁੱਖ ਸੈਨਾ ਨਾਇਕਾਂ ਨੂੰ ਮਹਾਰਾਜ ਆਪਣੇ ਕੋਲ ਹੀ ਕਿਲੇ 'ਚ ਰੱਖਦੇ ਹਨ। ਚਲੋ ਅਸੀਂ ਵੀ ਚਲਦੇ ਹਾਂ ਤੁਹਾਡੇ ਨਾਲ।''
''ਨਹੀਂ ਸਾਰੇ ਨਾ ਚੱਲੋ।'' ਵਜਰਨਾਭ ਨੇ ਕਿਹਾ, ''ਹੁਣ ਚੱਲਣ ਨਾਲ ਮਹਾਰਾਜ ਸਮਝਣਗੇ ਕਿ ਅਸੀਂ ਮੋਰਚਾ ਛੱਡ ਕੇ ਬੁਜ਼ਦਿਲਾਂ ਵਾਂਗ ਦੌੜ ਆਏ ਹਾਂ ਅਤੇ ਫਿਰ ਉਹ ਕੁਝ ਵੀ ਕਰਨ 'ਤੇ ਉਤਾਰੂ ਹੋ ਸਕਦੇ ਹਨ।''
''ਤਾਂ ਫਿਰ?'' ਸੈਨਾ ਨਾਇਕ ਨੇ ਪੁੱਛਿਆ।
''ਦੋ-ਚਾਰ ਆਦਮੀ ਮੇਰੇ ਨਾਲ ਰਹੋ। ਸਾਰੇ ਲੁਕ ਜਾਓ। ਬਹੁਤੀ ਗੱਲ ਹੈ ਤਾਂ ਹਵਾ ਵਿਚ ਦਸ-ਵੀਹ ਤੀਰ ਛੱਡ ਦਿਓ ਤਾਂ ਕਿ ਜੇਕਰ ਮਹਾਰਾਜ ਇਧਰ ਆਉਣ ਤਾਂ ਉਨ੍ਹਾਂ ਨੂੰ ਸ਼ੰਕਾ ਨਾ ਹੋਵੇ ਕਿ ਅਸੀਂ ਯੁੱਧ ਨਹੀਂ ਕੀਤਾ। ਯਾਦਵਾਂ ਨੂੰ ਕਿਲੇ 'ਤੇ ਅਧਿਕਾਰ ਕਰ ਲੈਣ ਦਿਓ।''
''ਇਹ ਠੀਕ ਰਹੇਗਾ,'' ਨਾਇਕ ਨੇ ਕਿਹਾ।
ਵਜਰਨਾਭ ਨੇ ਆਪਣੇ ਚਾਰ ਵਿਸ਼ਵਾਸਪਾਤਰ ਸੈਨਿਕ ਆਪਣੇ ਨਾਲ ਲਏ। ਰਸਤੇ ਵਿਚ ਇਕ ਥਾਂ ਉਨ੍ਹਾਂ ਨੂੰ ਵੀ ਚੁੱਪ ਕਰ ਕੇ ਲੁਕਣ ਦਾ ਕਹਿ ਦਿੱਤਾ ਅਤੇ ਆਪ ਇਕੱਲਾ ਹੀ ਤੁਰ ਪਿਆ ਉਸ ਪਾਸੇ, ਜਿਧਰੋਂ ਯਾਦਵ ਸੈਨਾ ਇਸ ਕਿਲੇ ਵੱਲ ਆ ਰਹੀ ਸੀ। ਜਿਸ ਜਗ੍ਹਾ 'ਤੇ ਸ਼ਾਲਵ ਨੇ ਰਾਤ ਨੂੰ ਆਰਾਮ ਕੀਤਾ ਸੀ, ਵਜਰਨਾਭ ਇਕ ਊਠ 'ਤੇ ਸਵਾਰ ਹੋ ਕੇ ਉਸ ਜਗ੍ਹਾ ਵੱਲ ਤੁਰ ਪਿਆ। ਜਦੋਂ ਉਸ ਨੇ ਸ਼੍ਰੀ ਕ੍ਰਿਸ਼ਨ ਦੀ ਅਗਵਾਈ ਵਿਚ ਯਾਦਵ ਸੈਨਾ ਦੀ ਟੁਕੜੀ ਨੂੰ ਇਧਰ ਆਉਂਦਿਆਂ ਦੇਖਿਆ ਤਾਂ ਸੰਕੇਤ ਕਰ ਕੇ ਮੁੜ ਪਿਆ।
ਦੁਸ਼ਟਾਂ ਦਾ ਤਿਆਗ ਅਤੇ ਸੱਜਣ ਲੋਕਾਂ ਦਾ ਸਾਥ
NEXT STORY