ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਵਿਕਰਮ ਭੱਟ ਅਗਲੇ ਸਾਲ ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਦੀ ਫਿਲਮ 'ਧੜਕਨ' ਦਾ ਸੀਕੁਅਲ ਬਣਾਉਣ ਦੀ ਤਿਆਰੀ 'ਚ ਹਨ। ਨਿਰਮਾਤਾ ਰਤਨ ਜੇਨ ਨੇ ਦੱਸਿਆ, ''ਇਸ ਫਿਲਮ ਬਾਰੇ ਮੈਨੂੰ ਵਿਕਰਮ ਨੇ ਸੰਪਰਕ ਕੀਤਾ ਹੈ ਅਤੇ ਹਾਲੇ ਅਸੀਂ ਸਕਰਿੱਪਟ 'ਤੇ ਕੰਮ ਕਰ ਰਹੇ ਹਾਂ। ਅਜੇ ਸਟਾਰ ਕਾਸਟ ਬਾਰੇ 'ਚ ਗੱਲ ਕਰਨੀ ਜਲਦਬਾਜ਼ੀ ਹੋਵੇਗੀ। ਇਸ ਫਿਲਮ ਨੂੰ ਵਿਕਰਮ ਹੀ ਡਾਇਰੈਕਟ ਕਰਨ ਵਾਲੇ ਹਨ।'' ਉਨ੍ਹਾਂ ਦੱਸਿਆ ਕਿ ਇਸ ਬਾਰੇ 'ਚ ਵੀ ਫੈਸਲਾ ਕਰਨਾ ਹੈ ਕਿ ਅਸੀਂ ਫਿਲਮ 'ਧੜਕਨ 2' 'ਚ ਸਥਾਪਿਤ ਸਿਤਾਰੇ ਲੈਵਾਂਗੇ ਜਾਂ ਫਿਰ ਨਵੇਂ ਸਿਤਾਰਿਆਂ ਨੂੰ ਸਾਈਨ ਕਰਾਂਗੇ। ਫਿਲਮ ਦੀ ਸ਼ੂਟਿੰਗ ਮਾਰਚ 2015 'ਚ ਸ਼ੁਰੂ ਹੋਵੇਗੀ।'' ਧਰਮੇਸ਼ ਦਰਸ਼ਨ ਵਲੋਂ ਨਿਰਦੇਸ਼ਿਤ ਫਿਲਮ 'ਧੜਕਨ' ਸਾਲ 2000 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਨੇ ਮੁੱਖ ਕਿਰਦਾਰ ਅਦਾ ਕੀਤੇ ਸੀ। ਇਨ੍ਹਾਂ ਤੋਂ ਇਲਾਵਾ ਮਹਿਮਾ ਚੌਧਰੀ ਅਤੇ ਸੁਨੀਲ ਸ਼ੈੱਟੀ ਨੇ ਵੀ ਮੁੱਖ ਕਿਰਦਾਰ ਅਦਾ ਕੀਤੇ ਸਨ
ਹੋਟਲ 'ਚ 2 ਦਿਨਾਂ ਤੱਕ ਬੰਦ ਰਹੀ ਜੈਕਲੀਨ ਫਰਨਾਡੀਜ਼ (ਦੇਖੋ ਤਸਵੀਰਾਂ)
NEXT STORY