ਨਵੀਂ ਦਿੱਲੀ - ਡਾਕਟਰ ਕੋਲੋਂ ਗੋਲੀਆਂ ਦੀ ਥਾਂ ਟੀਕਾ ਲਗਾਉਣ ਨੂੰ ਪਹਿਲ ਦੇਣ ਵਾਲਿਆਂ ਨੂੰ ਸਾਵਧਾਨ ਕਰਨ ਵਾਲੀ ਖ਼ਬਰ ਹੈ ਕਿ ਭਾਰਤ ਵਿਚ 31 ਫੀਸਦੀ ਇੰਜੈਕਸ਼ਨ ਖੂਨ ਨਾਲ ਸੰਬੰਧਤ ਬੀਮਾਰੀਆਂ ਫੈਲਾਉਣ ਲਈ ਜ਼ਿੰਮੇਵਾਰ ਹਨ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਵਿਚ 63 ਫੀਸਦੀ ਇੰਜੈਕਸ਼ਨ ਅਸੁਰੱਖਿਅਤ ਹਨ, ਜਿਨ੍ਹਾਂ ਵਿਚੋਂ 52 ਫੀਸਦੀ ਇੰਜੈਕਸ਼ਨ ਜ਼ੁਕਾਮ ,ਖਾਂਸੀ ਅਤੇ ਡਾਇਰੀਆ ਦੀ ਸ਼ਿਕਾਇਤ ਹੋਣ 'ਤੇ ਲਗਾ ਦਿੱਤੇ ਜਾਂਦੇ ਹਨ, ਜਦਕਿ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ. ਸੀ. ਡੀ. ਸੀ) ਨੇ ਪਹਿਲੀ ਵਾਰ ਦੇਸ਼ ਵਿਚ ਇੰਜੈਕਸ਼ਨ ਦੀ ਸੁਰੱਖਿਅਤ ਵਰਤੋਂ ਸਬੰਧੀ ਡਾਕਟਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਡਾਕਟਰਾਂ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਰਾਈਟ ਮੈਡੀਕੇਸ਼ਨ ( ਸਹੀ ਇਲਾਜ), ਰਾਈਟ ਡੋਜ਼ (ਸਹੀ ਖੁਰਾਕ), ਰਾਈਟ ਟਾਈਮ (ਸਹੀ ਸਮੇਂ), ਰਾਈਟ ਡਿਸਪੋਜ਼ਲ (ਵਰਤੋਂ ਤੋਂ ਬਾਅਦ ਸੂਈ ਨੂੰ ਸਹੀ ਢੰਗ ਨਾਲ ਟਿਕਾਣੇ ਲਾਉਣਾ), ਰਾਈਟ ਪੇਸ਼ੈਂਟ ਐਂਡ ਸਾਈਟ (ਮਰੀਜ਼ ਨੂੰ ਇੰਜੈਕਸ਼ਨ ਦੀ ਲੋੜ ਹੋਵੇ, ਸਹੀ ਥਾਂ 'ਤੇ ਇੰਜੈਕਸ਼ਨ ਲੱਗੇ), ਰਾਈਟ ਰੂਟ ਆਫ ਐਡਮਨਿਸਟ੍ਰੇਸ਼ਨ (ਸਹੀ ਰਸਤੇ ਤੋਂ ਦਿੱਤਾ ਜਾਵੇ) ਅਤੇ ਰਾਈਟ ਡਾਕੂਮੈਂਨਟੇਸ਼ਨ (ਸਹੀ ਰਿਕਾਰਡ ਰੱਖੋ) ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਡਾਕਟਰਾਂ ਨੂੰ ਆਟੋ ਡਿਸਏਬਲਡ ਸਰਿੰਜ ਅਤੇ ਸਿੰਗਲ ਡੋਜ਼ ਦਵਾਈ ਦੀ ਵਰਤੋਂ ਕਰਨ ਅਤੇ ਬੇਲੋੜੇ ਇੰਜੈਕਸ਼ਨ ਲਾਉਣ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ।
ਟਰੱਕ ਤੇ ਜੀਪ ਦੀ ਟੱਕਰ, 8 ਮੌਤਾਂ
NEXT STORY