ਸੂਤਰਾਂ ਅਨੁਸਾਰ ਰਣਬੀਰ ਕਪੂਰ ਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਇਕੱਠੇ ਰਹਿ ਰਹੇ ਹਨ। ਹਾਲ ਹੀ 'ਚ ਹੋਈ ਰਣਬੀਰ ਦੀ ਸਰਜਰੀ ਤੋਂ ਬਾਅਦ ਦੋਵੇਂ ਇਕੱਠੇ ਰਹਿ ਰਹੇ ਹਨ ਅਤੇ ਕੈਟਰੀਨਾ ਉਸ ਦੀ ਖਾਤਿਰਦਾਰੀ 'ਚ ਜੁਟੀ ਹੋਈ ਹੈ।
ਇਨ੍ਹਾਂ ਦੋਵਾਂ ਦਾ ਰਿਸ਼ਤਾ ਕਈ ਉਤਰਾਅ-ਚੜ੍ਹਾਅ 'ਚੋਂ ਗੁਜ਼ਰਿਆ ਪਰ ਸੁਣਿਆ ਜਾ ਰਿਹਾ ਹੈ ਕਿ ਹੁਣ ਦੋਵੇਂ ਇਕ ਹੀ ਛੱਤ ਹੇਠਾਂ ਇਕੱਠੇ ਰਹਿ ਰਹੇ ਹਨ। ਇਹੀ ਨਹੀਂ, ਕੈਟਰੀਨਾ ਸਰਜਰੀ ਤੋਂ ਬਾਅਦ ਰਣਬੀਰ ਦਾ ਪੂਰਾ ਖਿਆਲ ਰੱਖ ਰਹੀ ਹੈ।
ਉਂਝ ਵੀ ਰਣਬੀਰ ਤੇ ਕੈਟਰੀਨਾ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਪਿਛਲੇ ਦਿਨੀਂ ਦੋਵਾਂ ਨੂੰ ਇਬਿਜਾ (ਸਪੇਨ) 'ਚ ਛੁੱਟੀ ਮਨਾਉਂਦੇ ਦੇਖਿਆ ਗਿਆ ਹੈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ ਅਤੇ ਅਖਬਾਰਾਂ 'ਚ ਕਈ ਦਿਨ ਛਾਈਆਂ ਰਹੀਆਂ ਸਨ। ਬੇਸ਼ੱਕ ਇਨ੍ਹਾਂ ਦੋਵਾਂ ਨੇ ਹੁਣ ਤਕ ਜਨਤਕ ਤੌਰ 'ਤੇ ਆਪਣੇ ਰੋਮਾਂਸ ਨੂੰ ਕਬੂਲ ਨਹੀਂ ਕੀਤਾ ਹੈ ਪਰ ਇਸ ਦੇ ਸੰਕੇਤ ਜ਼ਰੂਰ ਦਿੰਦੇ ਰਹੇ ਹਨ ਕਿ ਦੋਵਾਂ ਦੇ ਦਿਲ 'ਚ ਇਕ-ਦੂਜੇ ਲਈ ਖਾਸ ਸਥਾਨ ਹੈ।
'ਆਜ਼ਾਦੀ' ਚਾਹੁੰਦੀ ਹੈ ਸ਼ਰੂਤੀ ਹਾਸਨ
NEXT STORY