ਮੁੰਬਈ- ਟੀ. ਵੀ. ਸੀਰੀਅਲ 'ਯੇ ਹੈ ਮੁਬੱਬਤੇ' ਦਾ ਸੈੱਟ ਸੜ ਕੇ ਸੁਆਹ ਹੋ ਜਾਣ ਤੋਂ ਬਾਅਦ ਨਿਰਮਾਤਾਵਾਂ ਨੇ Îਇਸ ਹਾਦਸੇ ਨੂੰ ਸਕਰਿੱਪਟ ਦਾ ਹਿੱਸਾ ਬਣਾਉਣ ਦਾ ਫੈਸਲਾ ਕੀਤਾ ਹੈ। ਸੈੱਟ 'ਤੇ ਹੋਏ ਇਸ ਹਾਦਸੇ ਨੂੰ ਕਹਾਣੀ ਨਾਲ ਜੋੜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਟਾਕਿਆਂ ਕਾਰਨ ਚਾਂਦੀਵਲੀ ਦੇ ਕਲਿੱਕ ਨਿਕਸਨ ਸਟੂਡੀਓ 'ਚ ਭਿਆਨਕ ਅੱਗ ਲੱਗ ਗਈ ਸੀ। ਅੱਗ ਤੇਜੀ ਨਾਲ ਸਟੂਡੀਓ ਦੇ ਬਾਕੀ ਹਿੱਸਿਆਂ 'ਚ ਪਹੁੰਚੀ ਅਤੇ ਇਸ ਨੇ ਸ਼ੋਅ ਦੇ ਮੇਨ ਸੈੱਟ ਨੂੰ ਆਪਣੀ ਲਪੇਟ 'ਚ ਲੈ ਲਿਆ।
ਚੈਨਲ ਦੇ ਇਕ ਸੂਤਰ ਨੇ ਦੱਸਿਆ, ''ਅਸੀਂ ਆਪਣੀ ਕਹਾਣੀ 'ਚ ਬਦਲਾਅ ਕਰ ਰਹੇ ਹਾਂ। ਸਾਡਾ ਮੇਨ ਸੈੱਟ ਭੱਲਾ ਹਾਊਸ ਇਸ ਹਾਦਸੇ 'ਚ ਪੂਰੀ ਤਰ੍ਹਾਂ ਨਾਲ ਸੜ ਗਿਆ ਹੈ। ਹੁਣ ਸ਼ੂਟ ਨੂੰ ਕੁਝ ਸਮੇਂ ਲਈ ਐੱਸ. ਜੇ. ਸਟੂਡੀਓ ਦੇ ਸਰਵਿਸ ਅਪਾਰਟਮੈਂਟ 'ਚ ਸ਼ਿਫਟ ਕਰਾਂਗੇ ਕਿਉਂਕਿ ਭੱਲਾ ਹਾਊਸ ਨੂੰ ਮੁੜ ਤਿਆਰੀ ਕਰਨ 'ਚ ਘੱਟੋ-ਘੱਟ ਡੇਢ ਮਹੀਨੇ ਦਾ ਸਮਾਂ ਲੱਗੇਗਾ।'' ਸ਼ੋਅ ਦੇ ਇਕ ਸੂਤਰ ਨੇ ਦੱਸਿਆ, ''ਤਕਰੀਬਨ 3-4 ਮੇਕਅਪ ਰੂਮ ਬਰਬਾਦ ਹੋ ਗਏ ਹਨ ਜਦੋਂ ਕਿ ਐਡੀਟਿੰਗ ਰੂਮ ਦੇ ਇਕ ਹਿੱਸੇ ਨੂੰ ਨੁਕਸਾਨ ਹੋਇਆ ਹੈ। ਸ਼ੋਅ ਦੇ ਕਲਾਕਾਰ ਅੱਗ ਲੱਗਣ ਦੇ ਅਗਲੇ ਦਿਨ ਹੀ ਸ਼ੂਟ 'ਤੇ ਵਾਪਸ ਆ ਗਏ ਸਨ। ਫੈਡਰੇਸ਼ਨ ਆਫ ਇੰਡੀਆ ਸਿਨੇ ਐਂਪਲਾਇਜ਼ ਦੇ ਜਨਰਲ ਸਕੱਤਰ ਦਿਲੀਪ ਪਿਥਵਾ ਨੇ ਦੱਸਿਆ, ''ਕਰੋੜਾਂ ਦਾ ਨੁਕਸਾਨ ਹੋਇਆ ਹੈ। ਮੈਂ ਇਸ ਦਾ ਅੰਦਾਜ਼ਾ ਨਹੀਂ ਦੱਸ ਸਕਦਾ। ਸ਼ੁੱਕਰ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ।''
ਫਿਲਮ 'ਧੜਕਨ' ਦਾ ਬਣੇਗਾ ਸੀਕੁਅਲ (ਦੇਖੋ ਤਸਵੀਰਾਂ)
NEXT STORY