ਬਾਲੀਵੁੱਡ ਦੇ ਸਭ ਤੋਂ ਸਫਲ ਸਿਤਾਰਿਆਂ 'ਚੋਂ ਇਕ ਸਲਮਾਨ ਖਾਨ ਨੇ ਹੁਣ ਤਕ ਹਰ ਤਰ੍ਹਾਂ ਦੇ ਕਿਰਦਾਰ ਨੂੰ ਆਸਾਨੀ ਨਾਲ ਨਿਭਾਇਆ ਹੈ। ਸਲਮਾਨ ਦੇ ਖਾਤੇ 'ਚ ਕਈ ਹਿੱਟ ਰੋਮਾਂਟਿਕ ਫਿਲਮਾਂ ਹਨ, ਜਿਨ੍ਹਾਂ 'ਚ ਉਸ ਨੇ ਇੰਡਸਟਰੀ ਦੀ ਲੱਗਭਗ ਹਰ ਸਮਕਾਲੀ ਹੀਰੋਇਨ ਨਾਲ ਪਰਦੇ 'ਤੇ ਰੋਮਾਂਸ ਕੀਤਾ ਹੈ।
ਪਰ ਇਕ ਦਿਲਚਸਪ ਖਬਰ ਇਹ ਸੁਣਨ ਨੂੰ ਮਿਲੀ ਹੈ ਕਿ ਉਂਝ ਤਾਂ ਉਹ ਆਪਣੇ ਤੋਂ ਅੱਧੀ ਉਮਰ ਦੀਆਂ ਕਈ ਹੀਰੋਇਨਾਂ ਜਿਵੇਂ ਸੋਨਾਕਸ਼ੀ ਸਿਨ੍ਹਾ, ਡੇਜੀ ਸ਼ਾਹ ਅਤੇ ਜੈਕਲੀਨ ਫਰਨਾਡੀਜ਼ ਨਾਲ ਬੜੇ ਆਰਾਮ ਨਾਲ ਕੰਮ ਕਰ ਚੁੱਕਾ ਹੈ ਪਰ ਇਨ੍ਹੀਂ ਦਿਨੀਂ ਸੋਨਮ ਕਪੂਰ ਨਾਲ ਕੈਮਰੇ ਸਾਹਮਣੇ ਰੋਮਾਂਸ ਕਰਨ 'ਚ ਸਲਮਾਨ ਦੇ ਪਸੀਨੇ ਛੁੱਟ ਰਹੇ ਹਨ।
ਅਸਲ 'ਚ ਸੋਨਮ ਨਾਲ ਰੋਮਾਂਸ ਕਰਨ 'ਚ ਸਲਮਾਨ ਜ਼ਰਾ ਵੀ ਸਹਿਜ ਮਹਿਸੂਸ ਨਹੀਂ ਕਰ ਰਿਹਾ ਹੈ। ਸੂਰਜ ਬੜਜਾਤੀਆ ਦੀ ਫਿਲਮ 'ਪ੍ਰੇਮ ਰਤਨ ਧਨ ਪਾਇਓ' ਵਿਚ ਇਨ੍ਹਾਂ ਦੋਵਾਂ ਦੀ ਜੋੜੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਸੋਨਮ ਨਾਲ ਰੋਮਾਂਟਿਕ ਸੀਨ ਕਰਦੇ ਹੋਏ ਸਲਮਾਨ ਦੀ ਹਾਲਤ ਖਰਾਬ ਹੋ ਰਹੀ ਹੈ। ਉਂਝ ਸੋਨਮ ਨਾਲ ਉਸ ਦੀ ਅਸਹਿਜਤਾ ਦੀ ਵਜ੍ਹਾ ਹੈ ਕਿ ਸੋਨਮ ਦੇ ਪਿਤਾ ਅਨਿਲ ਕਪੂਰ ਸਲਮਾਨ ਦੇ ਬੇਹੱਦ ਕਰੀਬੀ ਦੋਸਤ ਹਨ ਅਤੇ ਉਹ ਦੋਵੇਂ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਸਲਮਾਨ ਇਸ ਬਾਰੇ ਦੱਸਦਾ ਹੈ, ''ਸੋਨਮ, ਮੇਰੇ ਤੋਂ ਉਮਰ 'ਚ ਬੇਹੱਦ ਛੋਟੀ ਹੈ। ਉਸ ਦੇ ਪਿਤਾ ਨਾਲ ਮੇਰੀ ਪੁਰਾਣੀ ਦੋਸਤੀ ਹੈ। ਸੋਨਮ ਜਦੋਂ ਬਹੁਤ ਛੋਟੀ ਸੀ, ਉਦੋਂ ਤੋਂ ਮੈਂ ਉਨ੍ਹਾਂ ਨੂੰ ਦੇਖਿਆ ਹੈ, ਇਸ ਲਈ ਮੈਨੂੰ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਰਣਬੀਰ ਦੀ ਖਾਤਿਰਦਾਰੀ 'ਚ ਜੁਟੀ ਕੈਟਰੀਨਾ
NEXT STORY